ਅਨਮੋਲ ਗਗਨ ਮਾਨ ਨੇ ਆਪਣੀ ਗਾਇਕੀ ਦੇ ਨਾਲ ਬਿਆਨ ਕੀਤਾ ਕਿਸਾਨਾਂ ਤੇ ਦੇਸ਼ ਦਾ ਦਰਦ, ਸ਼ਹੀਦ ਭਗਤ ਸਿੰਘ ਨੂੰ ਵੀ ਕੀਤਾ ਯਾਦ

written by Lajwinder kaur | December 17, 2020

ਪੰਜਾਬੀ ਗਾਇਕਾ ਅਨਮੋਲ ਗਗਨ ਮਾਨ ਜੋ ਕਿ ਏਨੀਂ ਦਿਨੀਂ ਕਿਸਾਨਾਂ ਦੇ ਅੰਦੋਲਨ ਚ ਵੱਧ ਚੜ ਕੇ ਹਿੱਸਾ ਲੈ ਰਹੇ ਨੇ । ਉਹ ਆਪਣੇ ਸੋਸ਼ਲ ਮੀਡੀਆ ਦੇ ਰਾਹੀਂ ਵੀ ਕਿਸਾਨਾਂ ਦੀ ਆਵਾਜ਼ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਦੀ ਕੋਸ਼ਿਸ ਕਰ ਰਹੇ ਨੇ । inside pic of anmol gagan maan ਹੋਰ ਪੜ੍ਹੋ : ਗਿੱਪੀ ਗਰੇਵਾਲ ਦੇ ਬੇਟੇ ਸ਼ਿੰਦੇ ਨੂੰ ਕਰਨੀ ਪੈ ਗਈ ਘਰ ਦੀ ਸਫ਼ਾਈ, ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਸ਼ਿੰਦਾ ਦਾ ਇਹ ਕਿਊਟ ਅੰਦਾਜ਼
ਅਨਮੋਲ ਗਗਨ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ 1 ਮਿੰਟ 50 ਸੈਕਿੰਡ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ । ਜਿਸ ਚ ਉਨ੍ਹਾਂ ਨੇ ਆਪਣੀ ਗਾਇਕੀ ਦੇ ਨਾਲ ਨੇਤਾਵਾਂ ਦੀਆਂ ਮਾਰੂ ਨੀਤੀਆਂ ਦੀ ਗੱਲ ਕੀਤੀ ਹੈ ਤੇ ਨਾਲ ਹੀ ਕਿਸਾਨਾਂ ਤੇ ਦੇਸ਼ ਦੇ ਦਰਦ ਨੂੰ ਬਿਨਾ ਕੀਤਾ ਹੈ । ਉਨ੍ਹਾਂ ਨੇ ਆਜ਼ਾਦੀ ਦੇ ਖਾਤਿਰ ਸ਼ਹੀਦ ਹੋਏ ਭਗਤ ਸਿੰਘ ਨੂੰ ਵੀ ਯਾਦ ਕੀਤਾ ਹੈ । inside pic of anmol gagan maan ਇਸ ਗੀਤ ਦਾ ਨਾਂਅ ਚਿੜੀ ਸੋਨੇ ਦੀ (Chidi Sone Di) ਹੈ । ਇਸ ਗੀਤ ਦੇ ਬੋਲ Jagga Bhikhi ਨੇ ਲਿਖਿਆ ਹੈ । ਇਸ ਵੀਡੀਓ ਨੂੰ ਇੰਸਟਾਗ੍ਰਾਮ ਅਕਾਉਂਟ ਉੱਤੇ ਵੱਡੀ ਗਿਣਤੀ ‘ਚ ਲੋਕ ਇਸ ਨੂੰ ਦੇਖ ਚੁੱਕੇ ਨੇ । ਦੱਸ ਦਈਏ ਕਿਸਾਨ ਪਿਛਲੇ 21 ਦਿਨਾਂ ਤੋਂ ਆਪਣੀ ਮੰਗਾਂ ਦੇ ਲਈ ਦਿੱਲੀ ਦੀ ਸਰਹੱਦਾਂ ਉੱਤੇ ਬੈਠੇ ਹੋਏ ਨੇ । ਪਰ ਕੇਂਦਰ ਸਰਕਾਰ ਇਸ ਦਾ ਕੋਈ ਹੱਲ ਨਹੀਂ ਕੱਢ ਰਹੀ ਹੈ । inside picture of singer anmol  

0 Comments
0

You may also like