ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ‘ਚ ਇੱਕ ਹੋਰ ਕਿਸਾਨ ਰਵਿੰਦਰਪਾਲ ਦਾ ਦਿਹਾਂਤ, ਗਾਇਕ ਰਵਿੰਦਰ ਗਰੇਵਾਲ ਨੇ ਸਾਂਝੀ ਕੀਤੀ ਪੋਸਟ

written by Shaminder | December 08, 2020

ਕਿਸਾਨਾਂ ਦਾ ਖੇਤੀ ਬਿੱਲਾਂ ਦੇ ਵਿਰੋਧ ‘ਚ ਧਰਨਾ ਪ੍ਰਦਰਸ਼ਨ ਜਾਰੀ ਹੈ । ਕਿਸਾਨ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਦੀ ਮੰਗ ਕਰ ਰਹੇ ਹਨ । ਦਸੰਬਰ ਦੀ ਠੰਡ ‘ਚ ਦਿੱਲੀ ਬਾਰਡਰ ‘ਤੇ ਧਰਨਾ ਲਾਈ ਬੈਠੇ ਇਨ੍ਹਾਂ ਕਿਸਾਨਾਂ ‘ਚ ਬਜ਼ੁਰਗ, ਜਵਾਨ ਅਤੇ ਹੁਣ ਨੌਜਵਾਨ ਬੱਚੇ ਵੀ ਸ਼ਾਮਿਲ ਹੋ ਚੁੱਕੇ ਹਨ । ਠੰਡ ਦੇ ਬਾਵਜੂਦ ਬਜ਼ੁਰਗ ਕਿਸਾਨਾਂ ਦੇ ਉਤਸ਼ਾਹ ‘ਚ ਕੋਈ ਕਮੀ ਨਹੀਂ ਆਈ ਹੈ ।  ravinder grewal ਇਹੋ ਜਿਹੇ ਹੀ ਇੱਕ ਬਜ਼ੁਰਗ ਕਿਸਾਨ ਸਨ ਰਵਿੰਦਰਪਾਲ । ਜੋ ਇਸ ਸੰਘਰਸ਼ ਦੇ ਲੇਖੇ ਆਪਣੀ ਜ਼ਿੰਦਗੀ ਲਾ ਗਏ ਹਨ । ਹੋਰ ਪੜ੍ਹੋ : ਭਾਈ ਰਵਿੰਦਰ ਸਿੰਘ ਜੀ ਦੀ ਆਵਾਜ਼ ‘ਚ ਸਰਵਣ ਕਰੋ ਸ਼ਬਦ
ravinder grewal ਉਨ੍ਹਾਂ ਦਾ ਇਸ ਸੰਘਰਸ਼ ਦੌਰਾਨ ਦਿਹਾਂਤ ਹੋ ਗਿਆ ਹੈ । ਗਾਇਕ ਅਤੇ ਅਦਾਕਾਰ ਰਵਿੰਦਰ ਗਰੇਵਾਲ ਨੇ ਇੱਕ ਪੋਸਟ ਸਾਂਝੀ ਕੀਤੀ ਹੈ ।ਜਿਸ ‘ਚ ਉਨ੍ਹਾਂ ਨੇ ਬਾਬੇ ਦੇ ਦਿਹਾਂਤ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ । ravinder grewal 7 ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ 'ਉੱਠ ਕਿਸਾਨਾ ਉੱਠ ਵੇ ਉੱਠਣ ਦਾ ਵੇਲਾ' ਨਹੀਂ ਰਹੇ ਬਾਬਾ ਜੀ।ਜਿਸ ਦਿਨ ਮਿਲ਼ੇ ਸੀ ਬਾਬਾ ਕਹਿੰਦਾ ਸੀ ਮੇਰੀ ਜ਼ਿੰਦਗੀ ਸੰਘਰਸ਼ ਦੇ ਲੇਖੇ ਆ ..ਪਰ ਪਤਾ ਨੀ ਸੀ ਦੁਬਾਰਾ ਮੇਲੇ ਨੀ ਹੋਣੇ, ਛੋਟੀ ਜਿਹੀ ਮੁਲਾਕਾਤ ਚ ਬਹੁਤ ਕੁਸ਼ ਸਮਝਾ ਗਿਆ ..ਕਿਸਾਨੀ ਸੰਘਰਸ਼ ਦੇ ਸ਼ਹੀਦ ਬਾਬਾ ਰੁਵਿੰਦਰ ਪਾਲ ਜੀ ਨੂੰ ਕੋਟਿ ਕੋਟਿ ਪ੍ਣਾਮ ।

0 Comments
0

You may also like