ਬਾਲੀਵੁੱਡ ਤੋਂ ਆਈ ਇੱਕ ਹੋਰ ਬੁਰੀ ਖ਼ਬਰ, ਕੋਰੀਓਗ੍ਰਾਫਰ ਰੈਮੋ ਡੀਸੂਜਾ ਨੂੰ ਪਿਆ ਦਿਲ ਦਾ ਦੌਰਾ

written by Rupinder Kaler | December 11, 2020

ਬਾਲੀਵੁੱਡ ਤੋਂ ਇੱਕ ਤੋਂ ਬਾਅਦ ਇੱਕ ਬੁਰੀ ਖ਼ਬਰ ਆ ਰਹੀ ਹੈ । ਹੁਣ ਇੱਕ ਹੋਰ ਬੁਰੀ ਖ਼ਬਰ ਆਈ ਹੈ ਮਸ਼ਹੂਰ ਡਾਂਸਰ ਤੇ ਕੋਰੀਓਗ੍ਰਾਫਰ ਰੈਮੋ ਡੀਸੂਜਾ ਨੂੰ ਦਿਲ ਦਾ ਦੌਰਾ ਪਿਆ ਹੈ । ਇਸ ਤੋਂ ਬਾਅਦ ਉਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਮੁੰਬਈ ਦੇ ਕੋਕਿਲਾਬੇਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। remo-dsouza ਹੋਰ ਪੜ੍ਹੋ : ਆਮਿਰ ਖ਼ਾਨ ਦਾ ਬੇਟਾ ਜੁਨੈਦ ਖ਼ਾਨ ਬਾਲੀਵੁੱਡ ’ਚ ਕਰਨ ਜਾ ਰਿਹਾ ਹੈ ਐਂਟਰੀ ਸਰ੍ਹੋਂ ਦਾ ਤੇਲ ਹੈ ਸਿਹਤ ਲਈ ਹੈ ਬਹੁਤ ਲਾਭਦਾਇਕ, ਫਾਇਦੇ ਜਾਣਕੇ ਹੋ ਜਾਓਗੇ ਹੈਰਾਨ remo-dsouza ਇਸ ਖ਼ਬਰ ਤੋਂ ਬਾਅਦ ਉਹਨਾਂ ਦੇ ਪ੍ਰਸ਼ੰਸਕਾਂ ਵਿੱਚ ਹਲਚਲ ਦੇਖਣ ਨੂੰ ਮਿਲ ਰਹੀ ਹੈ, ਤੇ ਉਹਨਾਂ ਦੀ ਸਿਹਤਯਾਬੀ ਲਈ ਦੁਆ ਕੀਤੀ ਜਾ ਰਹੀ ਹੈ । ਜਾਣਕਾਰੀ ਮੁਤਾਬਕ ਰੈਮੋ ਡੀਸੂਜ਼ਾ ਦੀ ਐਨਜੀਓਪਲਾਸਟੀ ਸਰਜਰੀ ਹੋਈ ਹੈ ਤੇ ਉਨ੍ਹਾਂ ਦੀ ਹਾਲਤ ਹੁਣ ਸਥਿਰ ਹੈ। ਰੈਮੋ ਡਿਸੂਜਾ ਆਪਣੇ ਸ਼ਾਨਦਾਰ ਕੋਰੀਓਗ੍ਰਾਫੀ ਲਈ ਜਾਣੇ ਜਾਂਦੇ ਹਨ। ਉਹ 'ਫਾਲਤੂ' ਤੇ 'ਏਬੀਸੀਡੀ' ਵਰਗੀਆਂ ਫਿਲਮਾਂ ਲਈ ਜਾਣਿਆ ਜਾਂਦਾ ਹੈ। ਇਸ ਦੇ ਨਾਲ ਹੀ ਰੈਮੋ ਇੱਕ ਡਾਂਸ ਅਕੈਡਮੀ ਵੀ ਚਲਾਉਂਦਾ ਹੈ ਜਿੱਥੇ ਉਹ ਮੁੰਡੇ ਕੁੜੀਆਂ ਨੂੰ ਡਾਂਸ ਸਿਖਾਉਂਦਾ ਹੈ ।

0 Comments
0

You may also like