ਬਾਲੀਵੁੱਡ ਗਾਣਿਆਂ ਦਾ ਹਰ ਕੋਈ ਦੀਵਾਨਾ ਹੈ । ਇਸੇ ਤਰ੍ਹਾਂ ਦੇ ਇੱਕ ਦੀਵਾਨੇ ਦਾ ਵੀਡੀਓ ਮਸ਼ਹੂਰ ਕਾਰੋਬਾਰੀ ਆਨੰਦ ਮਹਿੰਦਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤਾ ਹੈ । ਇਸ ਵੀਡੀਓ ਵਿੱਚ ਇਹ ਸਖਸ਼ ਹਿੰਦੀ ਗਾਣਿਆਂ ਤੇ ਡਾਂਸ ਕਰਦਾ ਹੋਇਆ ਨਜ਼ਰ ਆ ਰਿਹਾ ਹੈ । ਇਹ ਵੀਡੀਓ ਆਨੰਦ ਮਹਿੰਦਰਾ ਨੂੰ ਕਾਫੀ ਪਸੰਦ ਆਇਆ ਹੈ ਤੇ ਉਹਨਾਂ ਨੇ ਇਸ ਵੀਡੀਓ ਦੀ ਤਾਰੀਫ ਵੀ ਕੀਤੀ ਹੈ ।
At least the next time I’m in Manhattan I won’t be alone if I start doing Bollywood dance moves on the street! 😊 A great ‘Sunday laugh’ video. https://t.co/6Q9mVOjcqa
— anand mahindra (@anandmahindra) August 18, 2019
ਆਨੰਦ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ ‘‘Sunday Laugh’ ਇਸ ਵੀਡੀਓ ਵਿੱਚ ਹਿੰਦੀ ਗਾਣੇ ਚੋਲੀ ਕੇ ਪੀਛੇ, ਧੂੰਮ ਮਚਾ ਲੇ, ਸ਼ੀਲਾ ਕੀ ਜਵਾਨੀ ਵਰਗੇ ਹੋਰ ਕਈ ਗਾਣਿਆਂ ਨੂੰ ਫ਼ਿਲਮਾਇਆ ਗਿਆ ਹੈ ।
ਇੰਟਰਨੈਟ ‘ਤੇ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ । ਹਰ ਕੋਈ ਇਸ ਵੀਡੀਓ ਨੂੰ ਪਸੰਦ ਤੇ ਸ਼ੇਅਰ ਕਰ ਰਿਹਾ ਹੈ । ਇਸ ਵੀਡੀਓ ਨੂੰ ਦੇਖਕੇ ਤੁਹਾਡਾ ਹਾਸਾ ਵੀ ਕੰਟਰੋਲ ਨਹੀਂ ਹੋਵੇਗਾ ।