ਜਤਿੰਦਰ ਮੱਲੇਵਾਲ ਦੇ ਗੀਤ 'ਅੰਗਰੇਜ਼' ਦਾ ਟੀਜ਼ਰ ਆਇਆ ਸਾਹਮਣੇ

written by Shaminder | January 28, 2020

ਪੀਟੀਸੀ ਰਿਕਾਰਡਸ ਵੱਲੋਂ 29 ਜਨਵਰੀ ਨੂੰ ਰਿਲੀਜ਼ ਕੀਤੇ ਜਾਣ ਵਾਲੇ ਗੀਤ 'ਅੰਗਰੇਜ਼' ਦਾ ਟੀਜ਼ਰ ਪੀਟੀਸੀ ਪੰਜਾਬੀ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ । ਇਸ ਗੀਤ ਦੇ ਟੀਜ਼ਰ 'ਚ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸੇ ਨੂੰ ਵੀ ਕਿਸੇ ਦੀ ਸ਼ਖਸੀਅਤ ਦਾ ਅੰਦਾਜ਼ਾ ਉਸ ਦੇ ਰੰਗ ਰੂਪ ਤੋਂ ਨਹੀਂ ਲਗਾਉਣਾ ਚਾਹੀਦਾ।ਕਿਉਂਕਿ ਅਜਿਹੇ ਇਨਸਾਨ ਰੰਗ ਰੂਪ ਦੇ ਭਾਵੇਂ ਸੁੱਨਖੇ ਨਾਂ ਹੋਣ,ਪਰ ਉਹ ਦਿਲ ਦੇ ਸਾਫ਼ ਹੁੰਦੇ ਨੇ ।ਜਤਿੰਦਰ ਮੱਲੇਵਾਲ ਦਾ ਇਹ ਪੂਰਾ ਗੀਤ 'ਅੰਗਰੇਜ' ਟਾਈਟਲ ਦੇ ਹੇਠ ਰਿਲੀਜ਼ ਕੀਤਾ ਜਾਵੇਗਾ । ਹੋਰ ਵੇਖੋ:ਪੀਟੀਸੀ ਪੰਜਾਬੀ ’ਤੇ ਦੇਖੋ ‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਤੇ ਅਵਾਰਡ 2020 ਕਰਟਨ ਰੇਜ਼ਰ’ ਇਸ ਗੀਤ ਦਾ ਵਰਲਡ ਪ੍ਰੀਮੀਅਰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ 'ਤੇ 29 ਜਨਵਰੀ ਨੂੰ ਕੀਤਾ ਜਾਵੇਗਾ ।ਗੀਤ ਦੇ ਬੋਲ ਬਲਜੀਤ ਸਿੰਘ ਨੇ ਲਿਖੇ ਨੇ ਜਦੋਂਕਿ ਮਿਊਜ਼ਿਕ ਦਿੱਤਾ ਹੈ ਜੱਸੀ ਐਕਸ ਨੇ।ਪੀਟੀਸੀ ਰਿਕਾਰਡਸ ਵੱਲੋਂ ਪੰਜਾਬੀ ਮਿਊਜ਼ਿਕ ਨੂੰ ਦੁਨੀਆ ਦੇ ਕੋਨੇ ਕੋਨੇ ਤੱਕ ਪਹੁੰਚਾਉਣ ਲਈ ਕਈ ਉਪਰਾਲੇ ਕੀਤੇ ਜਾ ਰਹੇ ਨੇ ।

PTC Records New Song PTC Records New Song
ਇਸੇ ਲੜੀ ਦੇ ਤਹਿਤ ਪੀਟੀਸੀ ਰਿਕਾਰਡਸ ਅਤੇ ਪੀਟੀਸੀ ਸਟੂਡੀਓ ਵੱਲੋਂ ਆਏ ਦਿਨ ਨਵੇਂ-ਨਵੇਂ ਗੀਤ ਰਿਲੀਜ਼ ਕੀਤੇ ਜਾ ਰਹੇ ਨੇ ਅਤੇ ਇਨ੍ਹਾਂ ਗੀਤਾਂ ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।  

0 Comments
0

You may also like