ਨੇਹਾ ਧੂਪੀਆ ਨੇ ਬਣਾਈ ਅਜਿਹੀ banana bread, ਅੰਗਦ ਬੇਦੀ ਨੇ ਪੰਜਾਬੀ ਬੋਲਦਿਆਂ ਕਿਹਾ-ਜੇ ਮੈਂ ਸੱਚ ਬੋਲਿਆ ਤਾਂ ਨੇਹਾ ਦਾ ਮੂੰਹ..., ਦੇਖੋ ਵੀਡੀਓ

Written by  Lajwinder kaur   |  April 24th 2020 06:03 PM  |  Updated: April 24th 2020 06:12 PM

ਨੇਹਾ ਧੂਪੀਆ ਨੇ ਬਣਾਈ ਅਜਿਹੀ banana bread, ਅੰਗਦ ਬੇਦੀ ਨੇ ਪੰਜਾਬੀ ਬੋਲਦਿਆਂ ਕਿਹਾ-ਜੇ ਮੈਂ ਸੱਚ ਬੋਲਿਆ ਤਾਂ ਨੇਹਾ ਦਾ ਮੂੰਹ..., ਦੇਖੋ ਵੀਡੀਓ

ਬਾਲੀਵੁੱਡ ਅਦਾਕਾਰ ਅੰਗਦ ਬੇਦੀ ਜੋ ਕਿ ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਰਹਿੰਦੇ ਨੇ । ਲਾਕਡਾਊਨ ਦੇ ਚੱਲਦੇ ਉਹ ਆਪਣੀ ਪਤਨੀ ਨੇਹਾ ਧੂਪੀਆ ਤੇ ਬੇਟੀ ਮੇਹਰ ਦੇ ਨਾਲ ਪਰਿਵਾਰਕ ਸਮੇਂ ਦਾ ਅਨੰਦ ਲੈ ਰਹੇ ਨੇ । ਅਜੇ ‘ਚ ਸੈਲੀਬ੍ਰੇਟੀ ਵੀ ਆਪਣੇ ਅੰਦਰ ਦੇ ਛੁਪੇ ਹੋਏ ਸ਼ੈੱਫ ਨੂੰ ਜੱਗ ਜ਼ਾਹਿਰ ਕਰ ਰਹੇ ਨੇ । ਹਰ ਰੋਜ਼ ਕੋਈ ਨਾ ਕੋਈ ਕਲਾਕਾਰ ਕੁਝ ਨਾ ਕੁਝ ਨਵਾਂ ਬਣਾ ਕੇ ਆਪਣੇ ਫੈਨਜ਼ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਨੇ ।

 

View this post on Instagram

 

What will you do... Siyapaa banana bread da!!! #happywifehappylife #siyapaapaegayaghare #punjabi

A post shared by Angad Bedi “ARVIND VASHISHTHH” (@angadbedi) on

ਅਜਿਹੇ ‘ਚ ਬਾਲੀਵੁੱਡ ਅਦਾਕਾਰਾ ਨੇਹਾ ਧੂਪੀਆ ਨੇ ਵੀ ਬਨਾਨਾ ਬਰੈੱਡ ਬਣਾਈ ਹੈ । ਬਨਾਨਾ ਬਰੈੱਡ ਦਾ ਪਤਾ ਨਹੀਂ ਪਰ ਅੰਗਦ ਬੇਦੀ ਨੇ ਆਪਣੇ ਦਿਲ ਦਾ ਦਰਦ ਦੱਸਦੇ ਹੋਏ ਵੀਡੀਓ ਸ਼ੇਅਰ ਕੀਤਾ ਹੈ ਜਿਸ ‘ਚ ਉਹ ਪੰਜਾਬੀ ‘ਚ ਬੋਲਦੇ ਹੋਏ ਨਜ਼ਰ ਆ ਰਹੇ ਨੇ ਤੇ ਕਿਹਾ ਮੇਰੀ ਪਤਨੀ ਨੂੰ ਕਿੰਨੇ ਦਿਨਾਂ ਦਾ ਸ਼ੌਕ ਚੜ੍ਹਿਆ ਹੋਇਆ ਸੀ ਕਿ ਬਨਾਨਾ ਬਰੈੱਡ ਬਣਾਉਣ ਦਾ ਤੇ ਹੁਣ ਬਰੈੱਡ ਬਣ ਤਾਂ ਗਈ ਹੈ ਪਰ ਥੋੜ੍ਹੀ ਸੜ ਗਈ ਹੈ ਤੇ ਜੇ ਮੈਂ ਇਹ ਕਿਹਾ ਤਾਂ ਉਨ੍ਹਾਂ ਦਾ ਬੂਥਾ ਸੜ ਜਾਣਾ ਹੈ । ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ, ‘ਹੁਣ ਕੀ ਕਰੀਏ , ਸਿਆਪਾ ਬਨਾਨਾ ਬਰੈੱਡ ਦਾ !!!’ ਦੱਸ ਦਈਏ ਇਹ ਵੀਡੀਓ ਅੰਗਦ ਬੇਦੀ ਨੇ ਮਜ਼ਾਕੀਆ ਲਹਿਜ਼ੇ ‘ਚ ਬਣਾਈ ਹੈ । ਇਸ ਵੀਡੀਓ ‘ਤੇ ਲੋਕੀਂ ਹਾਸੇ ਵਾਲੇ ਇਮੋਜ਼ੀ ਪੋਸਟ ਕਰ ਰਹੇ ਨੇ ।

 

View this post on Instagram

 

#earthday stay home and stay safe. Happy #earthday2020 let’s do our bit. ?????

A post shared by Angad Bedi “ARVIND VASHISHTHH” (@angadbedi) on

ਅੰਗਦ ਬੇਦੀ ਤੇ ਨੇਹਾ ਧੂਪੀਆ ਨੇ ਸਾਲ 2018 ਵਿੱਚ ਵਿਆਹ ਕਰਵਾ ਲਿਆ ਸੀ । ਦੋਵੇਂ ਹੁਣ ਇੱਕ ਬੇਟੀ ਦੇ ਮਾਤਾ ਪਿਤਾ ਨੇ । ਜਿਸ ਦਾ ਨਾਂਅ ਉਨ੍ਹਾਂ ਨੇ ਮੇਹਰ ਰੱਖਿਆ ਹੈ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network