ਆਨੰਦ ਮਹਿੰਦਰਾ ਵੱਲੋਂ ਸ਼ੇਅਰ ਕੀਤੀ ਇਸ ਵੀਡੀਓ ਨੂੰ ਦੇਖਕੇ ਸ਼ਾਇਦ ਤੁਹਾਨੂੰ ‘ਕੈਲਕੂਲੇਟਰ’ ਦੀ ਜ਼ਰੂਰਤ ਨਹੀਂ ਪਵੇਗੀ

written by Rupinder Kaler | January 23, 2020

ਮਹਿੰਦਰਾ ਗੁਰੱਪ ਦੇ ਚੇਅਰਮੈਨ ਇਸ ਤਰ੍ਹਾਂ ਦੇ ਕਾਰੋਬਾਰੀ ਹਨ ਜਿਹੜੇ ਸੋਸ਼ਲ ਮੀਡੀਆ ਤੇ ਸਭ ਤੋਂ ਵੱਧ ਐਕਟਿਵ ਰਹਿੰਦੇ ਹਨ । ਉਹਨਾਂ ਨੂੰ ਜੋ ਵੀ ਚੰਗਾ ਲਗਦਾ ਹੈ, ਉਹ ਉਸ ਨੂੰ ਸੋਸ਼ਲ ਮੀਡੀਆ ’ਤੇ ਜ਼ਰੂਰ ਸ਼ੇਅਰ ਕਰਦੇ ਹਨ । ਉਹ ਉਸ ਦੀ ਤਾਰੀਫ ਕਰਨ ਤੋਂ ਵੀ ਪਿੱਛੇ ਨਹੀਂ ਹਟਦੇ । ਇਸ ਤਰ੍ਹਾਂ ਦੀ ਇੱਕ ਵੀਡੀਓ ਉਹਨਾਂ ਨੇ ਹਾਲ ਹੀ ਵਿੱਚ ਸ਼ੇਅਰ ਕੀਤੀ ਹੈ । ਆਨੰਦ ਮਹਿੰਦਰਾ ਨੇ ਇਸ ਵਾਰ ਇੱਕ ਅਧਿਆਪਕਾ ਦਾ ਵੀਡੀਓ ਸ਼ੇਅਰ ਕੀਤਾ ਹੈ । https://twitter.com/anandmahindra/status/1218936936859164673 ਇਸ ਵੀਡੀਓ ਵਿੱਚ ਅਧਿਆਪਕਾ ਬੱਚਿਆਂ ਨੂੰ 9 ਦਾ ਪਹਾੜਾ ਯਾਦ ਕਰਨ ਦਾ ਸੌਖਾ ਤਰੀਕਾ ਸਿਖਾ ਰਹੀ ਹੈ । ਇਸ ਵੀਡੀਓ ਵਿੱਚ ਅਧਿਆਪਕਾ ਬੱਚਿਆ ਨੂੰ ਦੱਸ ਰਹੀ ਹੈ ਕਿ ਕਿਸ ਤਰ੍ਹਾਂ ਉਹ ਬਿਨ੍ਹਾਂ ਕੈਲਕੂਲੇਟਰ ਦੇ 9 ਦਾ ਪਹਾੜਾ ਯਾਦ ਕਰ ਸਕਦੇ ਹਨ । ਇਹ ਤਰੀਕਾ ਆਨੰਦ ਮਹਿੰਦਰਾ ਨੂੰ ਕਾਫੀ ਪਸੰਦ ਆਇਆ ਹੈ । ਉਹਨਾਂ ਨੇ ਇਸ ਵੀਡੀਓ ਨੂੰ ਇੱਕ ਕੈਪਸ਼ਨ ਵੀ ਦਿੱਤਾ ਹੈ ਉਹਨਾਂ ਨੇ ਲਿਖਿਆ ਹੈ ‘ਇਸ ਤਰੀਕੇ ਬਾਰੇ ਮੈਨੂੰ ਨਹੀਂ ਸੀ ਪਤਾ, ਕਾਸ਼ ਇਹ ਮੇਰੇ ਬਚਪਨ ਵਿੱਚ ਮੇਰੀ ਗਣਿਤ ਦੀ ਅਧਿਆਪਕਾ ਹੁੰਦੀ, ਮੈਂ ਵੀ ਚੰਗਾ ਪ੍ਰਦਰਸ਼ਨ ਕਰ ਪਾਉਂਦਾ’ । ਇਸ ਵੀਡੀਓ ਨੂੰ ਕਈ ਬਾਲੀਵੁੱਡ ਅਦਾਕਾਰਾਂ ਨੇ ਵੀ ਪਸੰਦ ਕੀਤਾ ਹੈ ਤੇ ਲੋਕ ਇਸ ਤੇ ਲਗਾਤਾਰ ਕਮੈਂਟ ਕਰ ਰਹੇ ਹਨ । https://twitter.com/anandmahindra/status/1219906831302189057

0 Comments
0

You may also like