ਮਾਂ ਬੋਲੀ ਪੰਜਾਬੀ ਵਿੱਚ ਸਾਂਝਾ ਕੀਤਾ ਅਨਮੋਲ ਗਗਨ ਮਾਨ ਨੇ ਆਪਣੇ ਨਵੇਂ ਗੀਤ ‘ਸ਼ੇਰਨੀ’ ਦਾ ਪੋਸਟਰ

Written by  Lajwinder kaur   |  September 23rd 2019 03:31 PM  |  Updated: September 23rd 2019 03:31 PM

ਮਾਂ ਬੋਲੀ ਪੰਜਾਬੀ ਵਿੱਚ ਸਾਂਝਾ ਕੀਤਾ ਅਨਮੋਲ ਗਗਨ ਮਾਨ ਨੇ ਆਪਣੇ ਨਵੇਂ ਗੀਤ ‘ਸ਼ੇਰਨੀ’ ਦਾ ਪੋਸਟਰ

ਪੰਜਾਬੀ ਗਾਇਕਾ ਅਨਮੋਲ ਗਗਨ ਮਾਨ ਨੇ ਆਪਣੇ ਨਵੇਂ ਗੀਤ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਆਪਣਾ ਨਵਾਂ ਗੀਤ ‘ਸ਼ੇਰਨੀ’ ਦਾ ਪੋਸਟਰ ਇੰਸਟਾਗ੍ਰਾਮ ਉੱਤੇ ਸਾਂਝਾ ਕੀਤਾ ਹੈ। ਇਸ ਪੋਸਟਰ ਨੂੰ ਉਨ੍ਹਾਂ ਨੇ ਮਾਂ ਬੋਲੀ ਪੰਜਾਬੀ ‘ਚ ਹੀ ਰੱਖਿਆ ਹੈ।

ਹੋਰ ਵੇਖੋ:ਹਰਸ਼ਦੀਪ ਕੌਰ ਨੇ ਜਿੱਤਿਆ IIFA 2019 ‘ਚ ਬੈਸਟ ਫੀਮੇਲ ਪਲੇਬੈਕ ਸਿੰਗਰ ਦਾ ਅਵਾਰਡ

ਇਸ ਗਾਣੇ ਨੂੰ ਅਨਮੋਲ ਗਗਨ ਮਾਨ ਆਪਣੀ ਦਮਦਾਰ ਆਵਾਜ਼ ਦੇ ਨਾਲ ਸ਼ਿੰਗਾਰਣਗੇ। ਇਸ ਗਾਣੇ ਦੇ ਬੋਲ ਸਿਮਰਨ ਕੌਰ ਢਾਡਲੀ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਹਕੀਮ ਹੋਰਾਂ ਨੇ ਦਿੱਤਾ ਹੈ। ਗਾਣੇ ਦੇ ਪੋਸਟਰ ਤੇ ਨਾਂਅ ਤੋਂ ਏਹੀ ਲੱਗਦਾ ਹੈ ਕਿ ਗੀਤ ਜ਼ੋਸ ਨਾਲ ਭਰਪੂਰ ਹੋਵੇਗਾ। ਫਿਲਹਾਲ ਗਾਣੇ ਦੇ ਰਿਲੀਜ਼ ਡੇਟ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ।

ਅਨਮੋਲ ਗਗਨ ਮਾਨ ਪਰਾਈਸਲੈੱਸ ਨਾਰ, ਨਖ਼ਰੋ, ਕੁੰਡੀ ਮੁੱਛ, ਅੱਤ ਕਰਵਾਤੀ, ਰੋਆਇਲ ਜੱਟੀ, ਕੋਲਾ VS ਮਿਲਕ ਤੇ ਪਟੋਲਾ ਵਰਗੇ ਗੀਤਾਂ ਦੇ ਨਾਲ ਵਾਹ ਵਾਹੀ ਖੱਟ ਚੁੱਕੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network