ਡਰੱਗਸ ਮਾਮਲੇ ‘ਚ ਬਾਲੀਵੁੱਡ ਦਾ ਇੱਕ ਹੋਰ ਵੱਡਾ ਨਾਂਅ ਆਇਆ ਸਾਹਮਣੇ, ਐੱਨਸੀਬੀ ਨੇ ਇਸ ਐਕਟਰੈੱਸ ਦਾ ਨਾਮ ਕੀਤਾ ਕੰਨਫਰਮ

Written by  Shaminder   |  September 22nd 2020 06:02 PM  |  Updated: September 22nd 2020 06:02 PM

ਡਰੱਗਸ ਮਾਮਲੇ ‘ਚ ਬਾਲੀਵੁੱਡ ਦਾ ਇੱਕ ਹੋਰ ਵੱਡਾ ਨਾਂਅ ਆਇਆ ਸਾਹਮਣੇ, ਐੱਨਸੀਬੀ ਨੇ ਇਸ ਐਕਟਰੈੱਸ ਦਾ ਨਾਮ ਕੀਤਾ ਕੰਨਫਰਮ

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਬਾਲੀਵੁੱਡ ‘ਚ ਕਈ ਮਾਮਲੇ ਖੁੱਲ ਰਹੇ ਨੇ । ਰੀਆ ਚੱਕਰਵਰਤੀ ਤੋਂ ਪੁੱਛਗਿੱਛ ਤੋਂ ਬਾਅਦ ਬਾਲੀਵੁੱਡ ਦੀਆਂ ਕਈ ਐਕਟਰੈੱਸ ਦੇ ਨਾਂਅ ਡਰੱਗਸ ‘ਚ ਸਾਹਮਣੇ ਆ ਰਹੇ ਨੇ ।

Deepika Deepika

ਹੁਣ ਦੀਪਿਕਾ ਪਾਦੁਕੋਣ ਦਾ ਨਾਂ ਵੀ ਇਸ ਸੂਚੀ ਵਿਚ ਸ਼ਾਮਲ ਹੋ ਗਿਆ ਹੈ। ਐਨਸੀਬੀ ਦੇ ਸੂਤਰਾਂ ਨੇ ਦੀਪਿਕਾ ਦਾ ਜ਼ਿਕਰ ਕੀਤਾ ਹੈ।ਸੁਸ਼ਾਂਤ ਸਿੰਘ ਰਾਜਪੂਤ ਮੌਤ ਦੇ ਕੇਸ ਨਾਲ ਜੁੜੇ ਡਰੱਗਸ ਕੇਸ ਵਿੱਚ ਕਈ ਹੋਰ ਫਿਲਮੀ ਸਿਤਾਰਿਆਂ ਦੇ ਨਾਂ ਜੁੜੇ ਜਾ ਰਹੇ ਹਨ।

ਹੋਰ ਪੜ੍ਹੋ:ਇਸ ਮੁੱਦੇ ’ਤੇ ਦੀਪਿਕਾ ਪਾਦੁਕੋਣ ਤੇ ਰਣਵੀਰ ਸਿੰਘ ਦਾ ਅਕਸਰ ਹੁੰਦਾ ਹੈ ਝਗੜਾ

deepika deepika

ਸੁਸ਼ਾਂਤ ਸਿੰਘ ਰਾਜਪੂਤ ਦੀ ਟੈਲੇਂਟ ਮੈਨੇਜਰ ਜਯਾ ਸਾਹਾ ਦੀ ਕਥਿਤ ਗੱਲਬਾਤ ਵਿਚ ਡੀ ਅਤੇ ਕੇ ਦਾ ਜ਼ਿਕਰ ਹੈ। ਐਨਸੀਬੀ ਦੇ ਸੂਤਰਾਂ ਮੁਤਾਬਕ ਡੀ ਦਾ ਮਤਲਬ ਦੀਪਿਕਾ ਪਾਦੁਕੋਣ ਅਤੇ ਕੇ ਯਾਨੀ ਕਰਿਸ਼ਮਾ (ਜਯਾ ਦੀ ਐਸੋਸਿਏਟ) ਹੈ।

deepika deepika

ਨਾਰਕੋਟਿਕਸ ਕੰਟਰੋਲ ਬਿਊਰੋ ਨੇ ਸੁਸ਼ਾਂਤ ਸਿੰਘ ਦੀ ਸਾਬਕਾ ਮੈਨੇਜਰ ਸ਼ਰੂਤੀ ਮੋਦੀ ਅਤੇ ਉਸ ਦੀ ਟੈਲੇਂਟ ਮੈਨੇਜਰ ਜਯਾ ਸਾਹਾ ਨੂੰ ਸੋਮਵਾਰ ਨੂੰ ਏਜੰਸੀ ਦੇ ਦਫ਼ਤਰ ਵਿੱਚ ਪੇਸ਼ ਹੋਣ ਲਈ ਕਿਹਾ। ਅਧਿਕਾਰੀ ਨੇ ਦੱਸਿਆ ਕਿ ਜਯਾ ਸਾਹਾ ਦੁਪਹਿਰ ਕਰੀਬ ਦੋ ਵਜੇ ਦੱਖਣੀ ਮੁੰਬਈ ਸਥਿਤ ਐਨਸੀਬੀ ਦੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦੇ ਦਫ਼ਤਰ ਪਹੁੰਚੀ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network