ਗਿੱਪੀ ਗਰੇਵਾਲ ਤੇ ਹਨੀ ਸਿੰਘ ਨੇ ਇਸ ਤਰ੍ਹਾਂ ਬਣਾਇਆ ਸੀ 'ਅੰਗਰੇਜ਼ੀ ਬੀਟ' ਗਾਣਾ 

Written by  Rupinder Kaler   |  August 02nd 2019 04:48 PM  |  Updated: August 02nd 2019 04:48 PM

ਗਿੱਪੀ ਗਰੇਵਾਲ ਤੇ ਹਨੀ ਸਿੰਘ ਨੇ ਇਸ ਤਰ੍ਹਾਂ ਬਣਾਇਆ ਸੀ 'ਅੰਗਰੇਜ਼ੀ ਬੀਟ' ਗਾਣਾ 

ਹਨੀ ਸਿੰਘ ਦਾ ਨਵਾਂ ਗਾਣਾ 'ਗੁੜ ਨਾਲੋਂ ਇਸ਼ਕ ਮਿੱਠਾ' ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਮੱਖਣਾ ਗਾਣੇ ਤੋਂ ਬਾਅਦ ਇਹ ਉਹਨਾਂ ਦਾ ਦੂਜਾ ਗਾਣਾ ਹੈ ਜਿਸ ਰਾਹੀਂ ਉਹ ਮਿਊਜ਼ਿਕ ਇੰਡਸਟਰੀ ਵਿੱਚ ਉਹੀ ਮੁਕਾਮ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਿਹੜਾ ਮੁਕਾਮ ਉਹਨਾਂ ਨੂੰ ਪਹਿਲਾ ਹਾਸਲ ਸੀ । ਹਨੀ ਸਿੰਘ ਆਪਣੇ ਮਿਊਜ਼ਿਕ ਨੂੰ ਲੈ ਕੇ ਏਨੇਂ ਜਨੂਨੀ ਹਨ ਕਿ ਉਹ ਕਿਸੇ ਗਾਣੇ ਲਈ ਏਨੀਂ ਮਿਹਨਤ ਕਰਦੇ ਹਨ ਕਿ ਉਹ ਕੌਮਾਂਤਰੀ ਪੱਧਰ ਤੇ ਮਕਬੂਲ ਹੋ ਜਾਂਦਾ ਹੈ ।

https://www.instagram.com/p/B0SjHFuH9lh/

ਕੰਮ ਨੂੰ ਲੈ ਕੇ ਹਨੀ ਸਿੰਘ ਦੇ ਇਸ ਜਨੂਨ ਦਾ ਖੁਲਾਸਾ ਗਿੱਪੀ ਗਰੇਵਾਲ ਨੇ ਇੱਕ ਵੈੱਬਸਾਈਟ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕੀਤਾ ਹੈ । ਗਿੱਪੀ ਮੁਤਾਬਿਕ ਜਿਸ ਸਮੇਂ ਹਨੀ ਸਿੰਘ ਸਟਰਗਲ ਕਰ ਰਿਹਾ ਸੀ ਉਸ ਸਮੇਂ ਹਨੀ ਸਿੰਘ ਉਹਨਾਂ ਕੋਲ ਆਇਆ ਸੀ, ਤਾਂ ਕਿ ਹਨੀ ਉਹਨਾਂ ਦਾ ਗਾਣਾ ਕਰ ਸਕੇ, ਪਰ ਗਿੱਪੀ ਨੂੰ ਹਨੀ ਸਿੰਘ ਦਾ ਮਿਊਜ਼ਿਕ ਪਸੰਦ ਨਹੀਂ ਸੀ ਆਇਆ ਜਿਸ ਕਰਕੇ ਉਹਨਾਂ ਨੇ ਹਨੀ ਸਿੰਘ ਨੂੰ ਗਾਣਾ ਕਰਨ ਤੋਂ ਮਨਾ ਕਰ ਦਿੱਤਾ ।

https://www.instagram.com/p/Bq7i4hAB5x2/

ਗਿੱਪੀ ਮੁਤਾਬਿਕ ਹਨੀ ਸਿੰਘ ਉਹਨਾਂ ਕੋਲ ਦੋ ਤਿੰਨ ਵਾਰ ਆਇਆ ਪਰ ਹਰ ਵਾਰ ਉਹਨਾਂ ਨੇ ਹਨੀ ਸਿੰਘ ਨੂੰ ਗਾਣਾ ਕਰਨ ਤੋਂ ਮਨਾ ਕਰ ਦਿੱਤਾ । ਇਸ ਸਭ ਦੇ ਚਲਦੇ ਦਿਲਜੀਤ ਨੇ ਗਿੱਪੀ ਗਰੇਵਾਲ ਨੂੰ ਹਨੀ ਵੱਲੋਂ ਤਿਆਰ ਗਾਣਾ ਜਦੋਂ ਪੰਗਾ ਪੈ ਜਾਵੇ ਸੁਣਾਇਆ ।

ਹਨੀ ਤੇ ਦਿਲਜੀਤ ਦਾ ਇਹ ਗਾਣਾ ਗਿੱਪੀ ਨੂੰ ਏਨਾ ਪਸੰਦ ਆਇਆ ਕਿ ਉਸੇ ਦਿਨ ਗਿੱਪੀ ਗਰੇਵਾਲ ਨੇ ਹਨੀ ਸਿੰਘ ਨੂੰ ਕਹਿ ਦਿੱਤਾ ਕਿ ਉਹ ਉਸ ਨਾਲ ਗਾਣਾ ਕਰਨਗੇ । ਇਸ ਤੋਂ ਬਾਅਦ ਗਿੱਪੀ ਨੇ ਹਨੀ ਸਿੰਘ ਨਾਲ 'ਅੰਗਰੇਜ਼ੀ ਬੀਟ' ਗਾਣਾ ਕੀਤਾ ਜਿਹੜਾ ਕਿ ਕੌਮਾਂਤਰੀ ਪੱਧਰ ਤੇ ਹਿੱਟ ਹੋਇਆ । ਗਿੱਪੀ ਕਹਿੰਦੇ ਹਨ ਕਿ ਇਸ ਤੋਂ ਪਤਾ ਲਗਦਾ ਹੈ ਕਿ ਹਨੀ ਸਿੰਘ ਆਪਣੇ ਕੰਮ ਨੂੰ ਲੈ ਕੇ ਕਿੰਨਾ ਜਨੂਨੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network