ਸਰਕਾਰਾਂ ਨੂੰ ਜਗਾਉਣ ਲਈ ਅਨਮੋਲ ਗਗਨ ਮਾਨ ਕਰਨ ਜਾ ਰਹੇ ਨੇ ਇਹ ਕੰਮ, ਲੋਕਾਂ ਦਾ ਮੰਗਿਆ ਸਾਥ

Written by  Aaseen Khan   |  June 13th 2019 10:52 AM  |  Updated: June 13th 2019 10:52 AM

ਸਰਕਾਰਾਂ ਨੂੰ ਜਗਾਉਣ ਲਈ ਅਨਮੋਲ ਗਗਨ ਮਾਨ ਕਰਨ ਜਾ ਰਹੇ ਨੇ ਇਹ ਕੰਮ, ਲੋਕਾਂ ਦਾ ਮੰਗਿਆ ਸਾਥ

ਪੰਜਾਬੀ ਗਾਇਕਾ ਅਨਮੋਲ ਗਗਨ ਮਾਨ ਜਿਹੜੇ ਪੰਜਾਬ ਅਤੇ ਦੇਸ਼ ਦੇ ਸਮਾਜਿਕ ਮੁੱਦਿਆਂ ਅਤੇ ਸੱਮਸਿਆਵਾਂ ਬਾਰੇ ਅਕਸਰ ਆਪਣੀ ਅਵਾਜ਼ ਬੁਲੰਦ ਕਰਦੇ ਰਹਿੰਦੇ ਹਨ। ਪਿਛਲੇ ਦਿਨੀਂ ਬੋਰਵੈੱਲ 'ਚ ਡਿੱਗਣ ਨਾਲ ਹੋਏ 2 ਸਾਲ ਦੇ ਫਤਿਹਵੀਰ ਦੀ ਮੌਤ ਨੇ ਹਰ ਕਿਸੇ ਨੂੰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ ਹੈ। ਅਨਮੋਲ ਗਗਨ ਮਾਨ ਨੇ ਵੀ ਇਸ 'ਤੇ ਸਖ਼ਤ ਸ਼ਬਦਾਂ 'ਚ ਰੋਸ ਜ਼ਾਹਿਰ ਕੀਤਾ। ਉਹਨਾਂ ਪ੍ਰਸ਼ਾਸ਼ਨ ਅਤੇ ਸਰਕਾਰਾਂ 'ਤੇ ਜੰਮ ਕੇ ਭੜਾਸ ਕੱਢੀ ਹੈ।

Anmol Gagan maan want to creat a organition for helping people Fatehveer Anmol Gagan maan

ਇਹ ਸਭ ਨੂੰ ਦੇਖਦੇ ਹੋਏ ਹੁਣ ਅਨਮੋਲ ਗਗਨ ਮਾਨ ਨੇ ਖ਼ੁਦ ਕੁਝ ਕਰਨ ਦੀ ਠਾਣ ਲਈ ਹੈ। ਜੀ ਹਾਂ ਉਹਨਾਂ ਸ਼ੋਸ਼ਲ ਮੀਡੀਆ 'ਤੇ ਇੱਕ ਪੋਸਟ ਪਾ ਕੇ ਇੱਕ ਅਜਿਹਾ ਸੰਗਠਨ ਬਣਾਉਣ ਲਈ ਲੋਕਾਂ ਦਾ ਸਾਥ ਮੰਗਿਆ ਹੈ ਜਿਸ ਨਾਲ ਮੁਸੀਬਤ 'ਚ ਫਸੇ ਲੋੜਵੰਦਾਂ ਦੀ ਮਦਦ ਕੀਤੀ ਜਾ ਸਕੇ। ਉਹਨਾਂ ਲਿਖਿਆ ਹੈ "Main Soch Rhi Organization Banai Jave . Media Bot swaal Kar Reha Mainu ki Tusi Swaal Chak Rhe o Politicians te . Ground level te a ke kam karo . Dso Sare Sath Den lai Tyar o , Mil ke sare Khuj kariye Tajo sutia sarkara jaag jaan . Dio Sare Vichar Ki kariye kis treeke kariye . Ta jo Punjab da Naksa badal daiae ,Main Tyar a Sab Karan lai."

ਅਨਮੋਲ ਗਗਨ ਮਾਨ ਅੰਦਰ ਆਮ ਤੇ ਲੋੜਵੰਦ ਲੋਕਾਂ ਲਈ ਇਹ ਦਰਦ ਵਾਕਈ 'ਚ ਸਰਾਹੁਣ ਦੇ ਕਾਬਿਲ ਹੈ। ਜੇਕਰ ਉਹਨਾਂ ਵੱਲੋਂ ਕੋਈ ਅਜਿਹਾ ਸੰਗਠਨ ਬਣਾਇਆ ਜਾਂਦਾ ਹੈ ਜਿਸ ਨਾਲ ਪੰਜਾਬ ਦੇ ਲੋਕਾਂ ਨੂੰ ਫਾਇਦਾ ਹੁੰਦਾ ਹੈ ਤਾਂ ਇਹ ਚੰਗੀ 'ਤੇ ਵਧੀਆ ਸੋਚ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network