ਅਨਮੋਲ ਕਵਾਤਰਾ ਨੂੰ ਮਿਲ ਕੇ ਇਸ ਸ਼ਖਸ ਨੂੰ ਹੋਈ ਏਨੀ ਖੁਸ਼ੀ ਕਿ ਅੱਖਾਂ 'ਚ ਆ ਗਏ ਹੰਝੂ 

written by Shaminder | July 06, 2019

ਅਨਮੋਲ ਕਵਾਤਰਾ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ । ਜਿਸ 'ਚ ਅਨਮੋਲ ਕਵਾਤਰਾ ਦਾ ਇੱਕ ਪ੍ਰਸ਼ੰਸਕ ਉਨ੍ਹਾਂ ਨੂੰ ਮਿਲ ਕੇ ਭਾਵੁਕ ਹੋ ਗਿਆ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਅਨਮੋਲ ਉਸ ਨੂੰ ਕਹਿ ਰਹੇ ਹਨ ਕਿ ਮੈਂ ਤੇਰਾ ਫੈਨ ਹਨ । ਹੋਰ ਵੇਖੋ :ਅਨਮੋਲ ਕਵਾਤਰਾ ਇਸ ਤਰ੍ਹਾਂ ਵੰਡਾਉਂਦਾ ਹੈ ਲੋਕਾਂ ਦੇ ਦੁੱਖ,ਵੇਖੋ ਵੀਡੀਓ https://www.instagram.com/p/BzkQ387FB6U/ ਉਨ੍ਹਾਂ ਦਾ ਫੈਨ ਉਨ੍ਹਾਂ ਨੂੰ ਵੇਖ ਕੇ ਏਨਾ ਖੁਸ਼ ਹੋਇਆ ਕਿ ਉਸ ਦੀਆਂ ਅੱਖਾਂ ਚੋਂ ਹੰਝੂ ਆ ਗਏ । ਇਸ ਸ਼ਖਸ ਦਾ ਕਹਿਣਾ ਸੀ ਕਿ ਉਹ ਉਨ੍ਹਾਂ ਦੇ ਵੀਡੀਓਜ਼ ਵੇਖਦੇ ਰਹਿੰਦੇ ਹਨ ਅਤੇ ਤੁਹਾਨੂੰ ਮਿਲਣ ਲਈ ਮੈਂ ਬੜੀ ਕੋਸ਼ਿਸ਼ ਕੀਤੀ ਅਤੇ ਆਖਿਰਕਾਰ ਮੈਂ ਅੱਜ ਤੁਹਾਡੇ ਕੋਲ ਪਹੁੰਚਿਆ ਹਾਂ । ਦੱਸ ਦਈਏ ਕਿ ਅਨਮੋਲ ਕਵਾਤਰਾ ਇੱਕ ਗਾਇਕ ਹੋਣ ਦੇ ਨਾਲ ਨਾਲ ਸਮਾਜ ਸੇਵੀ ਵੀ ਹਨ ਅਤੇ ਸਮਾਜ ਸੇਵਾ ਦੇ ਕੰਮਾਂ 'ਚ ਲਗਾਤਾਰ ਲੱਗੇ ਰਹਿੰਦੇ ਹਨ । ਸੋਸ਼ਲ ਮੀਡੀਆ ਤੇ ਉਨ੍ਹਾਂ ਦੇ ਲੱਖਾਂ ਦੀ ਗਿਣਤੀ 'ਚ ਫੈਨਸ ਹਨ ।

0 Comments
0

You may also like