ਗਾਇਕ ਸਿੱਧੂ ਮੂਸੇਵਾਲਾ ਨੂੰ ਮੁਰਗਿਆਂ ਦੀ ਲੜਾਈ ਕਰਵਾਉਣੀ ਪਈ ਮਹਿੰਗੀ

Written by  Rupinder Kaler   |  November 19th 2020 02:29 PM  |  Updated: November 19th 2020 02:29 PM

ਗਾਇਕ ਸਿੱਧੂ ਮੂਸੇਵਾਲਾ ਨੂੰ ਮੁਰਗਿਆਂ ਦੀ ਲੜਾਈ ਕਰਵਾਉਣੀ ਪਈ ਮਹਿੰਗੀ

ਗਾਇਕ ਸਿੱਧੂ ਮੂਸੇਵਾਲਾ ਕਿਸੇ ਨਾ ਕਿਸੇ ਵਿਵਾਦ ਵਿੱਚ ਫਸਿਆ ਰਹਿੰਦਾ ਹੈ ਜਾਂ ਫਿਰ ਇਸ ਤਰ੍ਹਾਂ ਕਹਿ ਲਵੋ ਜਿੱਥੇ ਸਿੱਧੂ ਉੱਥੇ ਵਿਵਾਦ । ਗਾਇਕ ਸਿੱਧੂ ਮੂਸੇਵਾਲਾ ਹੁਣ ਆਪਣੇ ਗੀਤ ਨੂੰ ਲੈ ਕੇ ਵਿਵਾਦਾਂ ਵਿਚ ਘਿਰ ਗਏ ਹਨ । ਹਾਲ ਹੀ ਵਿਚ ਉਹਨਾਂ ਦਾ ਨਵਾਂ ਗੀਤ ਬਾਈ-ਬਾਈ ਰਿਲੀਜ਼ ਹੋਇਆ ਹੈ ।

Sidhu Moose Wala

ਹੋਰ ਪੜ੍ਹੋ :

Sidhu Moose Wala

ਇਸ ਗੀਤ ਦੀ ਵੀਡੀਓ ਵਿੱਚ ਉਹਨਾਂ ਨੇ ਮੁਰਗਿਆਂ ਦੀ ਲੜਾਈ ਦਿਖਾਈ ਹੈ ਜਿਸ ਤੇ ਐਨੀਮਲ ਵੈਲਫੇਅਰ ਆਫ ਇੰਡੀਆ ਨੇ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਮੂਸੇਵਾਲਾ ਦੇ ਗੀਤ ਸੰਜੂ ਨੂੰ ਲੈ ਕੇ ਵੀ ਵਿਵਾਦ ਛਿੜਿਆ ਸੀ।

Sidhu Moose Wala

ਗੀਤ ਸੰਜੂ ਨੂੰ ਲੈ ਕੇ ਪੰਜਾਬ ਪੁਲਿਸ ਨੇ ਉਨ੍ਹਾਂ ਦੇ ਖ਼ਿਲਾਫ਼ ਕੇਸ ਵੀ ਦਰਜ ਵੀ ਕੀਤਾ ਸੀ, ਕ੍ਰਾਈਮ ਬਰਾਂਚ ਵੱਲੋਂ ਦਰਜ ਕੀਤੇ ਗਏ ਕੇਸ ਵਿੱਚ ਇਲਜ਼ਾਮ ਸਨ ਕਿ ਸਿੱਧੂ ਮੂਸੇਵਾਲਾ ਆਪਣੇ ਸੰਜੂ ਗਾਣੇ ਦੇ ਜ਼ਰੀਏ ਗੰਨ ਕਲਚਰ ਨੂੰ ਪੰਜਾਬ ਵਿੱਚ ਵਧਾ ਰਿਹਾ ਹੈ। ਫਿਲਹਾਲ ਸਿੱਧੂ ਮੂਸੇਵਾਲਾ ਦੇ ਨਾਲ ਇਹ ਨਵਾਂ ਵਿਵਾਦ ਜੁੜ ਗਿਆ ਹੈ ਤੇ ਇਸ ਵਿਵਾਦ ਤੋਂ ਉਹ ਕਿਸ ਤਰ੍ਹਾਂ ਖਹਿੜਾ ਛੁਡਾਉਂਦੇ ਹਨ ਇਸ ਸਮਾਂ ਦੱਸੇਗਾ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network