ਈਸ਼ਾਨ ਖੱਟਰ ਨਾਲ ਸ਼ਾਹਿਦ ਕਪੂਰ ਦੇ ਘਰ ਪਹੁੰਚੀ ਅਨੰਨਿਆ ਪਾਂਡੇ, ਦੋਹਾਂ ਦੀਆਂ ਤਸਵੀਰਾਂ ਹੋਈਆਂ ਵਾਇਰਲ

written by Pushp Raj | February 09, 2022

ਬਾਲੀਵੁਡ ਅਦਾਕਾਰਾ ਅਨੰਨਿਆ ਪਾਂਡੇ ਆਪਣੀਆਂ ਫਿਲਮਾਂ ਦੇ ਨਾਲ-ਨਾਲ ਪਰਸਨਲ ਲਾਈਫ ਨੂੰ ਲੈ ਕੇ ਵੀ ਸੁਰਖਿਆਂ 'ਚ ਹੈ। ਅਜਿਹੀਆਂ ਖ਼ਬਰਾਂ ਆ ਰਹੀਆਂ ਹਨ ਕਿ ਅਨੰਨਿਆ ਤੇ ਈਸ਼ਾਨ ਖੱਟਰ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਹਾਲ ਹੀ ਵਿੱਚ ਅਨੰਨਿਆ ਪਾਂਡੇ ਈਸ਼ਾਨ ਖੱਟਰ ਨਾਲ ਉਸ ਦੇ ਵੱਡੇ ਭਰਾ ਸ਼ਾਹਿਦ ਕਪੂਰ ਦੇ ਘਰ ਗਈ ਸੀ, ਹੁਣ ਦੋਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ।

ਅਨੰਨਿਆ ਤੇ ਈਸ਼ਾਨ ਅਕਸਰ ਇੱਕ ਦੂਜੇ ਨਾਲ ਵਕੇਸ਼ਨਸ ਉੱਤੇ ਜਾਂਦੇ ਹਨ, ਪਰ ਦੋਹਾਂ ਨੇ ਕਦੇ ਵੀ ਮੀਡੀਆ ਜਾਂ ਦੁਨੀਆਂ ਦੇ ਸਾਹਮਣੇ ਇੱਕ ਦੂਜੇ ਨੂੰ ਡੇਟ ਕਰਨ ਦੀ ਗੱਲ ਨਹੀਂ ਕਹੀ ਹੈ। ਹਲਾਂਕਿ ਦੋਹਾਂ ਨੂੰ ਕਈ ਵਾਰ ਇੱਕਠੇ ਡਿਨਰ ਡੇਟ 'ਤੇ ਵੀ ਸਪੌਟ ਕੀਤਾ ਗਿਆ ਹੈ। ਹੁਣ ਈਸ਼ਾਨ ਖੱਟਰ ਅਤੇ ਅਨੰਨਿਆ ਪਾਂਡੇ ਇੱਕ ਵਾਰ ਫੇਰ ਇੱਕਠੇ ਨਜ਼ਰ ਆਏ, ਦੋਹਾਂ ਦੀ ਵੀਡੀਓ ਅਤੇ ਫੋਟੋਆਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

ਬੀਤੀ ਰਾਤ ਅਨੰਨਿਆ ਬੁਆਏਫ੍ਰੈਂਡ ਈਸ਼ਾਨ ਖੱਟਰ ਨਾਲ ਉਸ ਦੇ ਭਰਾ ਸ਼ਾਹਿਦ ਕਪੂਰ ਦੇ ਘਰ ਪਹੁੰਚੀ। ਇਸ ਦੌਰਾਨ ਜਦੋਂ ਅਨੰਨਿਆ ਪਾਂਡੇ ਸ਼ਾਹਿਦ ਕਪੂਰ ਦੇ ਘਰ ਤੋਂ ਬਾਹਰ ਆ ਰਹੀ ਸੀ ਤਾਂ ਉਸ ਨੂੰ ਮੀਡੀਆ ਵਾਲਿਆਂ ਨੇ ਘੇਰ ਲਿਆ। ਮੀਡੀਆ ਨੂੰ ਦੇਖ ਕੇ ਅਨੰਨਿਆ ਵੀ ਹੈਰਾਨ ਰਹਿ ਗਈ। ਇਸ ਮੌਕੇ ਦੀਆਂ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

ਹੋਰ ਪੜ੍ਹੋ : ਸਲਮਾਨ ਖਾਨ ਨੇ ਮਾਂ ਸਲਮਾ ਨਾਲ ਸ਼ੇਅਰ ਕੀਤੀ ਬੇਹੱਦ ਖੂਬਸੂਰਤ ਤਸਵੀਰ ਕੀਤੀ ਸ਼ੇਅਰ, ਮਾਂ ਲਈ ਲਿਖਿਆ ਖ਼ਾਸ ਨੋਟ

ਵਾਇਰਲ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਅਨੰਨਿਆ ਪਾਂਡੇ, ਈਸ਼ਾਨ ਖੱਟਰ ਦੇ ਨਾਲ ਸ਼ਾਹਿਦ ਕਪੂਰ ਦੇ ਘਰ ਤੋਂ ਬਾਹਰ ਨਿਕਲਦੀ ਹੈ ਅਤੇ ਫਿਰ ਆਪਣੀ ਕਾਰ 'ਚ ਬੈਠ ਜਾਂਦੀ ਹੈ। ਇਸ ਮੌਕੇ 'ਤੇ ਅਨੰਨਿਆ ਅਤੇ ਈਸ਼ਾਨ ਦੋਵੇਂ ਬੇਹੱਦ ਸਿੰਪਲ ਲੁੱਕ 'ਚ ਨਜ਼ਰ ਆ ਰਹੇ ਹਨ। ਅਨੰਨਿਆ ਨੇ ਪੀਲੇ ਰੰਗ ਦੀ ਟੀ-ਸ਼ਰਟ ਅਤੇ ਕਾਲੇ ਰੰਗ ਦੀ ਟਰਾਊਜ਼ਰ ਪਾਈਆ ਹੋਇਆ ਸੀ । ਦੂਜੇ ਪਾਸੇ ਈਸ਼ਾਨ ਖੱਟਰ ਨੇ ਪੀਲੇ ਅਤੇ ਹਰੇ ਰੰਗ ਦੀ ਕਮੀਜ਼ ਦੇ ਨਾਲ ਪੈਂਟ ਪਾਈ ਹੋਈ ਹੈ।

 

View this post on Instagram

 

A post shared by Viral Bhayani (@viralbhayani)

You may also like