ਬਿੱਗ ਬੌਸ ‘ਚੋਂ ਬਾਹਰ ਆਉਣ ਤੋਂ ਬਾਅਦ ਜੈਸਮੀਨ ਭਸੀਨ ਨੇ ਲਿਖੀ ਇਮੋਸ਼ਨਲ ਪੋਸਟ
ਜੈਸਮੀਨ ਭਸੀਨ ਬਿੱਗ ਬੌਸ ਚੋਂ ਬਾਹਰ ਹੋ ਚੁੱਕੀ ਹੈ ।ਜਿਸ ਤੋਂ ਬਾਅਦ ਉਨ੍ਹਾਂ ਨੇ ਇੱਕ ਇਮੋਸ਼ਨਲ ਪੋਸਟ ਪਾ ਕੇ ਸਭ ਲਈ ਆਪਣਾ ਪਿਆਰ ਜਤਾਇਆ ਹੈ । ਉਨ੍ਹਾਂ ਨੇ ਆਪਣੀ ਇਸ ਪੋਸਟ ‘ਚ ਲਿਖਿਆ ‘ਜੋ ਵੀ ਲੋਕ ਬਿੱਗ ਬੌਸ ਦੇ ਮੇਰੇ ਇਸ ਉਤਰਾਅ ਚੜਾਅ ਭਰੇ ਸਫਰ ‘ਚ ਮੇਰੇ ਨਾਲ ਰਹੇ ਹਨ, ਮੈਂ ਤੁਹਾਨੂੰ ਸਭ ਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਂ ਹਰ ਇੱਕ ਨੂੰ ਬਹੁਤ ਪਿਆਰ ਕਰਦੀ ਹਾਂ ।
ਜਦੋਂ ਮੈਂ ਵੇਖਿਆ ਕਿ ਮੇਰੇ ਚੰਗੇ ਅਤੇ ਬੁਰੇ ਸਮੇਂ ‘ਚ ਵੀ ਤੁਸੀਂ ਸਭ ਨੇ ਮੇਰੇ ‘ਤੇ ਏਨਾਂ ਪਿਆਰ ਵਰਸਾਇਆ ਅਤੇ ਸਪੋਟ ਕੀਤਾ ਤਾਂ ਮੈਂ ਰੋਣ ਲੱਗੀ । ਤੁਹਾਡੇ ਪਿਆਰ ਨੇ ਮੇਰੇ ਸਫ਼ਰ ਨੂੰ ਹੋਰ ਵੀ ਆਸਾਨ ਬਣਾ ਦਿੱਤਾ । ਮੈਂ ਤੁਹਾਡੇ ਸਭ ਦੀ ਬਹੁਤ ਹੀ ਸ਼ੁਕਰਗੁਜ਼ਾਰ ਹਾਂ ।ਮੈਂ ਤੁਹਾਡੇ ਸਭ ਦੇ ਸਪੋਟ ਤੋਂ ਬਿਨਾਂ ਨਹੀਂ ਕਰ ਪਾਉਂਦੀ’।
ਹੋਰ ਪੜ੍ਹੋ: ਨੂਰਾਂ ਸਿਸ੍ਟਰ੍ਸ ਅਤੇ ਨਿੰਜਾ ਨੂੰ ਮਿਲਿਆ ਬੈਸਟ ਗਾਇਕ ਦਾ ਖਿਤਾਬ
ਐਤਵਾਰ ਨੂੰ ਵੀਕੈਂਡ ਕਾ ਵਾਰ ਦੌਰਾਨ ਜਦੋਂ ਜੈਸਮੀਨ ਭਸੀਨ ਭਸੀਨ ਬਿੱਗ ਬੌਸ ਦੇ ਘਰੋਂ ਨਿਕਲ ਗਈ ਤਾਂ ਸਾਰੇ ਘਰਵਾਲੇ ਕਾਫੀ ਭਾਵੁਕ ਹੋ ਗਏ। ਹਰ ਕਿਸੇ ਦੀਆਂ ਅੱਖਾਂ 'ਚ ਹੰਝੂ ਨਜ਼ਰ ਆਏ। ਉੱਥੇ ਹੀ ਜੈਸਮੀਨ ਭਸੀਨ ਦੇ ਬਿੱਗ ਬੌਸ ਤੋਂ ਨਿਕਲਣ ਤੋਂ ਬਾਅਦ ਰੁਬੀਨਾ ਦਿਲੈਕ ਰਾਖੀ ਸਾਵੰਤ ਨਾਲ ਗੱਲਬਾਤ ਕਰਦੀ ਹੈ ਤੇ ਕਹਿੰਦੀ ਹੈ ਕਿ ਉਸ ਨੂੰ ਜੈਸਮੀਨ ਭਸੀਨ ਲਈ ਬੁਰਾ ਲੱਗ ਰਿਹਾ ਹੈ।
ਉਸ ਨੂੰ ਇਸ ਗੱਲ ਦਾ ਪਛਤਾਵਾ ਹੈ ਕਿ ਉਹ ਜਾਂਦੇ ਸਮੇਂ ਜੈਸਮੀਨ ਲਈ ਕੁਝ ਕਹਿ ਨਹੀਂ ਸਕੀ। ਉਸ ਨੇ ਕਿਹਾ ਕਿ 100 ਦਿਨ ਇਕੱਠੇ ਰਹਿਣ ਤੋਂ ਬਾਅਦ ਇਕਦਮ ਉਹ ਚਲੀ ਗਈ। ਇਹ ਹੈਰਾਨ ਕਰ ਦੇਣ ਵਾਲਾ ਹੈ।
View this post on Instagram