ਅਨਮੋਲ ਗਗਨ ਮਾਨ ਦਾ ਨਵੇਂ ਗੀਤ ‘Over Speed’ ਦਾ ਪੋਸਟਰ ਆਇਆ ਸਾਹਮਣੇ

written by Lajwinder kaur | May 11, 2019

ਅਨਮੋਲ ਗਗਨ ਮਾਨ ਦਾ ਨਵੇਂ ਗੀਤ ‘Over Speed’ ਦਾ ਪੋਸਟਰ ਆਇਆ ਸਾਹਮਣੇ: ਪੰਜਾਬੀ ਇੰਡਸਟਰੀ ਦੀ ਨਾਮੀ ਗਾਇਕਾ ਅਨਮੋਲ ਗਗਨ ਮਾਨ ਜੋ ਕਿ ਆਪਣੀ ਦਮਦਾਰ ਆਵਾਜ਼ ਤੇ ਬੇਬਾਕ ਬੋਲਣ ਦੇ ਅੰਦਾਜ਼ ਲਈ ਜਾਣੇ ਜਾਂਦੇ ਹਨ। ਅਨਮੋਲ ਗਗਨ ਮਾਨ ਜੋ ਕਿ ਬਹੁਤ ਜਲਦ ਆਪਣਾ ਨਵਾਂ ਗੀਤ ਓਵਰ ਸਪੀਡ ਲੈ ਕੇ ਆ ਰਹੇ ਹਨ। ਇਸ ਗੀਤ ਦਾ ਪੋਸਟਰ ਸਾਹਮਣੇ ਆ ਚੁੱਕਿਆ ਹੈ।

ਹੋਰ ਵੇਖੋ:ਪ੍ਰੀਤ ਹਰਪਾਲ ਤੇ ਬਿੰਨੂ ਢਿੱਲੋਂ ਨੇ ਫ਼ਿਲਮ ‘ਬਲੈਕੀਆ’ ਦੀ ਸਟਾਰਕਾਸਟ ਨੂੰ ਦਿੱਤੀ ਵਧਾਈ ਇਸ ਗੀਤ ਨੂੰ ਅਨਮੋਲ ਗਗਨ ਮਾਨ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਗੀਤ ਦੇ ਬੋਲ ਤੇਜੀ ਸਰਾਓ ਤੇ ਗੈਰੀ ਅਟਵਾਲ ਨੇ ਮਿਲ ਕੇ ਲਿਖੇ ਹਨ। ਇਸ ਗੀਤ ‘ਚ ਖੁਦ ਗੈਰੀ ਅਟਵਾਲ ਫੀਚਰਿੰਗ ਵੀ ਕਰਨਗੇ। ਇਸ ਗੀਤ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ। ਇਹ ਗੀਤ ਬਹੁਤ ਜਲਦ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋਣ ਵਾਲਾ ਹੈ। ਅਨਮੋਲ ਗਗਨ ਮਾਨ ਪਹਿਲਾਂ ਵੀ ਕਈ ਸੁਪਰ ਹਿੱਟ ਗੀਤ ਚੰਡੀਗੜ੍ਹ, ਪਸੰਦ ਤੇਰੀ, ਵਲਾਂ ਵਾਲੀ ਪੱਗ, ਅੱਤ ਕਰਵਾਤੀ, ਸੂਟ, ਨਖਰੋਂ, ਰਾਇਲ ਜੱਟੀ, ਕੁੰਡੀ ਮੁੱਛ ਤੇ ਟਰਾਲੇ ਆਦਿ ਨਾਲ ਮਨੋਰੰਜਨ ਕਰ ਚੁੱਕੇ ਨੇ।

0 Comments
0

You may also like