ਗੋਲਡੀ ਤੇ ਸੱਤਾ ਪਹੁੰਚੇ ਅਨਮੋਲ ਕਵੱਤਰਾ ਦੇ ਨੇਕ ਕੰਮ 'ਚ ਹਿੱਸਾ ਪਾਉਣ , ਕਹੀਆਂ ਇਹ ਭਾਵੁਕ ਗੱਲਾਂ , ਦੇਖੋ ਵੀਡੀਓ

Written by  Aaseen Khan   |  January 27th 2019 11:30 AM  |  Updated: January 27th 2019 11:30 AM

ਗੋਲਡੀ ਤੇ ਸੱਤਾ ਪਹੁੰਚੇ ਅਨਮੋਲ ਕਵੱਤਰਾ ਦੇ ਨੇਕ ਕੰਮ 'ਚ ਹਿੱਸਾ ਪਾਉਣ , ਕਹੀਆਂ ਇਹ ਭਾਵੁਕ ਗੱਲਾਂ , ਦੇਖੋ ਵੀਡੀਓ

ਗੋਲਡੀ 'ਤੇ ਸੱਤਾ ਪਹੁੰਚੇ ਅਨਮੋਲ ਕਵੱਤਰਾ ਦੇ ਨੇਕ ਕੰਮ 'ਚ ਹਿੱਸਾ ਪਾਉਣ , ਕਹੀਆਂ ਇਹ ਭਾਵੁਕ ਗੱਲਾਂ , ਦੇਖੋ ਵੀਡੀਓ : ਸਮਾਜ ਸੇਵੀ ਅਨਮੋਲ ਕਵੱਤਰਾ ਅੱਜ ਦੀ ਨੌਜਵਾਨ ਪੀੜੀ ਲਈ ਮਿਸਾਲ ਬਣ ਚੁੱਕਿਆ ਹੈ। ਅੱਜ ਪੰਜਾਬ ਦੇ ਹਸਪਤਾਲਾਂ 'ਚ ਕਿਸੇ ਵੀ ਮਰੀਜ਼ ਨੂੰ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉੱਥੇ ਹਰ ਇੱਕ ਨੂੰ ਇੱਕ ਹੀ ਨਾਮ ਚੇਤੇ ਆਉਂਦਾ ਹੈ ਉਹ ਹੈ ਅਨਮੋਲ ਕਵੱਤਰਾ। ਅਨਮੋਲ ਕਵੱਤਰਾ ਅਤੇ ਉਹਨਾਂ ਦੀ ਟੀਮ ਵੱਲੋਂ ਲੋੜਵੰਦ ਮਰੀਜ਼ਾਂ ਲਈ  'ਵੀ ਡੂ ਨਾਟ ਅਕਸੈਪਟ ਮਨੀ ਓਰ ਥਿੰਗਜ਼' ਨਾਮ ਦਾ ਐਨਜੀਓ ਚਲਾਇਆ ਜਾਂਦਾ ਹੈ ਜਿਹੜੇ ਡੋਨਰਜ਼ ਨੂੰ ਸਿੱਧਾ ਮਰੀਜ਼ ਨਾਲ ਮਿਲਵਾ ਕੇ ਉਹਨਾਂ ਦੀ ਮਦਦ ਕਰਵਾਉਂਦੇ ਹਨ।

ਅਨਮੋਲ ਕਵੱਤਰਾ ਦੇ ਇਸ ਨੇਕ ਕੰਮ 'ਚ ਹਿੱਸਾ ਪਾਉਣ ਅਤੇ ਉਹਨਾਂ ਦੀ ਹੌਂਸਲਾ ਅਫ਼ਜ਼ਾਈ ਲਈ ਕੁਝ ਦਿਨ ਪਹਿਲਾਂ ਉਹਨਾਂ ਕੋਲ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਬਹੁਤ ਹੀ ਵੱਡਾ ਨਾਮ ਦੇਸੀ ਕਰੂ ਯਾਨੀ ਗਾਇਕ ਅਤੇ ਮਿਊਜ਼ਿਕ ਡਾਇਰੈਕਟਰ ਗੋਲਡੀ ਅਤੇ ਸੱਤਾ ਪਹੁੰਚੇ । ਗੋਲਡੀ ਨੇ ਅਨਮੋਲ ਦੀ ਇਸ ਕੰਮ ਲਈ ਕਾਫੀ ਤਾਰੀਫ ਕੀਤੀ ਅਤੇ ਕਿਹਾ ਜਿਹੜਾ ਕੰਮ ਉਹ ਕਰ ਰਹੇ ਹਨ ਅਜਿਹੇ ਦੁਨੀਆਂ 'ਚ ਬਹੁਤ ਘੱਟ ਲੋਕ ਨੇ ਜੋ ਇਹ ਕੰਮ ਕਰਨ ਦਾ ਹੌਂਸਲਾ ਰੱਖਦੇ ਹਨ।

 

View this post on Instagram

 

Thanku @youtube For Silver Shield ❤️❤️ Thnku 1,00,000 Subscribers Lyi Saraya Da ?? Mubarka De Dyo Comments Box Ch ??

A post shared by Desi Crew (@desi_crew) on

ਗੋਲਡੀ ਅਤੇ ਸੱਤਾ ਕਾਫੀ ਇਮੋਸ਼ਨਲ ਵੀ ਹੋਏ। ਅਨਮੋਲ ਕਵੱਤਰਾ ਦਾ ਕਹਿਣਾ ਸੀ ਕਿ ਗੋਲਡੀ ਅਤੇ ਸੱਤਾ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਦੇ ਨਾਲ ਜੁੜੇ ਹੋਏ ਹਨ ਤੇ ਸੇਵਾ ਵੀ ਕਰਦੇ ਰਹਿੰਦੇ ਸੀ ਪਰ ਕਦੇ ਵੀਡੀਓ 'ਚ ਅੱਗੇ ਨਹੀਂ ਆਏ। ਗੋਲਡੀ ਹੋਰਾਂ ਦਾ ਕਹਿਣਾ ਸੀ ਕਿ ਉਹ ਆਪਣੇ ਆਪ ਨੂੰ ਕਿਸਮਤ ਵਾਲੇ ਸਮਝਦੇ ਹਨ ਜਿਹੜਾ ਉਹਨਾਂ ਨੂੰ ਅਨਮੋਲ ਕਵੱਤਰਾ ਨਾਲ ਮਿਲਣ ਦਾ ਮੌਕਾ ਮਿਲਿਆ ਹੈ।

ਹੋਰ ਵੇਖੋ : ਭਾਰਤੀ ਫੌਜ ਦਾ ਇਹ ਜਵਾਨ ਸ਼ਹਾਦਤ ਤੋਂ ਬਾਅਦ ਵੀ ਸਰਹੱਦ ਦੀ ਕਰਦਾ ਹੈ ਰੱਖਿਆ, ਦੇਖੋ ਵੀਡਿਓ

 

View this post on Instagram

 

mera zindgi d nikla hoy safar cho sabh to dilo sakoon naal bitay hoy din ena vicho v ne ? @wedonotacceptmoneyorthings through menu maukha milya school ch visit karka ehna rab roopi rooha naal galbaat karan da mauka milya ? shyad m ehna nu jina pyar karda eh uss toh zada pyar menu karda h ? till today we attracted with more than 1.5lakh students in government schools and gifted them stationary which is just an intermadiate to meet students and talk with them. i bow my head in front of all my donars,team members,supporters. your every like and comment mean us alot and i thank each one for making this team @wedonotacceptmoneyorthings sooo strong . relation wich i make after going in school is unforgettable till my last breath . mera relation ehna naal rooha da banda jehda aam insaan lai sochna te samjhna mushkil h . agr tusi eh sabh padhia tan tuhada andar v kita na kita rab baitha ?? shukr shukr shukr shukr

A post shared by Anmol Kwatra (@anmolkwatra96) on

ਸਮਾਜ ਸੇਵਕ ਅਨਮੋਲ ਕਵੱਤਰਾ 'ਤੇ ਕਈ ਗਾਣੇ ਵੀ ਵੱਖ ਵੱਖ ਗਾਇਕਾਂ ਵੱਲੋਂ ਗਏ ਜਾ ਚੁੱਕੇ ਹਨ। ਹਰ ਰੋਜ਼ ਹੀ ਉਹਨਾਂ ਦੀਆਂ ਲੋਕਾਂ ਦੀ ਸੇਵਾ ਕਰਦੇ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਅਨਮੋਲ ਕਵੱਤਰਾ ਵੱਲੋਂ ਕੀਤਾ ਜਾ ਰਿਹਾ ਮਨੁੱਖਤਾ ਦੀ ਭਲਾਈ ਲਈ ਇਹ ਕੰਮ ਵਾਕਈ ਹੀ 'ਚ ਸਰਾਹੁਣ ਦੇ ਕਾਬਿਲ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network