Advertisment

ਅੰਗਰੇਜ਼ ਅਲੀ ਤੇ ਸਿੱਪੀ ਗਿੱਲ ਨੇ ‘ਫੱਟੇ ਚੱਕ ਦੇਣਗੇ’ ਗੀਤ ਨਾਲ ਬੰਨੇ ਰੰਗ, ਦੇਖੋ ਵੀਡੀਓ

author-image
By Lajwinder kaur
New Update
ਅੰਗਰੇਜ਼ ਅਲੀ ਤੇ ਸਿੱਪੀ ਗਿੱਲ ਨੇ ‘ਫੱਟੇ ਚੱਕ ਦੇਣਗੇ’ ਗੀਤ ਨਾਲ ਬੰਨੇ ਰੰਗ, ਦੇਖੋ ਵੀਡੀਓ
Advertisment
ਪੰਜਾਬੀ ਗਾਇਕ ਅੰਗਰੇਜ਼ ਅਲੀ ਜਿਨ੍ਹਾਂ ਨੇ ਪੰਜਾਬੀ ਗੀਤ ਤੇਰੇ ਬਿਨਾਂ, ਕਬੱਡੀ ਹੌਂਸਲੇ, ਅੱਜ ਨੱਚਣਾ, ਫੱਟੇ ਚੱਕ, ਹੀਰ, ਆਦਿ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਉਨ੍ਹਾਂ ਦਾ ਨਾਮ ਨਾਮੀ ਗਾਇਕਾਂ ਦੀ ਕਤਾਰ ‘ਚ ਆਉਂਦਾ ਹੈ। ਉਨ੍ਹਾਂ ਦੀ ਇੱਕ ਵੀਡੀਓ ਸ਼ੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ।
View this post on Instagram
 

#PhatteyChakk #Live #SippyGill #AngrejAli #AmanHayer #WeddingSeason #India #Punjab

A post shared by Angrej Ali (@angrejaliofficial) on

ਹੋਰ ਵੇਖੋ:ਅਮਰਿੰਦਰ ਗਿੱਲ ਨੇ ਗੀਤ ਦੇ ਰਾਹੀਂ ਦਿੱਤੀ ਨਸੀਹਤ ਕਿ ਕਦੇਂ ਵੀ ਹਾਰਿਆਂ ਉੱਤੇ ਨਹੀਂਓ ਹੱਸੀਦਾ, ਦੇਖੋ ਵੀਡੀਓ ਇਸ ਵੀਡੀਓ ‘ਚ ਉਹ ਆਪਣਾ ਸੁਪਰ ਹਿੱਟ ਗੀਤ ‘ਫੱਟੇ ਚੱਕ’ ਗਾਉਦੇ ਹੋਏ ਨਜ਼ਰ ਆ ਰਹੇ ਨੇ। ਵੀਡੀਓ ‘ਚ ਦੇਖ ਸਕਦੇ ਹੋ ਪੰਜਾਬੀ ਇੰਡਸਟਰੀ ਦਾ ਇੱਕ ਹੋਰ ਦਿੱਗਜ ਗਾਇਕ ਸਿੱਪੀ ਗਿੱਲ ਵੀ ਨਜ਼ਰ ਆ ਰਹੇ ਹਨ। ਜਦੋਂ ਦੋਵਾਂ ਨੇ ਫੱਟੇ ਚੱਕ ਗੀਤ ਉੱਤੇ ਆਪਣੀ ਜੁਗਲਬੰਦੀ ਪੇਸ਼ ਕੀਤੀ ਤਾਂ ਉਨ੍ਹਾਂ ਨੇ ਸਮਾਂ ਬੰਨ ਕੇ ਰੱਖ ਦਿੱਤਾ। ਦਰਸ਼ਕ ਉਨ੍ਹਾਂ ਦਾ ਗੀਤ ਸੁਣਕੇ ਭੰਗੜੇ ਪਾਉਣ ਲਈ ਮਜ਼ਬੂਰ ਹੋ ਗਏ। ਸਿੱਪੀ ਗਿੱਲ ਵੀ ਬਹੁਤ ਜਲਦ ਵੱਡੇ ਪਰਦੇ ਉੱਤੇ ਪੰਜਾਬੀ ਫ਼ਿਲਮ ਜੱਦੀ ਸਰਦਾਰ ਨਾਲ ਨਜ਼ਰ ਆਉਣ ਵਾਲੇ ਹਨ। ਇਹ ਫ਼ਿਲਮ ਭਰਾਵਾਂ ਦੇ ਪਿਆਰ ਉੱਤੇ ਬਣਾਈ ਗਈ ਹੈ। ਇਸ ਫ਼ਿਲਮ ‘ਚ ਮੁੱਖ ਭੂਮਿਕਾ ‘ਚ ਸਿੱਪੀ ਗਿੱਲ ਤੇ ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਨਜ਼ਰ ਆਉਣਗੇ। ਇਹ ਫ਼ਿਲਮ 12 ਜੁਲਾਈ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment