ਅਨਮੋਲ ਗਗਨ ਮਾਨ ਖੁਦ ਕਰ ਰਹੇ ਨੇ ਆਪਣੇ ਨਵੇਂ ਗਾਣੇ ਦਾ ਨਿਰਦੇਸ਼ਨ,ਦੇਖੋ ਕਿਸ ਕਦਰ ਹੋ ਰਹੀ ਹੈ ਮਿਹਨਤ

Written by  Aaseen Khan   |  October 11th 2019 03:28 PM  |  Updated: October 11th 2019 03:28 PM

ਅਨਮੋਲ ਗਗਨ ਮਾਨ ਖੁਦ ਕਰ ਰਹੇ ਨੇ ਆਪਣੇ ਨਵੇਂ ਗਾਣੇ ਦਾ ਨਿਰਦੇਸ਼ਨ,ਦੇਖੋ ਕਿਸ ਕਦਰ ਹੋ ਰਹੀ ਹੈ ਮਿਹਨਤ

ਪੰਜਾਬੀ ਇੰਡਸਟਰੀ ਦੀ ਸ਼ੇਰਨੀ ਗਾਇਕਾ ਯਾਨੀ ਅਨਮੋਲ ਗਗਨ ਮਾਨ ਜਿਹੜੇ ਬਹੁਤ ਜਲਦ ਆਪਣੇ ਨਵੇਂ ਗੀਤ 'ਸ਼ੇਰਨੀ' ਨਾਲ ਆਉਣ ਵਾਲੇ ਹਨ। ਗਾਣੇ ਦਾ ਵੀਡੀਓ ਬਣਾਇਆ ਜਾ ਰਿਹਾ ਹੈ ਜਿਸ ਦਾ ਨਿਰਦੇਸ਼ਨ ਹੁਣ ਅਨਮੋਲ ਗਗਨ ਮਾਨ ਖੁਦ ਕਰ ਰਹੇ ਹਨ। ਉਹਨਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ 'ਚ ਅਨਮੋਲ ਗਗਨ ਮਾਨ ਕੈਮਰਾ ਚਲਾ ਰਹੇ ਹਨ ਤੇ ਸੀਨ ਲਈ ਫਰੇਮ ਸੈੱਟ ਕਰ ਰਹੇ ਹਨ।

 

View this post on Instagram

 

Sherni Gaane da shoot Chal Reha . Directed By ? by Anmol Gagan Maan . ⭐️ @sagamusicofficial

A post shared by Anmol Gagan Maan (@anmolgaganmaanofficial) on

ਇਸ ਗਾਣੇ ਨੂੰ ਅਨਮੋਲ ਗਗਨ ਮਾਨ  ਆਪਣੀ ਦਮਦਾਰ ਆਵਾਜ਼ ਦੇ ਨਾਲ ਸ਼ਿੰਗਾਰਣਗੇ। ਇਸ ਗਾਣੇ ਦੇ ਬੋਲ ਸਿਮਰਨ ਕੌਰ ਢਾਡਲੀ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਹਕੀਮ ਹੋਰਾਂ ਨੇ ਦਿੱਤਾ ਹੈ। ਗਾਣੇ ਦੇ ਪੋਸਟਰ ਤੇ ਨਾਂਅ ਤੋਂ ਏਹੀ ਲੱਗਦਾ ਹੈ ਕਿ ਗੀਤ ਜ਼ੋਸ ਨਾਲ ਭਰਪੂਰ ਹੋਵੇਗਾ। ਫਿਲਹਾਲ ਗਾਣੇ ਦੇ ਰਿਲੀਜ਼ ਡੇਟ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ।

ਹੋਰ ਵੇਖੋ : ਗਾਇਕ ਪ੍ਰਭ ਗਿੱਲ ਨੇ ਆਪਣੀ ਡੈਬਿਊ ਫ਼ਿਲਮ 'ਯਾਰ ਅਣਮੁੱਲੇ ਰਿਟਰਨ' ਦੇ ਸੈੱਟ ਤੋਂ ਸਾਂਝਾ ਕੀਤਾ ਇਹ ਵੀਡੀਓ

 

View this post on Instagram

 

Fan Made Poster for Sherni. Thanks for your love & Support #Sherni #ComingSoon

A post shared by Anmol Gagan Maan (@anmolgaganmaanofficial) on

ਹੁਣ ਦੇਖਣਾ ਹੋਵੇਗਾ ਅਨਮੋਲ ਗਗਨ ਮਾਨ ਆਪਣੇ ਹੀ ਨਿਰਦੇਸ਼ਨ 'ਚ ਕਿਹੋ ਜਿਹਾ ਵੀਡੀਓ ਅਤੇ ਆਪਣੀ ਕਿੱਦਾਂ ਦੀ ਪਰਫਾਰਮੈਂਸ ਲੈ ਕੇ ਦਰਸ਼ਕਾਂ ਦੀ ਕਚਹਿਰੀ 'ਚ ਹਾਜ਼ਿਰ ਹੁੰਦੇ ਹਨ। ਅਨਮੋਲ ਗਗਨ ਮਾਨ ਪਰਾਈਸਲੈੱਸ ਨਾਰ, ਨਖ਼ਰੋ, ਕੁੰਡੀ ਮੁੱਛ, ਅੱਤ ਕਰਵਾਤੀ, ਰੋਆਇਲ ਜੱਟੀ, ਕੋਲਾ VS ਮਿਲਕ ਤੇ ਪਟੋਲਾ ਵਰਗੇ ਗੀਤਾਂ ਦੇ ਨਾਲ ਵਾਹ ਵਾਹੀ ਖੱਟ ਚੁੱਕੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network