ਗਾਇਕਾ ਮਨਵੀਰ ਮੰਨੀ ਦਾ ਨਵਾਂ ਗੀਤ ‘ਐਨੀਵਰਸਿਰੀ’ ਰਿਲੀਜ਼ ਹੁੰਦੇ ਹੀ ਹਰ ਪਾਸੇ ਛਾਇਆ

written by Rupinder Kaler | February 25, 2020

ਪੰਜਾਬੀ ਗਾਇਕਾ ਮਨਵੀਰ ਮੰਨੀ ਦਾ ਨਵਾਂ ਗੀਤ ਰਿਲੀਜ਼ ਹੋ ਗਿਆ ਹੈ । ‘ਐਨੀਵਰਸਿਰੀ’ ਟਾਈਟਲ ਹੇਠ ਇਸ ਗਾਣੇ ਦਾ ਪੀਟੀਸੀ ਪੰਜਾਬੀ ਤੇ ਵਰਲਡ ਵਾਈਡ ਪ੍ਰੀਮੀਅਰ ਕੀਤਾ ਗਿਆ ਹੈ । ਇਹ ਗਾਣਾ ਰਿਲੀਜ਼ ਹੁੰਦੇ ਹੀ ਹਰ ਪਾਸੇ ਛਾ ਗਿਆ ਹੈ । ਮਨਵੀਰ ਮੰਨੀ ਦੀ ਮਿੱਠੀ ਆਵਾਜ਼ ਵਿੱਚ ਰਿਲੀਜ਼ ਹੋਏ ਇਸ ਗੀਤ ਦੇ ਬੋਲ Nikku Pandheriya ਦੀ ਕਲਮ ‘ਚੋਂ ਨਿਕਲੇ ਨੇ । https://www.facebook.com/ptcpunjabi/photos/pb.370387196438869.-2207520000../1922577594553147/?type=3&theater ‘ਐਨੀਵਰਸਿਰੀ’ ਗੀਤ ਨੂੰ ਮਿਊਜ਼ਿਕ ਹਾਰਟ ਹੇਕਰ ਵੱਲੋਂ ਦਿੱਤਾ ਗਿਆ ਹੈ । ਸਚਿਨ ਰਿਸ਼ੀ ਵੱਲੋਂ ਇਸ ਗਾਣੇ ਦੇ ਵੀਡੀਓ ਨੂੰ ਤਿਆਰ ਕੀਤਾ ਗਿਆ ਹੈ । ਗੀਤ ‘ਚ ਫੀਚਰਿੰਗ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਮੇਲ ਮਾਡਲ ਰਾਜੀਵ ਰਿਸ਼ੀ ਤੇ ਅਦਾਕਾਰਾ ਓਸ਼ੀ ਸਿੰਘ ਦੀ ਕੀਤੀ ਗਈ ਹੈ । ਗਾਇਕਾ ਮਨਵੀਰ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿਟ ਗਾਣੇ ਦਿੱਤੇ ਹਨ । ਉਹਨਾਂ ਦਾ ਗਾਣਾ ‘ਪਰਾਂਦਾ’ ਪੰਜਾਬੀ ਮਿਊਜ਼ਿਕ ਸੁਣਨ ਵਾਲਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ । ਇਸ ਤੋਂ ਇਲਾਵਾ ਉਹਨਾਂ ਦੇ ਹੋਰ ਵੀ ਕਈ ਗਾਣੇ ਹਨ, ਜਿਹੜੇ ਡੀਜੇ ਤੇ ਵੱਜਦੇ ਸੁਣੇ ਜਾ ਸਕਦੇ ਹਨ ।

0 Comments
0

You may also like