‘ਪਰਾਈਸਲੈੱਸ ਨਾਰ’ ਗੀਤ ਨੂੰ ਪਰਦੇ ‘ਤੇ ਲਿਆਉਣ ਲਈ ਅਨਮੋਲ ਗਗਨ ਮਾਨ ਨੇ ਕਿਸ ਤਰ੍ਹਾਂ ਕੀਤੀ ਮਿਹਨਤ,ਵੇਖੋ ਵੀਡੀਓ

Written by  Shaminder   |  September 06th 2019 11:52 AM  |  Updated: September 06th 2019 11:52 AM

‘ਪਰਾਈਸਲੈੱਸ ਨਾਰ’ ਗੀਤ ਨੂੰ ਪਰਦੇ ‘ਤੇ ਲਿਆਉਣ ਲਈ ਅਨਮੋਲ ਗਗਨ ਮਾਨ ਨੇ ਕਿਸ ਤਰ੍ਹਾਂ ਕੀਤੀ ਮਿਹਨਤ,ਵੇਖੋ ਵੀਡੀਓ

ਅਨਮੋਲ ਗਗਨ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਨਵੇਂ ਗੀਤ ‘ਪਰਾਈਸਲੈੱਸ ਨਾਰ’ ਦੇ ਵੀਡੀਓ ਸਾਂਝੇ ਕੀਤੇ ਹਨ । ਇਨ੍ਹਾਂ ਵੀਡੀਓਜ਼ ‘ਚ ਅਨਮੋਲ ਗਗਨ ਮਾਨ ਨੇ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਇਸ ਗੀਤ ਲਈ ਮਿਹਨਤ ਕੀਤੀ ਹੈ । ਦੱਸ ਦਈਏ ਕਿ ਅਨਮੋਲ ਗਗਨ ਮਾਨ ਦਾ ਇਹ ਗੀਤ ਪਿਛਲੇ ਦਿਨੀਂ ਹੀ ਰਿਲੀਜ਼ ਹੋਇਆ ਹੈ ।

ਹੋਰ ਵੇਖੋ:ਅਨਮੋਲ ਗਗਨ ਮਾਨ ਦਾ ਨਵਾਂ ਗੀਤ ਪਰਾਈਸਲੈੱਸ ਨਾਰ ਹੋਇਆ ਰਿਲੀਜ਼,ਗੀਤ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ

https://www.instagram.com/p/B2CN3PKHFLV/

ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਜਿਸ ਤੋਂ ਬਾਅਦ ਅਨਮੋਲ ਗਗਨ ਮਾਨ ਨੇ ਇੱਕ ਖ਼ਾਸ ਸੁਨੇਹਾ ਆਪਣੇ ਇੰਸਟਾਗ੍ਰਾਮ ‘ਤੇ ਸਾਂਝਾ ਕਰਦੇ ਹੋਏ ਲਿਖਿਆ ਹੈ ਕਿ ‘ਸਤਿ ਸ਼੍ਰੀ ਅਕਾਲ ਸਾਰਿਆਂ ਨੂੰ,ਸ਼ੁਕਰੀਆ ਗਾਣਾ ਪਸੰਦ ਕਰਨ ਲਈ,ਅਸੀਂ ਗਾਣਾ ਸਿਰਫ਼ ਤੁਹਾਡੇ ਲਈ ਬਣਾਉਂਦੇ ਹਾਂ ਕਿ ਤੁਹਾਨੂੰ ਪਸੰਦ ਆਵੇ।

https://www.instagram.com/p/B2CNSjxH-Kg/

ਮੈਨੂੰ ਪਤਾ ਹੈ ਬਹੁਤ ਸਾਰੇ ਸਰੋਤਿਆਂ ਨੂੰ ਮੇਰੀ ਪੰਜਾਬੀ ਲੁੱਕ ਵੈਸਟਨ ਲੁੱਕ ਨਾਲੋਂ ਜ਼ਿਆਦਾ ਚੰਗੀ ਲੱਗਦੀ ਹੈ ਦੋਸਤੋ ਕਦੀਂ-ਕਦੀਂ ਕੁਝ ਅਲੱਗ ਕਰ ਲੈਣਾ ਚਾਹੀਦਾ ਹੈ ਸੋ ਅਨੰਦ ਮਾਣਿਆ ਕਰੋ ਸੋ ਅੱਜ ਦੀ ਮਾਡਰਨ ਪੰਜਾਬਣ ਸਭ ਕੁਝ ਟ੍ਰਾਈ ਕਰਦੀ ਆ ਤੁਹਾਨੂੰ ਸਭ ਨੂੰ ਪਤਾ,ਗਾਣਾ ਤੁਹਾਡੇ ਲਈ ਆ ਸੋ ਚੀਅਰ’।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network