ਇਸ ਵਾਰ ‘ਚਾਹ ਦਾ ਕੱਪ ਸੱਤੀ ਦੇ ਨਾਲ’ ਸ਼ੋਅ ’ਚ ਪਹੁੰਚ ਰਹੀ ਹੈ ਗਾਇਕਾ ਅਨਮੋਲ ਗਗਨ ਮਾਨ

written by Rupinder Kaler | March 07, 2020

ਪੀਟੀਸੀ ਪੰਜਾਬੀ ਦੇ ਸਭ ਤੋਂ ਵੱਧ ਦੇਖੇ ਜਾਣ ਵਾਲੇ ਸ਼ੋਅ ‘ਚਾਹ ਦਾ ਕੱਪ ਸੱਤੀ ਦੇ ਨਾਲ’ ਵਿੱਚ ਇਸ ਵਾਰ ਅਨਮੋਲ ਗਗਨ ਮਾਨ ਪਹੁੰਚ ਰਹੇ ਹਨ । ਇਸ ਸ਼ੋਅ ਵਿੱਚ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਲੈ ਕੇ ਕਈ ਖੁਲਾਸੇ ਕੀਤੇ ਹਨ । ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਗਾਇਗੀ ਦੇ ਖੇਤਰ ਵਿੱਚ ਆਉਣ ਲਈ ਉਹਨਾਂ ਨੂੰ ਲੰਮਾ ਸੰਘਰਸ਼ ਕਰਨਾ ਪਿਆ ਤੇ ਕਿਸ ਤਰ੍ਹਾਂ ਉਹਨਾਂ ਨੇ ਗਾਇਕੀ ਦੇ ਖੇਤਰ ਵਿੱਚ ਇੱਕ ਹਿੱਟ ਗਾਇਕਾ ਦੇ ਤੌਰ ਤੇ ਪਹਿਚਾਣ ਬਣਾਈ । ਇਸ ਸ਼ੋਅ ਵਿੱਚ ਸਤਿੰਦਰ ਸੱਤੀ ਵੱਲੋਂ ਉਹਨਾਂ ਨੂੰ ਕਈ ਟਾਸਕ ਵੀ ਦਿੱਤੇ ਗਏ, ਜਿਨ੍ਹਾਂ ਨੂੰ ਪੂਰਾ ਕਰਦੇ ਹੋਏ ਅਨਮੋਲ ਗਗਨ ਮਾਨ ਨੇ ਖੂਬ ਹਾਸਾ ਠੱਠਾ ਵੀ ਕੀਤਾ । https://www.instagram.com/p/B9YK3baFjxi/ ਸੋ ਇਸ ਸ਼ੋਅ ਦਾ ਹਿੱਸਾ ਬਣਨ ਲਈ ਦੇਖੋ ‘ਚਾਹ ਦਾ ਕੱਪ ਸੱਤੀ ਦੇ ਨਾਲ’ ਇਸ ਬੁੱਧਾਵਾਰ ਯਾਨੀ 11 ਮਾਰਚ ਰਾਤ 8.30 ਵਜੇ ਸਿਰਫ਼ ਪੀਟੀਸੀ ਪੰਜਾਬੀ ’ਤੇ । ਇਸ ਸ਼ੋਅ ਨੂੰ ਤੁਸੀਂ ‘ਪੀਟੀਸੀ ਪਲੇਅ’ ਐਪ ’ਤੇ ਵੀ ਦੇਖ ਸਕਦੇ ਹੋ । ਪਿਛਲੇ ਹਫਤੇ ਦੀ ਗੱਲ ਕੀਤੀ ਜਾਵੇ ਤਾਂ ਇਸ ਸ਼ੋਅ ਵਿੱਚ ਸੁਨੰਦਾ ਸ਼ਰਮਾ ਪਹੁੰਚੇ ਸਨ ।

0 Comments
0

You may also like