36ਵੀਂ ਵੈਡਿੰਗ ਐਨੀਵਰਸਰੀ ਮਨਾ ਰਹੇ ਨੇ ਅਨਿਲ ਕਪੂਰ ਤੇ ਸੁਨੀਤਾ ਕਪੂਰ, ਧੀ ਸੋਨਮ ਕਪੂਰ ਨੇ ਵਧਾਈ ਦਿੰਦੇ ਹੋਏ ਪਾਈ ਭਾਵੁਕ ਪੋਸਟ

written by Lajwinder kaur | May 19, 2020

ਅੱਜ ਬਾਲੀਵੁੱਡ ਦੇ ਬਾਕਮਾਲ ਦੇ ਅਦਾਕਾਰ ਅਨਿਲ ਕੂਪਰ ਦੀ 36ਵੀਂ ਮੈਰਿਜ ਐਨੀਵਰਸਰੀ ਹੈ । ਇਸ ਖ਼ਾਸ ਮੌਕੇ ਤੇ ਉਨ੍ਹਾਂ ਨੇ ਆਪਣੀ ਲਵ ਸਟੋਰੀ ਦਾ ਵੀ ਖੁਲਾਸਾ ਕੀਤਾ ਹੈ । ਉਨ੍ਹਾਂ ਨੇ ਵਾਈਫ ਸੁਨੀਤਾ ਕਪੂਰ ਦੇ ਨਾਲ ਆਪਣੀ ਤਸਵੀਰ ਸ਼ੇਅਰ ਕਰਦੇ ਹੋਏ ਇੱਕ ਆਡੀਓ ਕਲਿੱਪ ਵੀ ਪੋਸਟ ਕੀਤਾ ਹੈ । ਜਿਸ ਉਹ ਆਪਣੀ ਲਵ ਸਟੋਰੀ ਤੇ ਪ੍ਰਪੋਜਲ ਦੇ ਬਾਰੇ ਦੱਸ ਰਹੇ ਨੇ ।  

ਬਾਲੀਵੁੱਡ ਐਕਟਰ ਅਨਿਲ ਕਪੂਰ ਨੇ ਲਵ ਮੈਰਿਜ ਕੀਤੀ ਸੀ ਪਰ ਦੋਵਾਂ ਦੀ ਮੈਰਿਜ ਸਟੋਰੀ ਕੀ ਸੀ ਇਹ ਲੋਕਾਂ ਨੂੰ ਨਹੀਂ ਪਤਾ ਸੀ । ਜਿਸਦੇ ਚੱਲਦੇ ਉਨ੍ਹਾਂ ਨੇ ਆਪਣੇ ਪ੍ਰਪੋਜਲ ਐਨੀਵਰਸਰੀ ‘ਤੇ ਆਪਣੀ ਲਵ ਸਟੋਰੀ ਦੁਨੀਆ ਦੇ ਸਾਹਮਣੇ ਸਾਂਝੀ ਕਰ ਦਿੱਤੀ ਹੈ । ਲਵ ਸਟੋਰੀ ਦੇ ਬਾਰੇ ਦੱਸਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਇਹ ਉਨ੍ਹਾਂ ਦੇ ਜੀਵਨ ਦਾ ਸਭ ਤੋਂ ਵੱਡਾ ਫੈਸਲਾ ਸੀ, ਕਿਉਂਕਿ ਉਨ੍ਹਾਂ ਨੂੰ ਆਪਣੇ ਕਰੀਆਰ ਤੇ ਪਿਆਰ ‘ਚੋਂ ਕਿਸੇ ਇੱਕ ਨੂੰ ਚੁਣਨਾ ਸੀ । ਆਪਣੇ ਪਿਆਰ ਦੇ ਲਈ ਉਨ੍ਹਾਂ ਨੇ ਆਪਣਾ ਕਰੀਆਰ ਦਾਅ ‘ਤੇ ਲਗਾ ਦਿੱਤਾ ਸੀ ਤੇ ਸੁਨੀਤਾ ਨੂੰ ਆਪਣੀ ਦਿਲ ਦੀ ਗੱਲ ਦੱਸ ਦਿੱਤੀ ਸੀ ।
ਉਧਰ ਧੀ ਸੋਨਮ ਕਪੂਰ ਨੇ ਵੀ ਆਪਣੇ ਮਾਪਿਆ ਨੂੰ ਵਿਆਹ ਦੀ ਵਰ੍ਹੇਗੰਢ ਦੇ ਮੌਕੇ ‘ਤੇ ਮੁਬਾਰਕਾਂ ਦਿੰਦੇ ਹੋਏ ਇੰਸਟਾਗ੍ਰਾਮ ਉੱਤੇ ਲੰਬੀ ਚੌੜੀ ਕੈਪਸ਼ਨ ਦੇ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਨੇ। ਇਸ ਪੋਸਟ ‘ਤੇ ਦੋ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ ਤੇ ਪ੍ਰਸ਼ੰਸਕ ਅਨਿਲ ਕਪੂਰ ਤੇ ਸੁਨੀਤਾ ਕਪੂਰ ਨੂੰ ਵਧਾਈਆਂ ਦੇ ਰਹੇ ਨੇ ।  

0 Comments
0

You may also like