ਇੱਕ-ਦੂਜੇ ਦੇ ਹੋਏ ਅੰਕਿਤਾ ਲੋਖੰਡੇ ਅਤੇ ਵਿੱਕੀ ਜੈਨ, ਅਦਾਕਾਰਾ ਨੇ ਸ਼ੇਅਰ ਕੀਤੀਆਂ ਵਿਆਹ ਦੀਆਂ ਖ਼ਾਸ ਤਸਵੀਰਾਂ

written by Lajwinder kaur | December 15, 2021

ਟੀਵੀ ਅਦਾਕਾਰਾ ਅੰਕਿਤਾ ਲੋਖੰਡੇ ਅਤੇ ਵਿੱਕੀ ਜੈਨ ਦਾ ਵਿਆਹ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ। ਆਖਿਰਕਾਰ ਮੰਗਲਵਾਰ ਨੂੰ ਦੋਵੇਂ ਮੁੰਬਈ ਦੇ ਹੋਟਲ ਗ੍ਰੈਂਡ ਹਯਾਤ 'ਚ ਵਿਆਹ ਦੇ ਬੰਧਨ 'ਚ ਬੱਝ ਗਏ (Actress Ankita Lokhande And Vicky Jain Are Married)। ਅੰਕਿਤਾ ਅਤੇ ਵਿੱਕੀ ਲਗਭਗ 3 ਸਾਲਾਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ। ਸੋਸ਼ਲ ਮੀਡੀਆ 'ਤੇ ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋ ਰਹੀਆਂ ਹਨ।

ankita and vicky image source- instagram

ਹੋਰ ਪੜ੍ਹੋ : ਭਰਾਵਾਂ ਦੇ ਪਿਆਰ ਨੂੰ ਬਿਆਨ ਕਰਦਾ ਗਗਨ ਕੋਕਰੀ ਦਾ ਨਵਾਂ ਗੀਤ ‘Blessings Of Brother’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

ਖੁਦ ਅੰਕਿਤਾ ਲੋਖੰਡੇ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਵਿਆਹ ਦੀਆਂ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ। ਉਨ੍ਹਾਂ ਨੇ ਨਾਲ ਹੀ ਬਹੁਤ ਹੀ ਪਿਆਰੀ ਜਿਹੀ ਕੈਪਸ਼ਨ ਪਾ ਕੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਹੈ। ਇਸ ਪੋਸਟ ਉੱਤੇ ਕਲਾਕਾਰ ਅਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਅੰਕਿਤਾ ਅਤੇ ਵਿੱਕੀ ਨੂੰ ਵਿਆਹ ਦੀਆਂ ਵਧਾਈਆਂ ਦੇ  ਰਹੇ ਨੇ।

inside image of ankita and vicky jain married image source- instagram

ਤਸਵੀਰਾਂ ‘ਚ ਦੇਖ ਸਕਦੇ ਹੋ, ਅੰਕਿਤਾ ਲੋਖੰਡੇ ਸਟੇਜ 'ਤੇ ਪਰੰਪਰਾਗਤ ਗਹਿਣਿਆਂ ਦੇ ਨਾਲ ਸੁਨਹਿਰੀ ਲਹਿੰਗੇ ਵਿੱਚ ਕਿਸੇ ਰਾਜਕੁਮਾਰੀ ਤੋਂ ਘੱਟ ਨਹੀਂ ਲੱਗ ਰਹੀ ਸੀ। ਦੂਜੇ ਪਾਸੇ ਵਿੱਕੀ ਜੈਨ ਨੇ ਚਿੱਟੇ ਰੰਗ ਦੀ ਸ਼ੇਰਵਾਨੀ ਚ ਰਾਜੇ ਵਰਗੇ ਲਗ ਰਹੇ ਨੇ।

ਹੋਰ ਪੜ੍ਹੋ : Miss Universe 2021: ਜਾਣੋ ਹਰਨਾਜ਼ ਸੰਧੂ ਦੇ ਸਿਰ ‘ਤੇ ਸੱਜੇ ਤਾਜ ‘ਚ ਜੜੇ ਹੋਏ ਨੇ ਕਿੰਨੇ ਹੀਰੇ ਅਤੇ ਨਾਲ ਹੀ ਕਿਹੜੀਆਂ ਮਿਲਣਗੀਆਂ ਸੁਵਿਧਾਵਾਂ

ਸੋਸ਼ਲ ਮੀਡੀਆ ਉੱਤੇ ਸਟੇਜ 'ਤੇ ਵਰ ਮਾਲਾ ਵਾਲੀ ਰਸਮ ਤੋਂ ਲੈ ਕੇ ਮੰਡਪ 'ਚ ਸੱਤ ਫੇਰੇ ਲੈਣ ਤੱਕ ਦੀਆਂ ਰਸਮਾਂ ਦੀਆਂ ਵੀਡੀਓਜ਼ ਅਤੇ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ। ਇਸ ਤੋਂ ਪਹਿਲਾਂ ਅੰਕਿਤਾ ਲੋਖੰਡੇ ਨੇ ਵਿੱਕੀ ਨਾਲ ਮੰਗਣੀ, ਮਹਿੰਦੀ, ਹਲਦੀ ਅਤੇ ਸੰਗੀਤ ਸਮਾਰੋਹ 'ਚ ਖੂਬ ਮਸਤੀ ਕੀਤੀ ਸੀ। ਸੋਸ਼ਲ ਮੀਡੀਆ ਉੱਤੇ ਵਿਆਹ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕ ਇਸ ਜੋੜੀ ਨੂੰ ਵਧਾਈ ਦੇ ਰਹੇ ਹਨ। ਦੱਸ ਦਈਏ ਇਸ ਵਿਆਹ 'ਚ ਟੀਵੀ ਜਗਤ ਤੋਂ ਲੈ ਕੇ ਬਾਲੀਵੁੱਡ ਜਗਤ ਦੀਆਂ ਕਈ ਨਾਮੀ ਹਸਤੀਆਂ ਇਸ ਵਿਆਹ ‘ਚ ਸ਼ਾਮਿਲ ਹੋਈਆਂ।

 

View this post on Instagram

 

A post shared by Ankita Lokhande (@lokhandeankita)

You may also like