ਸੁਸ਼ਾਂਤ ਸਿੰਘ ਰਾਜਪੂਤ ਦੀ ਪਹਿਲੀ ਬਰਸੀ ‘ਤੇ ਅੰਕਿਤਾ ਲੋਖੰਡੇ ਹੋਈ ਭਾਵੁਕ, ਸਾਂਝਾ ਕੀਤਾ ਅਣਦੇਖਿਆ ਖ਼ਾਸ ਵੀਡੀਓ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ

written by Lajwinder kaur | June 15, 2021

ਪਿਛਲੇ ਸਾਲ ਬਾਲੀਵੁੱਡ ਦੇ ਮਸ਼ਹੂਰ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਗਏ ਸੀ। ਉਨ੍ਹਾਂ ਦੀ ਮੌਤ ਅਜੇ ਤੱਕ ਇੱਕ ਮਿਸਟਰੀ ਬਣੀ ਹੋਈ ਹੈ। ਬੀਤੇ ਦਿਨੀਂ ਸੁਸ਼ਾਂਤ ਸਿੰਘ ਰਾਜਪੂਤ ਦੀ ਪਹਿਲੀ ਬਰਸੀ ਸੀ । ਜਿਸਦੇ ਚੱਲਦੇ ਪ੍ਰਸ਼ੰਸਕ ਤੇ ਕਲਾਕਾਰ ਪੋਸਟ ਪਾ ਕੇ ਸੁਸ਼ਾਂਤ ਨੂੰ ਯਾਦ ਕਰ ਰਹੇ ਸੀ।  ਉਨ੍ਹਾਂ ਦੀ ਖ਼ਾਸ ਦੋਸਤ ਰਹੀ ਅੰਕਿਤਾ ਲੋਖੰਡੇ ਨੇ ਵੀ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਸੁਸ਼ਾਂਤ ਸਿੰਘ ਰਾਜਪੂਤ ਨੂੰ ਯਾਦ ਕੀਤਾ।

Ankita Lokhande and Late Sushant Singh Rajput Image Source: Instagram
ਹੋਰ ਪੜ੍ਹੋ : ਗੁਰਬਾਜ਼ ਗਰੇਵਾਲ ਦੀ ਫੜ੍ਹੀ ਗਈ ਸ਼ੈਤਾਨੀ, ਪਾਪਾ ਗਿੱਪੀ ਗਰੇਵਾਲ ਨੂੰ ਦੇਖ ਕੇ ਗੁਰਬਾਜ਼ ਹੋਇਆ ਨੌ ਦੋ ਗਿਆਰਾਂ, ਦੇਖੋ ਵੀਡੀਓ
: ਉਰਵਸ਼ੀ ਰੌਤੇਲਾ ਦੇ ਪੇਟ ‘ਤੇ ਇਹ ਸਖ਼ਸ਼ ਮਾਰਦਾ ਰਿਹਾ ਇੱਕ ਤੋਂ ਬਾਅਦ ਕਈ ਮੁੱਕੇ, ਐਕਟਰੈੱਸ ਦਾ ਦਰਦ ਨਾਲ ਹੋਇਆ ਬੁਰਾ ਹਾਲ, ਵੀਡੀਓ ਹੋਇਆ ਵਾਇਰਲ
ankita lokhande shared unseen video of sushant singh rajput Image Source: Instagram
ਅੰਕਿਤਾ ਲੋਖੰਡੇ ਨੇ ਇੱਕ ਖ਼ਾਸ ਵੀਡੀਓ ਸ਼ੇਅਰ ਕੀਤਾ ਜਿਸ ‘ਚ ਸੁਸ਼ਾਂਤ ਸਿੰਘ ਰਾਜਪੂਤ ਪੂਜਾ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਇਹ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ, ਜਿਸ ਕਰਕੇ ਇੱਕ ਮਿਲੀਅਨ ਤੋਂ ਵੀ ਵੱਧ ਲੋਕ ਇਸ ਨੂੰ ਦੇਖ ਚੁੱਕੇ ਨੇ। ਅੰਕਿਤਾ ਨੇ ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ-‘14th June 💔
sushant singh rajput Image Source: Instagram
ਇਹ ਉਹ ਸੀ ਜੋ ਸੀ !!! ਧੰਨਵਾਦ ਸੁਸ਼ਾਤ ਮੇਰੀ ਜ਼ਿੰਦਗੀ ਦਾ ਹਿੱਸਾ ਰਹਿਣ ਲਈ 👋 ਅਸੀਂ ਦੁਬਾਰਾ ਮਿਲਾਂਗੇ ਜਦੋਂ ਤੱਕ ਅਸੀਂ ਦੁਬਾਰਾ ਨਹੀਂ ਮਿਲਦੇ 👋 ਫਿਰ ਮਿਲਾਂਗੇ ਚਲਤੇ ਚਲਤੇ 🙏🏻ਗੁੱਡ ਬਾਏ’। ਇਸ ਤੋਂ ਇਲਾਵਾ ਅੰਕਿਤਾ ਨੇ ਦੋ ਹੋਰ ਅਣਦੇਖੇ ਵੀਡੀਓਜ਼ ਸ਼ੇਅਰ ਕੀਤੇ ਨੇ। ਇਸ ਲਿੰਕ 'ਤੇ ਕਲਿੱਕ ਕਰਕੇ ਇਸ ਵੀਡੀਓ ਨੂੰ ਦੇਖ ਸਕਦੇ ਹੋ।
ankita and sushant singh rajput Image Source: Instagram
ਦੱਸ ਦਈਏ ਦੋਵਾਂ ਨੇ ਇਕੱਠੇ ਇੱਕ ਟੀਵੀ ਸੀਰੀਅਲ ‘ਪਵਿੱਤਰ ਰਿਸ਼ਤਾ’ ‘ਚ ਕੰਮ ਕੀਤਾ ਸੀ। ਦੋਵਾਂ ਵੱਲੋਂ ਨਿਭਾਏ ਕਿਰਦਾਰਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਦਿੱਤਾ ਗਿਆ ਸੀ। ਅਜੇ ਵੀ ਲੋਕ ਇਸ ਜੋੜੀ ਨੂੰ ਯਾਦ ਕਰਦੇ ਨੇ।
 
View this post on Instagram
 

A post shared by Ankita Lokhande (@lokhandeankita)

0 Comments
0

You may also like