Advertisment

ਸਰਕਾਰਾਂ ਨੂੰ ਜਗਾਉਣ ਲਈ ਅਨਮੋਲ ਗਗਨ ਮਾਨ ਕਰਨ ਜਾ ਰਹੇ ਨੇ ਇਹ ਕੰਮ, ਲੋਕਾਂ ਦਾ ਮੰਗਿਆ ਸਾਥ

author-image
By Aaseen Khan
New Update
ਸਰਕਾਰਾਂ ਨੂੰ ਜਗਾਉਣ ਲਈ ਅਨਮੋਲ ਗਗਨ ਮਾਨ ਕਰਨ ਜਾ ਰਹੇ ਨੇ ਇਹ ਕੰਮ, ਲੋਕਾਂ ਦਾ ਮੰਗਿਆ ਸਾਥ
Advertisment
ਪੰਜਾਬੀ ਗਾਇਕਾ ਅਨਮੋਲ ਗਗਨ ਮਾਨ ਜਿਹੜੇ ਪੰਜਾਬ ਅਤੇ ਦੇਸ਼ ਦੇ ਸਮਾਜਿਕ ਮੁੱਦਿਆਂ ਅਤੇ ਸੱਮਸਿਆਵਾਂ ਬਾਰੇ ਅਕਸਰ ਆਪਣੀ ਅਵਾਜ਼ ਬੁਲੰਦ ਕਰਦੇ ਰਹਿੰਦੇ ਹਨ। ਪਿਛਲੇ ਦਿਨੀਂ ਬੋਰਵੈੱਲ 'ਚ ਡਿੱਗਣ ਨਾਲ ਹੋਏ 2 ਸਾਲ ਦੇ ਫਤਿਹਵੀਰ ਦੀ ਮੌਤ ਨੇ ਹਰ ਕਿਸੇ ਨੂੰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ ਹੈ। ਅਨਮੋਲ ਗਗਨ ਮਾਨ ਨੇ ਵੀ ਇਸ 'ਤੇ ਸਖ਼ਤ ਸ਼ਬਦਾਂ 'ਚ ਰੋਸ ਜ਼ਾਹਿਰ ਕੀਤਾ। ਉਹਨਾਂ ਪ੍ਰਸ਼ਾਸ਼ਨ ਅਤੇ ਸਰਕਾਰਾਂ 'ਤੇ ਜੰਮ ਕੇ ਭੜਾਸ ਕੱਢੀ ਹੈ। Anmol Gagan maan want to creat a organition for helping people Fatehveer Anmol Gagan maan ਇਹ ਸਭ ਨੂੰ ਦੇਖਦੇ ਹੋਏ ਹੁਣ ਅਨਮੋਲ ਗਗਨ ਮਾਨ ਨੇ ਖ਼ੁਦ ਕੁਝ ਕਰਨ ਦੀ ਠਾਣ ਲਈ ਹੈ। ਜੀ ਹਾਂ ਉਹਨਾਂ ਸ਼ੋਸ਼ਲ ਮੀਡੀਆ 'ਤੇ ਇੱਕ ਪੋਸਟ ਪਾ ਕੇ ਇੱਕ ਅਜਿਹਾ ਸੰਗਠਨ ਬਣਾਉਣ ਲਈ ਲੋਕਾਂ ਦਾ ਸਾਥ ਮੰਗਿਆ ਹੈ ਜਿਸ ਨਾਲ ਮੁਸੀਬਤ 'ਚ ਫਸੇ ਲੋੜਵੰਦਾਂ ਦੀ ਮਦਦ ਕੀਤੀ ਜਾ ਸਕੇ। ਉਹਨਾਂ ਲਿਖਿਆ ਹੈ "Main Soch Rhi Organization Banai Jave . Media Bot swaal Kar Reha Mainu ki Tusi Swaal Chak Rhe o Politicians te . Ground level te a ke kam karo . Dso Sare Sath Den lai Tyar o , Mil ke sare Khuj kariye Tajo sutia sarkara jaag jaan . Dio Sare Vichar Ki kariye kis treeke kariye . Ta jo Punjab da Naksa badal daiae ,Main Tyar a Sab Karan lai."
ਅਨਮੋਲ ਗਗਨ ਮਾਨ ਅੰਦਰ ਆਮ ਤੇ ਲੋੜਵੰਦ ਲੋਕਾਂ ਲਈ ਇਹ ਦਰਦ ਵਾਕਈ 'ਚ ਸਰਾਹੁਣ ਦੇ ਕਾਬਿਲ ਹੈ। ਜੇਕਰ ਉਹਨਾਂ ਵੱਲੋਂ ਕੋਈ ਅਜਿਹਾ ਸੰਗਠਨ ਬਣਾਇਆ ਜਾਂਦਾ ਹੈ ਜਿਸ ਨਾਲ ਪੰਜਾਬ ਦੇ ਲੋਕਾਂ ਨੂੰ ਫਾਇਦਾ ਹੁੰਦਾ ਹੈ ਤਾਂ ਇਹ ਚੰਗੀ 'ਤੇ ਵਧੀਆ ਸੋਚ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment