ਅੰਗਦ ਬੇਦੀ ਦਾ ਅੱਜ ਹੈ ਜਨਮ ਦਿਨ, ਜਨਮ ਦਿਨ 'ਤੇ ਜਾਣੋ ਕਿਉਂ ਅਦਾਕਾਰਾ ਨੇਹਾ ਧੂਪੀਆ ਨਾਲ ਚੁੱਪਚਾਪ ਰਚਾਇਆ ਸੀ ਵਿਆਹ

Written by  Shaminder   |  February 06th 2023 12:43 PM  |  Updated: February 06th 2023 12:43 PM

ਅੰਗਦ ਬੇਦੀ ਦਾ ਅੱਜ ਹੈ ਜਨਮ ਦਿਨ, ਜਨਮ ਦਿਨ 'ਤੇ ਜਾਣੋ ਕਿਉਂ ਅਦਾਕਾਰਾ ਨੇਹਾ ਧੂਪੀਆ ਨਾਲ ਚੁੱਪਚਾਪ ਰਚਾਇਆ ਸੀ ਵਿਆਹ

Angad Bedi's birthday : ਅੰਗਦ ਬੇਦੀ (Angad Bedi) ਦਾ ਅੱਜ ਜਨਮ ਦਿਨ (Birthday) ਹੈ । ਉਨ੍ਹਾਂ ਦੇ ਜਨਮ ਦਿਨ 'ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਵਧਾਈ ਦਿੱਤੀ ਜਾ ਰਹੀ ਹੈ ।ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਾਂਗੇ । ਅੰਗਦ ਬੇਦੀ ਦਾ ਜਨਮ ਸਾਬਕਾ ਭਾਰਤੀ ਕ੍ਰਿਕੇਟ ਕਪਤਾਨ ਬਿਸ਼ਨ ਸਿੰਘ ਬੇਦੀ  ਦੇ  ਘਰ ਹੋਇਆ ਸੀ । ਅੰਗਦ ਬੇਦੀ ਦੀ ਇੱਕ ਵੱਡੀ ਭੈਣ ਵੀ ਹਨ ।

angad bedi image From instagram

ਹੋਰ ਪੜ੍ਹੋ : ਰਵੀਨਾ ਟੰਡਨ ਨੇ ਆਪਣੀ ਗਰਲ ਗੈਂਗ ਦੇ ਨਾਲ ਕੀਤਾ ਡਾਂਸ, ਧੀ ਵੀ ਆਈ ਨਜ਼ਰ, ਵੇਖੋ ਮਸਤੀ ਭਰਿਆ ਵੀਡੀਓ

ਅੰਗਦ ਬੇਦੀ ਸੋਸ਼ਲ ਮੀਡੀਆ 'ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ ।

ਹੋਰ ਪੜ੍ਹੋ : ਸਿਧਾਰਥ ਮਲਹੋਤਰਾ ਕਿਆਰਾ ਅਡਵਾਨੀ ਦਾ ਵਿਆਹ : ਕਿਆਰਾ ਅਡਵਾਨੀ ਦੇ ਬਚਪਨ ਦੀ ਦੋਸਤ ਈਸ਼ਾ ਅੰਬਾਨੀ ਵੀ ਵਿਆਹ ਲਈ ਪਹੁੰਚੀ, ਤਸਵੀਰਾਂ ਹੋਈਆਂ ਵਾਇਰਲ

ਨੇਹਾ ਧੂਪੀਆ ਦੇ ਨਾਲ ਗੁਪਚੁੱਪ ਤਰੀਕੇ ਨਾਲ ਕੀਤਾ ਸੀ ਵਿਆਹ

ਅੰਗਦ ਬੇਦੀ ਨੇ ਨੇਹਾ ਧੂਪੀਆ ਦੇ ਨਾਲ ਗੁਪਚੁੱਪ ਤਰੀਕੇ ਦੇ ਨਾਲ ਵਿਆਹ ਕਰਵਾਇਆ ਸੀ । ਇਸ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਵੀ ਹੋਈਆਂ ਸਨ ।ਇਹ ਵਿਆਹ ਦੋਵਾਂ ਦੇ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ 'ਚ ਗੁੜਗਾਂਵ 'ਚ ਹੋਇਆ ਸੀ ।

Image Source: Instagram

ਪਰ ਅਚਾਨਕ ਦੋਵਾਂ ਨੂੰ ਇਹ ਫੈਸਲਾ ਲੈਣਾ ਪਿਆ ਸੀ, ਕਿਉਂਕਿ ਵਿਆਹ ਤੋਂ ਪਹਿਲਾਂ ਹੀ ਅਦਾਕਾਰਾ ਪ੍ਰੈਗਨੇਂਟ ਹੋ ਗਈ ਸੀ । ਜਿਸ ਤੋਂ ਬਾਅਦ ਦੋਵਾਂ ਨੇ ਤੁਰੰਤ ਵਿਆਹ ਦਾ ਫੈਸਲਾ ਲਿਆ ਅਤੇ ਵਿਆਹ ਦੇ ਬੰਧਨ 'ਚ ਬੱਝ ਗਏ ਸਨ ।

angad bedi with wife at golden temple

ਇੱਕ ਧੀ ਅਤੇ ਪੁੱਤ ਦੇ ਪਿਤਾ ਹਨ ਅੰਗਦ ਬੇਦੀ

ਅੰਗਦ ਬੇਦੀ ਦੇ ਘਰ ਸਭ ਤੋਂ ਪਹਿਲਾਂ ਧੀ ਨੇ ਜਨਮ ਲਿਆ ਸੀ । ਜਿਸ ਤੋਂ ਬਾਅਦ ਉਹ ਇੱਕ ਬੇਟੇ ਦੇ ਪਿਤਾ  ਬਣੇ ਹਨ । ਅੰਗਦ ਬੇਦੀ ਸੋਸ਼ਲ ਮੀਡੀਆ 'ਤੇ ਆਪਣੇ ਪੁੱਤਰ ਦੇ ਨਾਲ ਵੀਡੀਓ ਸਾਂਝੇ ਕਰਦੇ ਰਹਿੰਦੇ ਹਨ ।

 

View this post on Instagram

 

A post shared by Neha Dhupia (@nehadhupia)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network