ਅਨਮੋਲ ਗਗਨ ਮਾਨ ਨੇ ਮਰਦ ਪ੍ਰਧਾਨ ਸਮਾਜ ਨੂੰ ਦਿਖਾਇਆ ਸ਼ੀਸ਼ਾ, ਦੇਖੋ ਵੀਡੀਓ

written by Aaseen Khan | January 25, 2019

ਅਨਮੋਲ ਗਗਨ ਮਾਨ ਨੇ ਮਰਦ ਪ੍ਰਧਾਨ ਸਮਾਜ ਨੂੰ ਦਿਖਾਇਆ ਸ਼ੀਸ਼ਾ, ਦੇਖੋ ਵੀਡੀਓ : ਅਨਮੋਲ ਗਗਨ ਮਾਨ ਆਪਣੀ ਗਾਇਕੀ ਅਤੇ ਸਮਾਜਿਕ ਮੁੱਦਿਆਂ ਪ੍ਰਤੀ ਹਮੇਸ਼ਾ ਹੀ ਖੁੱਲ ਕੇ ਗੱਲ ਕਰਦੇ ਰਹਿੰਦੇ ਹਨ। ਖਾਸ ਕਰਕੇ ਜਦੋਂ ਗੱਲ ਕੁੜੀਆਂ ਦੇ ਹੱਕ ਹਕੂਕਾਂ ਦਾ ਆਉਂਦੀ ਹੈ ਉੱਥੇ ਅਨਮੋਲ ਗਗਨ ਮਾਨ ਡੱਟ ਕੇ ਖੜਦੇ ਹਨ। ਅਜਿਹੀ ਸੋਚ ਦਾ ਪ੍ਰਗਟਾਵਾ ਗਾਇਕਾ ਅਨਮੋਲ ਗਗਨ ਮਾਨ ਨੇ 'ਨੈਸ਼ਨਲ ਗਰਲ ਚਾਈਲਡ ਡੇ' 'ਤੇ ਇੱਕ ਸਮਾਗਮ ਦੌਰਾਨ ਕੀਤਾ ਹੈ।

 

View this post on Instagram

 

#WomenEmpowerment

A post shared by Anmol Gagan Maan (@anmolgaganmaanofficial) on


ਅਨਮੋਲ ਗਗਨ ਮਾਨ ਨੇ ਇਸ ਮਰਦ ਪ੍ਰਧਾਨ ਸੋਚ ਵਾਲੇ ਸਮਾਜ 'ਚ ਇੱਕ ਔਰਤ ਦੀ ਕੀ ਤਾਕਤ ਹੈ ਇਸ ਬਾਰੇ ਚਾਨਣਾ ਪਾਇਆ ਹੈ। ਉਹਨਾਂ ਦਾ ਕਹਿਣਾ ਹੈ ਕਿ ਸਾਡੀ ਸੋਸਾਇਟੀ 'ਚ ਮਰਦ ਨੂੰ ਜ਼ਿਆਦਾ ਤਾਕਤਵਰ ਸਮਜਿਆ ਜਾਂਦਾ ਹੈ ਪਰ ਉਸ ਮਰਦ ਨੂੰ ਜਨਮ ਦੇਣ ਵਾਲੀ ਤਾਂ ਇੱਕ ਔਰਤ ਹੀ ਹੈ ਇਸ ਲਈ ਜ਼ਿਆਦਾ ਤਾਕਤਵਰ ਤਾਂ ਇੱਕ ਔਰਤ ਹੀ ਹੁੰਦੀ ਹੈ। ਉਹਨਾਂ ਦੀ ਇਸ ਯਥਾਰਥ 'ਤੇ ਸੱਚੀ ਸੁੱਚੀ ਸੋਚ ਦੀ ਹਰ ਪਾਸੇ ਤਾਰੀਫ ਹੋ ਰਹੀ ਹੈ।

 

View this post on Instagram

 

National Women Child Day at CGC Jhanjeri . #Celebration Thanks For Honour

A post shared by Anmol Gagan Maan (@anmolgaganmaanofficial) on


ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਅਨਮੋਲ ਗਗਨ ਮਾਨ ਨੇ ਔਰਤਾਂ ਲਈ ਇੰਝ ਆਵਾਜ਼ ਉਠਾਈ ਹੋਵੇ।ਉਹ ਅਕਸਰ ਹੀ ਆਪਣੇ ਲਾਈਵ ਸਟੇਜ ਸ਼ੋਅਜ਼ ਦੌਰਾਨ ਵੀ ਆਪਣੀ ਇਸ ਬੇਬਾਕ ਸੋਚ ਨੂੰ ਪ੍ਰਸ਼ੰਸ਼ਕਾਂ ਅੱਗੇ ਰੱਖਦੇ ਰਹਿੰਦੇ ਹਨ। ਅਨਮੋਲ ਗਗਨ ਮਾਨ ਗਾਣਿਆਂ 'ਚ ਵੀ ਔਰਤ ਦੀ ਭੂਮਿਕਾ ਨੂੰ ਮੁੱਖ ਰੱਖ ਕੇ ਵੀਡੀਓਜ਼ ਫਿਲਮਾਉਂਦੇ ਰਹਿੰਦੇ ਹਨ।

ਹੋਰ ਵੇਖੋ :10 ਸਾਲ ਦੀ ਵਜਾਏ ਸਿੱਧੂ ਮੂਸੇ ਵਾਲੇ ਨੇ 1 ਸਾਲ ਦੇ ਚੈਲੇਂਜ ‘ਚ ਕੀਤਾ ਇਹ ਮੁਕਾਮ ਹਾਸਿਲ

 

View this post on Instagram

 

Happy Lohri . This is how i celebrate . Spread Love & Share Happiness . Waheguru ji .

A post shared by Anmol Gagan Maan (@anmolgaganmaanofficial) on


ਉਹਨਾਂ ਵੱਲੋਂ ਗਾਇਆ ਹਾਲ 'ਚ ਗਾਣਾ 'ਚੰਡੀਗੜ੍ਹ' ਜਿਸ ਉਹਨਾਂ ਦਰਸਾਇਆ ਹੈ ਕਿ ਲੜਕੀ ਵੀ ਉਹ ਸਭ ਕੁਝ ਕਰ ਸਕਦੀ ਹੈ ਜੋ ਇੱਕ ਲੜਕਾ ਕਰ ਸਕਦਾ ਹੈ। ਇਸ ਲਈ ਔਰਤਾਂ ਕਦੇ ਵੀ ਮਰਦਾਂ ਤੋਂ ਕਮਜ਼ੋਰ ਜਾਂ ਪਿੱਛੇ ਨਹੀਂ ਹੋ ਸਕਦੀਆਂ।

You may also like