ਅਨਿਲ ਕਪੂਰ ਨੇ ਪਤਨੀ ਨੂੰ ਜਨਮ ਦਿਨ ‘ਤੇ ਦਿੱਤਾ ਕਰੋੜਾਂ ਦਾ ਤੋਹਫ਼ਾ, ਕੀਮਤ ਜਾਣ ਕੇ ਹੋ ਜਾਓਗੇ ਹੈਰਾਨ

Written by  Shaminder   |  March 26th 2021 01:37 PM  |  Updated: March 26th 2021 06:31 PM

ਅਨਿਲ ਕਪੂਰ ਨੇ ਪਤਨੀ ਨੂੰ ਜਨਮ ਦਿਨ ‘ਤੇ ਦਿੱਤਾ ਕਰੋੜਾਂ ਦਾ ਤੋਹਫ਼ਾ, ਕੀਮਤ ਜਾਣ ਕੇ ਹੋ ਜਾਓਗੇ ਹੈਰਾਨ

ਬਾਲੀਵੁੱਡ ਅਦਾਕਾਰ ਅਨਿਲ ਕਪੂਰ ਦੀ ਪਤਨੀ ਦਾ ਬੀਤੇ ਦਿਨ ਜਨਮ ਦਿਨ ਸੀ । ਇਸ ਮੌਕੇ ‘ਤੇ ਅਨਿਲ ਕਪੂਰ ਨੇ ਖ਼ਾਸ ਗਿਫਟ ਆਪਣੀ ਪਤਨੀ ਨੂੰ ਦਿੱਤਾ ਹੈ ।ਉਨ੍ਹਾਂ ਨੇ ਆਪਣੀ ਪਤਨੀ ਨੂੰ ਨਵੀਂ ਮਰਸੀਡੀਜ਼ ਬੈਂਜ਼ ਕਾਰ ਗਿਫਟ ਕੀਤੀ ਹੈ ।ਇਸ ਦੇ ਨਾਲ ਹੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਪਤਨੀ ਨਾਲ ਤਸਵੀਰਾਂ ਸਾਂਝੀਆਂ ਕਰਦੇ ਹੋਏ ਆਪਣੀ ਕਾਮਯਾਬੀ ਦੇ ਪਿੱਛੇ ਆਪਣੀ ਪਤਨੀ ਦਾ ਬਹੁਤ ਵੱਡਾ ਹੱਥ ਦੱਸਿਆ ਹੈ ।

anil kapoor Image From Anil Kapoor’s Instagram

ਹੋਰ ਪੜ੍ਹੋ : ਕੌਰ ਬੀ ਦਾ ਨਵਾਂ ਗੀਤ ‘ਆਹ ਗੱਲ’ ਰਿਲੀਜ਼, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਗੀਤ

anil kapoor Image From Anil Kapoor’s Instagram

ਅਨਿਲ ਕਪੂਰ ਦੇ ਘਰ ਦੇ ਬਾਹਰ ਇੱਕ ਨਵੀਂ ਕਾਰ ਨਜ਼ਰ ਆਈ ਹੈ ।ਜੋ ਕਿ ਕਾਲੇ ਰੰਗ ਦੀ ਮਰਸੀਡੀਜ਼ ਬੈਂਜ਼ ਹੈ।ਇਸ ਕਾਰ ਦੀ ਕੀਮਤ ਲੱਗਪੱਗ ਇੱਕ ਕਰੋੜ ਰੁਪਏ ਹੈ । ਸੁਨੀਤਾ ਕਪੂਰ ਵੀ ਇਹ ਗਿਫਟ ਪਾ ਕੇ ਬਹੁਤ ਹੀ ਖੁਸ਼ ਹਨ ।

car

ਉਨ੍ਹਾਂ ਨੇ ਗਿਫਟ ‘ਚ ਮਿਲੀ ਮਰਸੀਡੀਜ਼ ਬੈਂਜ਼ ਦੀ ਪੂਜਾ ਵੀ ਕੀਤੀ ਅਤੇ ਇਸ ਤੋਂ ਪਹਿਲਾਂ ਅਨਿਲ ਕਪੂਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਲੰਮੀ ਚੌੜੀ ਪੋਸਟ ਪਾ ਕੇ ਸੁਨੀਤਾ ਨੂੰ ਜਨਮ-ਦਿਨ ਦੀ ਵਧਾਈ ਵੀ ਦਿੱਤੀ ਸੀ ।

 

View this post on Instagram

 

A post shared by anilskapoor (@anilskapoor)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network