ਬਹੁਤ ਹੀ ਸਾਦੇ ਢੰਗ ਨਾਲ ਹੋਇਆ ਅਨਿਲ ਕਪੂਰ ਦੀ ਧੀ ਦਾ ਵਿਆਹ, ਲੁਧਿਆਣਾ ਦੀ ਚਨਾ ਬਰਫੀ ਨਾਲ ਹੋਇਆ ਬਰਾਤੀਆਂ ਦਾ ਸਵਾਗਤ

written by Shaminder | August 16, 2021

ਅਨਿਲ ਕਪੂਰ  (Anil Kapoor)ਦੀ ਧੀ ਰੀਆ ਕਪੂਰ  (Rhea Kapoor) ਦੇ ਵਿਆਹ ਦੀ ਇੱਕ ਤਸਵੀਰ ਸਾਹਮਣੇ ਆਈ ਹੈ । ਜਿਸ ‘ਚ ਇਹ ਜੋੜੀ ਬੜੇ ਹੀ ਸਾਦੇ ਅੰਦਾਜ਼ ‘ਚ ਨਜ਼ਰ ਆ ਰਹੀ ਹੈ । ਵਿਆਹ ਬਹੁਤ ਹੀ ਸਾਦੇ ਤਰੀਕੇ ਦੇ ਨਾਲ ਸਪੰਨ ਹੋਇਆ ।ਰੀਆ ਕਪੂਰ (Rhea Kapoor) ਨੇ ਬਹੁਤ ਹੀ ਘੱਟ ਮੇਕਅੱਪ ਕੀਤਾ ਸੀ ।ਵਿਆਹ ਬੇਹੱਦ ਨਿੱਜੀ ਰੱਖਿਆ ਗਿਆ ਸੀ । ਰੀਆ ਦੇ ਵਿਆਹ ‘ਚ ਕੁਝ ਨਜ਼ਦੀਕੀ ਰਿਸ਼ਤੇਦਾਰ ਅਤੇ ਦੋਸਤ ਹੀ ਸ਼ਾਮਿਲ ਹੋਏ ।

Anil Daughter ,,..-min Image From Instagram

ਹੋਰ ਪੜ੍ਹੋ: ਕਰੀਨਾ ਕਪੂਰ ਅਤੇ ਸੈਫ ਅਲੀ ਖ਼ਾਨ ਦੇ ਛੋਟੇ ਬੇਟੇ ਜੇਹ ਅਲੀ ਖ਼ਾਨ ਦੀਆਂ ਤਸਵੀਰਾਂ ਹੋਈਆਂ ਵਾਇਰਲ

ਇਸ ਵਿਆਹ ਦੀ ਖਾਸੀਅਤ ਇਹ ਸੀ ਕਿ ਵਿਆਹ ‘ਚ ਲੁਧਿਆਣਾ ਦੀ ਬਣੀ ਚਨਾ ਬਰਫੀ ਦਾ ਇਸਤੇਮਾਲ ਕੀਤਾ ਗਿਆ ਸੀ । ਲੁਧਿਆਣਾ ਦਾ ਭੋਜਨ ਅੱਜਕੱਲ੍ਹ ਪੰਜਾਬ ਵਿੱਚ ਹੀ ਨਹੀਂ ਬਲਕਿ ਬਾਲੀਵੁੱਡ ਸਿਤਾਰਿਆਂ ਵਿੱਚ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

Anil Daughter ....-min Image From Instagram

ਹਾਲ ਹੀ ਵਿੱਚ, ਅਦਾਕਾਰ ਅਨਿਲ ਕਪੂਰ ਦੀ ਧੀ ਰੀਆ ਕਪੂਰ ਦੇ ਵਿਆਹ ਵਿੱਚ, ਲੁਧਿਆਣਾ ਦੀ ਚਨਾ ਬਰਫ਼ੀ ਵੀ ਬਾਰਾਤੀਆਂ ਲਈ ਚਰਚਾ ਦਾ ਵਿਸ਼ਾ ਬਣੀ ਹੋਈ ਸੀ। ਜੀ ਹਾਂ, ਲੁਧਿਆਣਾ  ਦੀ ਚਨਾ ਬਰਫ਼ੀ ਅਨਿਲ ਕਪੂਰ ਨੇ ਆਪਣੀ ਬੇਟੀ ਰੀਆ ਕਪੂਰ ਦੇ ਵਿਆਹ ਵਿੱਚ ਆਪਣੇ ਰਿਸ਼ਤੇਦਾਰਾਂ ਅਤੇ ਬਰਾਤੀਆਂ ਲਈ ਖ਼ਾਸ ਤੌਰ ਉੱਤੇ ਮੰਗਵਾਈ ਸੀ। ਇਸ ਲਈ ਅਨਿਲ ਕਪੂਰ ਦੀ ਪਤਨੀ ਸੁਨੀਤਾ ਕਪੂਰ ਵੱਲੋਂ ਆਰਡਰ ਦਿੱਤਾ ਗਿਆ ਸੀ।

 

View this post on Instagram

 

A post shared by Rhea Kapoor (@rheakapoor)

0 Comments
0

You may also like