ਗਾਇਕੀ ਤੇ ਸਮਾਜ ਸੇਵਾ ਤੋਂ ਬਾਅਦ ਹੁਣ ਫ਼ਿਲਮਾਂ 'ਚ ਵੀ ਨਜ਼ਰ ਆਉਣਗੇ ਅਨਮੋਲ ਕਵਾਤਰਾ 

Written by  Rupinder Kaler   |  August 01st 2019 10:49 AM  |  Updated: August 01st 2019 10:49 AM

ਗਾਇਕੀ ਤੇ ਸਮਾਜ ਸੇਵਾ ਤੋਂ ਬਾਅਦ ਹੁਣ ਫ਼ਿਲਮਾਂ 'ਚ ਵੀ ਨਜ਼ਰ ਆਉਣਗੇ ਅਨਮੋਲ ਕਵਾਤਰਾ 

ਕੁਝ ਲੋਕ ਆਪਣੇ ਚੰਗੇ ਕੰਮਾਂ ਕਰਕੇ ਸਮਾਜ ਵਿੱਚ ਖ਼ਾਸ ਪਹਿਚਾਣ ਬਣਾ ਲੈਂਦੇ ਹਨ । ਅਜਿਹੇ ਹੀ ਇੱਕ ਸਖਸ਼ ਹਨ ਅਨਮੋਲ ਕਵਾਤਰਾ, ਜਿਹੜੇ ਹਮੇਸ਼ਾ ਸਮਾਜ ਦੀ ਸੇਵਾ ਕਰਦੇ ਹੋਏ ਦਿਖਾਈ ਦਿੰਦੇ ਹਨ । ਪੰਜਾਬੀ ਇੰਡਸਟਰੀ ਵਿੱਚ ਅਨਮੋਲ ਕਵਾਤਰਾ ਹੀ ਅਜਿਹਾ ਗਾਇਕ ਹੈ ਜਿਹੜਾ ਇੱਕ ਸਮਾਜ ਸੇਵੀ ਸੰਸਥਾ ਚਲਾ ਰਿਹਾ ਹੈ । ਉਸ ਦੀ ਇਹ ਸੰਸਥਾ ਬਿਮਾਰਾਂ ਦਾ ਇਲਾਜ਼ ਕਰਵਾਉਂਦੀ ਹੈ, ਲੋੜਵੰਦਾਂ ਦੀ ਮਦਦ ਕਰਦੀ ਹੈ । ਪਰ ਇਸ ਸਭ ਦੇ ਚਲਦੇ ਹੁਣ ਅਨਮੋਲ ਕਵਾਤਰਾ ਗਾਇਕੀ ਤੇ ਸਮਾਜ ਸੇਵਾ ਤੋਂ ਕੁਝ ਹੱਟ ਕੇ ਕਰਨ ਜਾ ਰਹੇ ਹਨ ।

ਅਨਮੋਲ ਕਵਾਤਰਾ ਛੇਤੀ ਇੱਕ ਫ਼ਿਲਮ ਵਿੱਚ ਨਜ਼ਰ ਆਉਣ ਵਾਲੇ ਹਨ । ਇਸ ਫ਼ਿਲਮ ਵਿੱਚ ਅਨਮੋਲ ਕਵਾਤਰਾ ਦੇ ਨਾਲ ਗਿੱਪੀ ਗਰੇਵਾਲ ਤੇ ਬਾਲੀਵੁੱਡ ਅਦਾਕਾਰਾ ਨੇਹਾ ਸ਼ਰਮਾ ਲੀਡ ਰੋਲ ਵਿੱਚ ਨਜ਼ਰ ਆਉਣਗੇ । ਇਸ ਫ਼ਿਲਮ ਨੂੰ ਰਾਕੇਸ਼ ਮਹਿਤਾ ਡਾਇਰੈਕਟ ਕਰ ਰਹੇ ਹਨ ਜਦੋਂ ਕਿ ਬੱਲੀ ਸਿੰਘ ਕੱਕੜ ਇਸ ਨੂੰ ਪ੍ਰੋਡਿਊਸ ਕਰ ਰਹੇ ਹਨ । ਫ਼ਿਲਮ ਦੇ ਟਾਈਟਲ ਦੀ ਗੱਲ ਕੀਤੀ ਜਾਵੇ ਤਾਂ ਇਸ ਫ਼ਿਲਮ ਨੂੰ 'ਇੱਕ ਸੀ ਸੰਧੂ' ਦੇ ਟਾਈਟਲ ਹੇਠ ਰਿਲੀਜ਼ ਕੀਤਾ ਜਾਵੇਗਾ ।

ਇਸ ਫ਼ਿਲਮ ਨੂੰ ਲੈ ਕੇ ਅਨਮੋਲ ਕਵਾਤਰਾ ਨੇ ਇੱਕ ਵੈੱਬਸਾਈਟ ਨੂੰ ਇੰਟਰਵਿਊ ਦਿੰਦੇ ਹੋਏ ਕਿਹਾ ਹੈ ਕਿ 'ਉਸ ਦੇ ਫ਼ਿਲਮਾਂ ਵਿੱਚ ਜਾਣ ਨਾਲ ਉਸ ਦੀ ਸਮਾਜ ਸੇਵਾ ਵਿੱਚ ਕੋਈ ਫਰਕ ਨਹੀਂ ਪਵੇਗਾ । ਅਨਮੋਲ ਕਵਾਤਰਾ ਨੇ ਕਿਹਾ ਕਿ ਫ਼ਿਲਮਾਂ ਵਿੱਚ ਕੰਮ ਕਰਨ ਨਾਲ ਉਸ ਦੀ ਐੱਨਜੀਓ ਨੂੰ ਹੋਰ ਅੱਗੇ ਵਧਣ ਦਾ ਮੌਕਾ ਮਿਲੇਗਾ । ਅਨਮੋਲ ਕਵਾਤਰਾ ਨੇ ਕਿਹਾ ਕਿ ਉਸ ਨੂੰ ਭਾਵੇਂ ਅਦਾਕਾਰੀ ਦੀ ਕੋਈ ਸਮਝ ਨਹੀਂ ਤੇ ਨਾ ਹੀ ਉਸ ਨੇ ਕਿਸੇ ਤੋਂ ਇਸ ਦੀ ਟ੍ਰੇਨਿੰਗ ਲਈ ਹੈ ।ਪਰ ਉਸ ਨੂੰ ਯਕੀਨ ਹੈ ਕਿ ਉਹ ਆਪਣੇ ਕਿਰਦਾਰ ਨੂੰ ਚੰਗੀ ਤਰ੍ਹਾਂ ਨਿਭਾਅ ਪਾਵੇਗਾ। ਅਨਮੋਲ ਕਵਾਤਰਾ ਦਾ ਕਹਿਣਾ ਹੈ ਕਿ ਉਸ ਦੀ ਪਹਿਲੀ ਇੱਛਾ ਹੈ ਕਿ ਉੇਹ ਵੱਧ ਤੋਂ ਵੱਧ ਫ਼ਿਲਮਾਂ ਕਰੇ ਤੇ ਲੋਕਾਂ ਦਾ ਮਨੋਰੰਜਨ ਕਰੇ' ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network