ਸਰਬਜੀਤ ਸਿੰਘ ਦੀ ਕੁੱਟਮਾਰ ਦੇ ਮਾਮਲੇ ਦੀ ਗਾਇਕਾ ਅਨਮੋਲ ਗਗਨ ਮਾਨ ਨੇ ਕੀਤੀ ਨਿਖੇਧੀ

Written by  Rupinder Kaler   |  June 19th 2019 09:38 AM  |  Updated: June 19th 2019 09:38 AM

ਸਰਬਜੀਤ ਸਿੰਘ ਦੀ ਕੁੱਟਮਾਰ ਦੇ ਮਾਮਲੇ ਦੀ ਗਾਇਕਾ ਅਨਮੋਲ ਗਗਨ ਮਾਨ ਨੇ ਕੀਤੀ ਨਿਖੇਧੀ

ਦਿੱਲੀ ਵਿੱਚ ਸਰਬਜੀਤ ਸਿੰਘ ਤੇ ਉਸ ਦੇ ਪੁੱਤਰ ਦੀ ਪੁਲਿਸ ਵੱਲੋਂ ਕੀਤੀ ਗਈ ਕੁੱਟਮਾਰ ਦੇ ਮਾਮਲੇ ਨੂੰ ਲੈ ਕੇ ਗਾਇਕਾ ਅਨਮੋਲ ਗਗਨ ਮਾਨ ਨੇ ਆਪਣੇ ਇੰਸਟਾਗਰਾਮ ਤੇ ਇੱਕ ਪੋਸਟ ਪਾਈ ਹੈ । ਉਹਨਾਂ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ । ਉਹਨਾਂ ਨੇ ਕਿਹਾ ਕਿ ਇਸ ਘਟਨਾ ਨੇ 1947 ਤੋਂ ਪਹਿਲਾਂ ਦਾ ਦੌਰ ਯਾਦ ਕਰਵਾ ਦਿੱਤਾ ਹੈ, ਜਦੋਂ ਪੁਲਿਸ ਲੋਕਾਂ ਦੀ ਆਵਾਜ਼ ਦਬਾਉਣ ਲਈ ਲਾਠੀਆਂ ਵਰਾਇਆ ਕਰਦੀ ਸੀ ।

https://www.instagram.com/p/ByraSj3nTzr/

ਉਹਨਾਂ ਨੇ ਕਿਹਾ ਕਿ ਜੇਕਰ ਸਰਬਜੀਤ ਦੀ ਕੋਈ ਗਲਤੀ ਸੀ ਤਾਂ ਉਸ ਦੇ ਖਿਲਾਫ ਕਨੂੰਨੀ ਕਾਰਵਾਈ ਕੀਤੀ ਜਾਂਦੀ ਨਾਂ ਕਿ ਉਸ ਨੂੰ ਸ਼ਰੇਆਮ ਸੜਕ ਤੇ ਲੰਮੇ ਪਾ ਕੇ ਕੁੱਟਿਆ ਜਾਂਦਾ । ਅਨਮੋਲ ਗਗਨ ਮਾਨ ਨੇ ਕਿਹਾ ਹੈ ਕਿ ਜਿਨ੍ਹਾਂ ਵੀ ਪੁਲਿਸ ਵਾਲਿਆਂ ਨੇ ਇਹ ਹਰਕਤ ਕੀਤੀ ਹੈ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਤਾਂ ਜੋ ਅੱਗੇ ਤੋਂ ਇਸ ਤੋਂ ਸਬਕ ਮਿਲ ਸਕੇ ।

https://www.instagram.com/p/By2jnZ3ndYN/

ਘਟਨਾ ਦੀ ਗੱਲ ਕੀਤੀ ਜਾਵੇ ਤਾਂ ਬੀਤੇ ਦਿਨ ਦਿੱਲੀ ਵਿੱਚ ਇੱਕ ਸਿੱਖ ਪਿਉ-ਪੁੱਤ ਨਾਲ ਦਰਦਨਾਕ ਕਾਰਾ ਵਾਪਰਿਆ। ਦਿੱਲੀ ਪੁਲਿਸ ਵੱਲੋਂ ਸੜਕ 'ਤੇ ਭੀੜ ਵਿੱਚ ਸਿੱਖ ਪਿਉ-ਪੁੱਤ ਦੀ ਸ਼ਰ੍ਹੇਆਮ ਕੁੱਟਮਾਰ ਕੀਤੀ ਗਈ। ਪੀੜਤ ਸਰਬਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਗੱਡੀ ਇਕ ਪਾਸੇ ਖੜੀ ਸੀ। ਪੁਲਿਸ ਦੀ ਜਿਪਸੀ ਆਈ ਤੇ ਉਨ੍ਹਾਂ ਦੇ ਟੈਂਪੂ ਦੇ ਬਿਲਕੁਲ ਨਾਲ ਆ ਕੇ ਰੁਕੀ। ਇਸ ਦੌਰਾਨ ਜਿਪਸੀ ਦੀ ਟੈਂਪੂ ਨਾਲ ਹਲਕੀ ਟੱਕਰ ਹੋ ਗਈ।

sarabjit-singh sarabjit-singh

ਪੁਲਿਸ ਨੇ ਉਨ੍ਹਾਂ ਨੂੰ ਡੰਡਾ ਦਿਖਾਇਆ ਤੇ ਗਾਲ਼੍ਹਾਂ ਕੱਢੀਆਂ। ਮਗਰੋਂ ਜਿਪਸੀ ਅੱਗੇ ਚਲੀ ਗਈ ਤੇ ਥਾਣੇ ਦੇ ਅੱਗੇ ਜਾ ਕੇ ਫਿਰ ਰੁਕ ਗਈ। ਹੁਣ ਪਿੱਛੇ ਸਰਬਜੀਤ ਸਿੰਘ ਤੇ ਉਨ੍ਹਾਂ ਦਾ ਪੁੱਤਰ ਟੈਂਪੂ ਲੈ ਕੇ ਆ ਰਹੇ ਸੀ। ਪੁਲਿਸ ਨੇ ਫਿਰ ਉਨ੍ਹਾਂ ਨੂੰ ਗੁੱਸਾ ਦਿਖਾਉਂਦਿਆਂ ਗੱਡੀ ਸਾਈਡ 'ਤੇ ਲਾਉਣ ਲਈ ਕਿਹਾ। ਫਿਰ ਥਾਣੇ ਵਿੱਚੋਂ ਹੋਰ ਪੁਲਿਸ ਬੁਲਾ ਲਈ ਤੇ ਉਨ੍ਹਾਂ ਦੋਵਾਂ ਪਿਉ-ਪੁੱਤ ਨੂੰ ਸ਼ਰ੍ਹੇਆਮ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਪਿੱਛੋਂ ਥਾਣੇ ਲਿਜਾ ਕੇ ਵੀ ਉਨ੍ਹਾਂ 'ਤੇ ਤਸ਼ੱਦਦ ਢਾਹੇ ਗਏ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network