ਵੀਡੀਓ: ਅਨਿਲ ਕਪੂਰ ਨੇ ਬੌਬੀ ਦਿਓਲ ਨਾਲ ਕਿੱਤੀ ਅਜਿਹੀ ਹਰਕਤ, ਦੇਖ ਉੱਡ ਜਾਣਗੇ ਹੋਸ਼

written by Gourav Kochhar | March 20, 2018

ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਨਾਲ ਅਨਿਲ ਕਪੂਰ ਅਤੇ ਬੌਬੀ ਦਿਓਲ ਨੂੰ ਇਕੱਠੇ ਇਕੋਂ ਫਿਲਮ 'ਚ ਦੇਖਿਆ ਜਾਵੇਗਾ। ਇਸੇ ਸਾਲ ਰਿਲੀਜ਼ ਹੋਣ ਵਾਲੀ ਫਿਲਮ 'ਰੇਸ 3' 'ਚ ਧਮਾਲ ਮਚਾਉਣ ਲਈ ਇਹ ਤਿੰਨੇਂ ਸਟਾਰਜ਼ ਸਕ੍ਰੀਨ ਸ਼ੇਅਰ ਕਰ ਰਹੇ ਹਨ। ਫਿਲਮ ਦੀ ਸ਼ੂਟਿੰਗ ਦੌਰਾਨ ਸਾਰੇ ਕਾਫੀ ਮੌਜ-ਮਸਤੀ ਕਰਦੇ ਹੋਏ ਦਿਖਾਈ ਦੇ ਰਹੀ ਹੈ, ਇਨ੍ਹਾਂ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਹਾਲ ਹੀ 'ਚ ਇੰਸਟਾਗਰਾਮ 'ਤੇ ਸ਼ੇਅਰ ਕੀਤੀ ਗਈ ਵੀਡੀਓ ਲੋਕਾਂ ਨੂੰ ਕਾਫੀ ਪਸੰਦ ਆ ਰਹੀ ਹੈ, ਅਜਿਹਾ ਇਸ ਲਈ ਕਿਉਂਕਿ ਇਸ ਵੀਡੀਓ 'ਚ ਅਨਿਲ ਕਪੂਰ, ਬੌਬੀ ਦਿਓਲ, ਸਲਮਾਨ ਖਾਨ, ਸਾਕਿਬ ਸਲੀਮ ਤੇ ਜੈਕਲੀਨ ਫਰਨਾਂਡੀਜ਼ ਪਾਰਟੀ ਕਰਦੇ ਹੋਏ ਨਜ਼ਰ ਆ ਰਹੇ ਹਨ।

ਇਸ ਪਾਰਟੀ 'ਚ ਕੁਝ ਅਜਿਹਾ ਵੀ ਹੋਇਆ, ਜੋ ਕਾਫੀ ਹੈਰਾਨੀਜਨਕ ਹੈ, ਕਿਉਂਕਿ ਇਕੋਂ ਕਮਰੇ 'ਚ 'ਰੇਸ 3' ਦੇ ਲਗਭਗ ਸਾਰੇ ਸਟਾਰਜ਼ ਇਨਜੁਆਏ ਕਰਦੇ ਹੋਏ ਦਿਖਾਈ ਦਿੱਤੇ। ਇਸ ਪਾਰਟੀ ਦੀ ਇਕ ਘਟਨਾ ਕੈਮਰੇ 'ਚ ਕੈਦ ਹੋ ਗਈ, ਜਿਸ 'ਚ ਅਨਿਲ ਕਪੂਰ Anil Kapoor ਮਜ਼ਾਕ 'ਚ ਧਰਮਿੰਦਰ ਦੇ ਲਾਡਲੇ ਬੌਬੀ ਦਿਓਲ ਨੂੰ ਕਿੱਸ ਕਰਦੇ ਹੋਏ ਨਜ਼ਰ ਆ ਰਹੇ ਹਨ। ਇਕ ਵਾਰ ਨਹੀਂ ਬਲਕਿ ਦੋ-ਦੋ ਵਾਰ ਅਨਿਲ ਨੇ ਬੌਬੀ Bobby Deol ਨੂੰ ਕਿੱਸ ਕੀਤਾ। ਸਾਹਮਣੇ ਖੜ੍ਹੇ ਸਲਮਾਨ ਖਾਨ ਇਨ੍ਹਾਂ ਦੋਹਾਂ ਨੂੰ ਦੇਖ ਕੇ ਸ਼ਰਮਾ ਜਾਂਦੇ ਹਨ। ਹਾਲਾਂਕਿ ਪਾਰਟੀ 'ਚ ਮਸਤੀ-ਮਜ਼ਾਕ 'ਚ ਦੇਖੇ ਗਏ ਸਾਰੇ ਸਟਾਰਜ਼ ਜਲਦ ਹੀ ਸ਼ੂਟਿੰਗ ਪੂਰੀ ਕਰਨ ਵਾਲੇ ਹਨ ਤੇ ਇਹ ਫਿਲਮ ਇਸੇ ਸਾਲ ਈਦ ਦੇ ਮੌਕੇ 'ਤੇ ਰਿਲੀਜ਼ ਕੀਤੀ ਜਾਵੇਗੀ।

0 Comments
0

You may also like