Advertisment

ਕਪੂਰ ਖਾਨਦਾਨ ਦੀ ਇਸ ਨੂੰਹ ਨੇ ਸੁਨੰਦਾ ਸ਼ਰਮਾ ਦੇ ਗੀਤ 'ਤੇ ਪਾਈਆਂ ਖੂਬ ਧਮਾਲਾਂ, ਵਾਇਰਲ ਵੀਡੀਓ ਆਇਆ ਸਾਹਮਣੇ

author-image
By Lajwinder kaur
New Update
ਕਪੂਰ ਖਾਨਦਾਨ ਦੀ ਇਸ ਨੂੰਹ ਨੇ ਸੁਨੰਦਾ ਸ਼ਰਮਾ ਦੇ ਗੀਤ 'ਤੇ ਪਾਈਆਂ ਖੂਬ ਧਮਾਲਾਂ, ਵਾਇਰਲ ਵੀਡੀਓ ਆਇਆ ਸਾਹਮਣੇ
Advertisment
ਕਪੂਰ ਖ਼ਾਨਦਾਨ ਦਾ ਪੁੱਤਰ ਅਰਮਾਨ ਜੈਨ ਜੋ ਕਿ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਹਨ। ਇਸ ਵਿਆਹ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਹੀਆਂ ਹਨ। ਜਿਸਦੇ ਚੱਲਦੇ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ ਜਿਸ ‘ਚ ਕਪੂਰ ਖ਼ਾਨਦਾਰ ਦੀ ਨੂੰਹ ਅਨੀਸਾ ਮਲਹੋਤਰਾ ਆਪਣੀ ਮਹਿੰਦੀ ਦੇ ਫੰਕਸ਼ਨ ‘ਤੇ ਨੱਚਦੀ ਹੋਈ ਨਜ਼ਰ ਆ ਰਹੀ ਹੈ। ਅਨੀਸਾ ਨੇ ਸੁਨੰਦਾ ਸ਼ਾਰਮਾ ਦਾ ਸੁਪਰ ਹਿੱਟ ਗੀਤ ‘ਮੇਰੀ ਮੰਮੀ ਨੂੰ ਪਸੰਦ ਨਹੀਂ ਤੂੰ ਤੇਰਾ ਗੋਰਾ ਮੂੰਹ’ ਉੱਤੇ ਜੰਮ ਕੇ ਡਾਂਸ ਕਰਦੀ ਹੋਈ ਦਿਖਾਈ ਦੇ ਰਹੇ ਨੇ। ਉਹ ਇਸ ਗੀਤ ਨੂੰ ਪੂਰਾ ਇਨਜ਼ੁਆਏ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਵਿਆਹ ‘ਚ ਕਰੀਨਾ ਕਪੂਰ ਖ਼ਾਨ ਤੇ ਕਰਿਸ਼ਮਾ ਕਪੂਰ ਨੇ ਖੂਬ ਰੌਣਕਾਂ ਲਗਾਈਆਂ। ਇਸ ਵਿਆਹ ‘ਚ ਬਾਲੀਵੁੱਡ ਦੀਆਂ ਕਈ ਨਾਮੀ ਹਸਤੀਆਂ ਸ਼ਾਮਿਲ ਹੋਇਆਂ ਸਨ।
View this post on Instagram
 

Welcome to the family @anissamalhotra ❤️???? love and blessings ?

A post shared by neetu Kapoor. Fightingfyt (@neetu54) on

Advertisment
ਹੋਰ ਵੇਖੋ:ਆਮ ਹੋਵੇ ਜਾਂ ਖ਼ਾਸ ਪਰ ਵਿਆਹ ਦੇ ਲੱਡੂ ਦਾ ਸਵਾਦ ਲੈਣ ਤੋਂ ਬਾਅਦ ਸਭ ਦਾ ਹੁੰਦਾ ਹੈ ਏਹੀ ਹਾਲ, ਨਵੇਂ ਵਿਆਹੇ ਗੁਰਿਕ ਮਾਨ ਨਾਲ ਵੀ ਹੋਇਆ ਕੁਝ ਅਜਿਹਾ, ਦੇਖੋ ਤਸਵੀਰ  ਇਸ ਵੀਡੀਓ ਨੂੰ ਬਾਲੀਵੁੱਡ ਦੀ ਅਦਾਕਾਰਾ ਨੀਤੂ ਸਿੰਘ ਨੇ ਆਪਣੇ ਇੰਸਟਾਗ੍ਰਾਮ ਉੱਤੇ ਸ਼ੇਅਰ ਕਰਦੇ ਹੋਏ ਵੀ ਲਿਖੀ ਹੈ, ‘ਬਹੁਤ ਬਹੁਤ ਸਵਾਗਤ ਹੈ ਅਨੀਸਾ ਮਲਹੋਤਰਾ ਕਪੂਰ ਪਰਿਵਾਰ ‘ਚ। ਬਹੁਤ ਸਾਰਾ ਪਿਆਰ ਤੇ ਆਸ਼ੀਰਵਾਦ’ ਸੁਨੰਦਾ ਸ਼ਰਮਾ ਦਾ ਇਹ ਗੀਤ ਹਿੰਦੀ ਫ਼ਿਲਮ ‘ਜੈ ਮੰਮੀ ਦੀ’ ‘ਚ ਗੀਤ ਰਿਲੀਜ਼ ਕੀਤਾ ਗਿਆ ਸੀ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਇੰਨਾ ਪਿਆਰ ਮਿਲਿਆ ਕਿ ਇਹ ਗੀਤ 59 ਤੋਂ ਵੱਧ ਮਿਲੀਅਨ ਵਿਊਜ਼ ਪਾਰ ਕਰ ਚੁੱਕਿਆ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment