ਪਿਉ-ਧੀ ਦਾ ਇਹ ਖ਼ੂਬਸੂਰਤ ਵੀਡੀਓ ਛੂਹ ਰਿਹਾ ਹੈ ਹਰ ਇੱਕ ਦੇ ਦਿਲ ਨੂੰ, ਦੇਖੋ ਵੀਡੀਓ

Written by  Lajwinder kaur   |  December 03rd 2021 05:34 PM  |  Updated: December 03rd 2021 05:37 PM

ਪਿਉ-ਧੀ ਦਾ ਇਹ ਖ਼ੂਬਸੂਰਤ ਵੀਡੀਓ ਛੂਹ ਰਿਹਾ ਹੈ ਹਰ ਇੱਕ ਦੇ ਦਿਲ ਨੂੰ, ਦੇਖੋ ਵੀਡੀਓ

ਬਾਲੀਵੁੱਡ ਐਕਟਰ ਅੰਗਦ ਬੇਦੀ ANGAD BEDI ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੀ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਨੇ। ਇਸ ਵਾਰ ਉਨ੍ਹਾਂ ਨੇ ਆਪਣੀ ਧੀ ਮੇਹਰ ਬੇਦੀ ਨਾਲ ਬਹੁਤ ਹੀ ਪਿਆਰਾ ਜਿਹਾ ਵੀਡੀਓ ਸ਼ੇਅਰ ਕੀਤਾ ਹੈ। ਜਿਸ ਦੀ ਤਾਰੀਫ ਹਰ ਕੋਈ ਕਰ ਰਿਹਾ ਹੈ।

ਹੋਰ ਪੜ੍ਹੋ : ਪੰਜਾਬੀ ਅਦਾਕਾਰਾ ਕਿਮੀ ਵਰਮਾ ਨੇ ਇਹ ਖ਼ਾਸ ਤਸਵੀਰ ਸ਼ੇਅਰ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਅਸਲ ‘ਚ ਵੀ ਫੁਲਕਾਰੀ ਦੀ ਕਢਾਈ ਕਰਨੀ ਆਉਂਦੀ ਹੈ

angad bedi pic

ਜੀ ਹਾਂ ਪਿਉ-ਧੀ ਦੇ ਰਿਸ਼ਤੇ ਨੂੰ ਬਿਆਨ ਕਰਦਾ ਹੋਇਆ ਇਹ ਖ਼ੂਬਸੂਰਤ ਵੀਡੀਓ ਹਰ ਇੱਕ ਦੇ ਦਿਲ ਨੂੰ ਛੂਹ ਰਿਹਾ ਹੈ। ਜਿਸ ਕਰਕੇ ਹਰ ਕੋਈ ਇਸ ਦੀ ਤਾਰੀਫ ਕੀਤੇ ਬਿਨ੍ਹਾਂ ਨਹੀਂ ਰਹਿ ਪਾ ਰਿਹਾ ਹੈ। ਹਰ ਪਿਉ ਲਈ ਉਸਦੀ ਧੀ ਰਾਣੀ ਹੁੰਦੀ ਹੈ, ਭਾਵੇਂ ਉਹ ਕੋਈ ਨਾਮੀ ਸਖ਼ਸ਼ ਹੋਵੋ ਜਾਂ ਫਿਰ ਆਮ ਆਦਮੀ, ਹਰ ਕੋਈ ਆਪਣੀ ਧੀ ਨੂੰ ਬਹੁਤ ਹੀ ਲਾਡਾਂ ਅਤੇ ਪਿਆਰ ਦੇ ਨਾਲ ਪਾਲਦਾ ਹੈ। ਇਹ ਵੀਡੀਓ ਵੀ ਇੱਕ ਪਿਉ ਦੇ ਜਜ਼ਬਾਤਾਂ ਨੂੰ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਬਿਆਨ ਕਰ ਰਿਹਾ ਹੈ।

ਹੋਰ ਪੜ੍ਹੋ : ਗਦਰ 2: ‘ਤਾਰਾ ਸਿੰਘ’ ਤੇ ‘ਸਕੀਨਾ’ ਦੀ ਜੋੜੀ ਇੱਕ ਵਾਰ ਫਿਰ ਨਜ਼ਰ ਆਈ ਇਕੱਠੀ, ਫ਼ਿਲਮ ਦੇ ਸੈੱਟ ਤੋਂ ਤਸਵੀਰ ਹੋਈ ਵਾਇਰਲ

ਵੀਡੀਓ ‘ਚ ਦੇਖ ਸਕਦੇ ਹੋ ਅੰਗਦ ਬੇਦੀ ਬਹੁਤ ਹੀ ਪਿਆਰ ਦੇ ਨਾਲ ਆਪਣੀ ਧੀ ਮੇਹਰ ਦੇ ਪੈਰਾਂ ਉੱਤੇ ਨੇਲਪਾਲਿਸ਼ ਲਗਾਉਂਦੇ ਹੋਏ ਨਜ਼ਰ ਆ ਰਹੇ ਨੇ। ਮੇਹਰ ਵੀ ਬਹੁਤ ਹੀ ਕਿਊਟ ਅੰਦਾਜ਼ 'ਚ ਆਪਣੇ ਪਿਤਾ ਤੋਂ ਮੈਕਅੱਪ ਕਰਵਾਉਂਦੇ ਹੋਏ ਦਿਖਾਈ ਦੇ ਰਹੀ ਹੈ।  ਇਸ ਵੀਡੀਓ ਨੂੰ ਉਨ੍ਹਾਂ ਨੇ AP Dhillon ਤੇ Gurinder Gill ਗੀਤ DESIRES ਦੇ ਨਾਲ ਪੋਸਟ ਕੀਤਾ ਹੈ। ਫੈਨਜ਼ ਤਾਂ ਕਮੈਂਟ ਕਰ ਹੀ ਰਹੇ ਨੇ ਤੇ ਨਾਲ ਹੀ ਸੈਲੇਬਸ ਵੀ ਆਪਣੇ ਆਪ ਨੂੰ ਰੋਕ ਨਹੀਂ ਪਾ ਰਹੇ ਕਮੈਂਟ ਕਰਨ ਤੋਂ। ਹਰ ਕਈ ਬੈਸਟ ਡੈਡ ਲਿਖ ਕੇ ਤਾਰੀਫ ਕਰ ਰਿਹਾ ਹੈ। ਦੱਸ ਦਈਏ ਇਸ ਸਾਲ ਹੀ ਨੇਹਾ ਧੂਪੀਆ ਅਤੇ ਅੰਗਦ ਬੇਦੀ ਦੂਜੀ ਵਾਰ ਮਾਪੇ ਬਣੇ ਨੇ। ਇਸ ਵਾਰ ਪਰਮਾਤਮਾ ਨੇ ਉਨ੍ਹਾਂ ਨੂੰ ਪੁੱਤਰ ਦੀ ਦਾਤ ਬਖ਼ਸ਼ੀ ਹੈ।

 

View this post on Instagram

 

A post shared by ANGAD BEDI (@angadbedi)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network