ਅਨਮੋਲ ਗਗਨ ਮਾਨ ਦੀਆਂ ਇਹ ਤਸਵੀਰਾਂ ਜਿੱਤ ਰਹੀਆਂ ਨੇ ਦਰਸ਼ਕਾਂ ਦਾ ਦਿਲ

Written by  Lajwinder kaur   |  November 01st 2019 03:47 PM  |  Updated: November 01st 2019 03:47 PM

ਅਨਮੋਲ ਗਗਨ ਮਾਨ ਦੀਆਂ ਇਹ ਤਸਵੀਰਾਂ ਜਿੱਤ ਰਹੀਆਂ ਨੇ ਦਰਸ਼ਕਾਂ ਦਾ ਦਿਲ

ਪੰਜਾਬੀ ਗਾਇਕਾ ਅਨਮੋਲ ਗਗਨ ਮਾਨ ਨੇ ਆਪਣੇ ਇੰਸਟਾਗ੍ਰਾਮ ਉੱਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਨੇ। ਇਨ੍ਹਾਂ ਫੋਟੋਆਂ ‘ਚ ਉਹ ਚਿੱਟੇ ਰੰਗ ਦੇ ਕੁੜਤੇ ਪਜਾਮੇ ਤੇ ਸਿਰ ਉੱਤੇ ਦਸਤਾਰ ਵਾਲੀ ਲੁੱਕ ਚ ਨਜ਼ਰ ਆ ਰਹੇ ਹਨ। ਦਰਸ਼ਕਾਂ ਨੂੰ ਉਨ੍ਹਾਂ ਦੀ ਇਹ ਲੁੱਕ ਖੂਬ ਪਸੰਦ ਆ ਰਹੀ ਹੈ।

ਹੋਰ ਵੇਖੋ:ਨੇਹਾ ਭਸੀਨ ਦੇ ‘ਸੱਸੇ ਪੁੱਤਰ’ ਗਾਣੇ ਦਾ ਵਰਲਡ ਪ੍ਰੀਮੀਅਰ ਹੋਵੇਗਾ ਪੀਟੀਸੀ ਪੰਜਾਬੀ ‘ਤੇ

ਉਨ੍ਹਾਂ ਨੇ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ ‘ਨਾਨਕ’ ਅਗਲੇ ਦੋ ਦਿਨਾਂ ‘ਚ ਰਿਲੀਜ਼ ਕਰ ਰਹੇ ਹਾਂ..ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ...ਉਮੀਦ ਹੈ ਤੁਸੀਂ ਪਸੰਦ ਕਰੋਗੇ..ਬਹੁਤ ਦਿਲ ਦੇ ਕਰੀਬ ਆ ਇਹ ਧਾਰਮਿਕ ਗੀਤ..’

 

View this post on Instagram

 

“Nanak” Soon #WaheguruJi

A post shared by Anmol Gagan Maan (@anmolgaganmaanofficial) on

ਦੱਸ ਦਈਏ ਉਹ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਨਾਨਕ’ ਟਾਈਟਲ ਹੇਠ ਧਾਰਮਿਕ ਗੀਤ ਲੈ ਕੇ ਆ ਰਹੇ ਹਨ।  ਗਾਣੇ ਦੇ ਬੋਲ, ਗਾਇਕੀ ਤੇ ਨਿਰਦੇਸ਼ਨ ਖੁਦ ਅਨਮੋਲ ਗਗਨ ਮਾਨ ਨੇ ਕੀਤੀ ਹੈ। ਗਾਣੇ ਨੂੰ ਸੰਗੀਤ ਹਕੀਮ ਨੇ ਦਿੱਤਾ ਹੈ। ਇਹ ਗਾਣਾ ਬਹੁਤ ਜਲਦ ਦਰਸ਼ਕਾਂ ਦੀ ਝੋਲੀ ਪੈ ਜਾਵੇਗਾ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network