ਅਨਮੋਲ ਗਗਨ ਮਾਨ ਦਾ 'ਪਸੰਦ ਤੇਰੀ' ਗੀਤ ਆ ਰਿਹਾ ਹੈ ਸਭ ਨੂੰ ਪਸੰਦ, ਦੇਖੋ ਵੀਡੀਓ

written by Aaseen Khan | February 12, 2019

ਅਨਮੋਲ ਗਗਨ ਮਾਨ ਦਾ 'ਪਸੰਦ ਤੇਰੀ' ਗੀਤ ਆ ਰਿਹਾ ਹੈ ਸਭ ਨੂੰ ਪਸੰਦ, ਦੇਖੋ ਵੀਡੀਓ : ਅਨਮੋਲ ਗਗਨ ਮਾਨ ਜਿੰਨ੍ਹਾਂ ਦੀ ਗਾਇਕੀ ਅਤੇ ਬੇਬਾਕ ਅੰਦਾਜ਼ ਨੇ ਉਹਨਾਂ ਨੂੰ ਖਾਸੀ ਪ੍ਰਸਿੱਧੀ ਦਵਾਈ ਹੈ। ਇਹ ਹਫਤਾ ਵੈਲੇਨਟਾਈਨ ਵਾਲਾ ਹਫਤਾ ਹੈ ਜੋ ਪਿਆਰ ਕਰਨ ਵਾਲਿਆਂ ਕਾਫੀ ਅਹਿਮੀਅਤ ਰੱਖਦਾ ਹੈ। ਇਸੇ ਹਫਤੇ ਦੇ ਚਲਦਿਆਂ ਅਨਮੋਲ ਗਗਨ ਮਾਨ ਵੀ ਲੈ ਕੇ ਆ ਚੁੱਕੇ ਨੇ ਆਪਣਾ ਨਵਾਂ ਗਾਣਾ ਪਸੰਦ ਤੇਰੀ।

ਕੁਝ ਦਿਨ ਪਹਿਲਾਂ ਅਨਮੋਲ ਗਗਨ ਮਾਨ ਵੱਲੋਂ ਇਸ ਗਾਣੇ ਦਾ ਪੋਸਟਰ ਸਾਂਝਾ ਕੀਤਾ ਸੀ ਜਿਸ ਨੂੰ ਖਾਸ ਤੌਰ 'ਤੇ ਵੈਲੇਨਟਾਈਨ ਹਫਤੇ ਲਈ ਤਿਆਰ ਕੀਤਾ ਗਿਆ ਹੈ। ਗਾਣਾ ਬਹੁਤ ਹੀ ਖੂਬਸੂਰਤ ਹੈ ਜਿਸ 'ਚ ਅਨਮੋਲ ਗਗਨ ਮਾਨ ਨੇ ਅਦਾਕਾਰੀ ਵੀ ਸ਼ਾਨਦਾਰ ਕੀਤੀ ਹੈ। ਅਨਮੋਲ ਗਗਨ ਮਾਨ ਦਾ ਗਾਣੇ ਦੀ ਵੀਡੀਓ 'ਚ ਸਾਥ ਨਿਭਾਇਆ ਹੈ ਗੈਰੀ ਅਟਵਾਲ ਨੇ ਜਿੰਨ੍ਹਾਂ ਨੇ ਵੀ ਵੀਡੀਓ ਨੂੰ ਚਾਰ ਚੰਨ ਲਗਾ ਦਿੱਤੇ ਹਨ।

ਹੋਰ ਵੇਖੋ : ਸ਼ੈਰੀ ਮਾਨ ਨੇ ਕਿਸ ਨੂੰ ਬਣਾਇਆ ਨੌਕਰ, ਦੇਖੋ ਵੀਡੀਓ

 

View this post on Instagram

 

Pasand Teri ❤️❤️❤️❤️ 12Feb #Excited

A post shared by Anmol Gagan Maan (@anmolgaganmaanofficial) on


ਗਾਣੇ ਦੇ ਬੋਲ ਪ੍ਰੀਤ ਜੱਜ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਗੁਪਜ਼ ਸ਼ੇਰਾ ਵੱਲੋਂ ਤਿਆਰ ਕੀਤਾ ਗਿਆ ਹੈ। ਵੀਡੀਓ ਦਾ ਨਿਰਦੇਸ਼ਨ ਅਰਸ਼ੀ ਅਤੇ ਸੁੱਖੀ ਡੀ ਨੇ ਕੀਤਾ ਹੈ ਅਤੇ ਗਾਣੇ ਦਾ ਵੀਡੀਓ ਜੱਸੀ ਲੋਖਾ ਫ਼ਿਲਮਜ਼ ਦੇ ਬੈਨਰ ਹੇਠ ਬਣਾਇਆ ਗਿਆ ਹੈ। ਬੰਬ ਬੀਟਜ਼ ਦੇ ਬੈਨਰ ਹੇਠ ਅਨਮੋਲ ਗਗਨ ਮਾਨ ਦੇ ਪਸੰਦ ਤੇਰੀ ਗਾਣੇ ਨੂੰ ਰਿਲੀਜ਼ ਕੀਤਾ ਗਿਆ ਹੈ।

You may also like