ਇੱਕ ਹੋਰ ਪੰਜਾਬੀ ਫ਼ਿਲਮ 'WidowColony’ ਦਾ ਹੋਇਆ ਐਲਾਨ

written by Shaminder | October 29, 2020

ਗਿੱਪੀ ਗਰੇਵਾਲ ਇੱਕ ਤੋਂ ਬਾਅਦ ਇੱਕ ਫ਼ਿਲਮਾਂ ‘ਚ ਨਜ਼ਰ ਆਉਣ ਵਾਲੇ ਹਨ ਅਤੇ ਲਗਾਤਾਰ ਨਵੀਆਂ ਫ਼ਿਲਮਾਂ ਦਾ ਐਲਾਨ ਕਰ ਰਹੇ ਹਨ । ਹੁਣ ਉਨ੍ਹਾਂ ਨੇ ਮੁੜ ਤੋਂ ਆਪਣੀ ਇੱਕ ਹੋਰ ਨਵੀਂ ਫ਼ਿਲਮ ਦਾ ਐਲਾਨ ਕਰ ਦਿੱਤਾ ਹੈ ।ਇਸ ਫ਼ਿਲਮ ‘ਚ ਉਹ ਬਤੌਰ ਪ੍ਰੋਡਿਊਸਰ ਕੰਮ ਕਰ ਰਹੇ ਹਨ । ਇਸ ਫ਼ਿਲਮ ਦਾ ਨਾਂਅ ਹੈ ‘ਵਿਡੋ ਕਲੋਨੀ’ ਯਾਨੀ ਕਿ ਵਿਧਵਾਵਾਂ ਦੀ ਕਲੋਨੀ ।

gippy With Friend gippy With Friend

ਇਸ ਫ਼ਿਲਮ ਦੀ ਡਾਇਰੈਕਸ਼ਨ ਅਤੇ ਲੇਖਕ ਸਮੀਪ ਕੰਗ ਨੇ ਕੀਤੀ ਹੈ ।ਇਸ ਫ਼ਿਲਮ ਦੀ ਸ਼ੂਟਿੰਗ ਅਗਲੇ ਸਾਲ ਸ਼ੁਰੂ ਹੋਵੇਗੀ ਅਤੇ ਫ਼ਿਲਮ ਨੂੰ ਗਿੱਪੀ ਗਰੇਵਾਲ ਪ੍ਰੋਡਿਊਸ ਕਰ ਰਹੇ ਹਨ ।ਇਸ ਫ਼ਿਲਮ ਦੀ ਫਸਟ ਲੁੱਕ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ ਜੋ ਕਿ ਸਭ ਨੂੰ ਭਾਵੁਕ ਕਰ ਰਹੀ ਹੈ ।

ਹੋਰ ਪੜ੍ਹੋ : ਲਾਕਡਾਊਨ ਦੌਰਾਨ ਡਾਇਰੈਕਟਰ ਤੇ ਅਦਾਕਾਰ ਸਮੀਪ ਕੰਗ ਨੇ ਸਿੱਖਿਆ ਇੱਕ ਸਬਕ

Smeep-Kang Smeep-Kang

ਇਸ ਪੋਸਟਰ ਤੋਂ ਸਪੱਸ਼ਟ ਹੈ ਕਿ ਇਹ ਫ਼ਿਲਮ 84 ਦੇ ਦੰਗਿਆਂ ‘ਤੇ ਅਧਾਰਿਤ ਹੈ ।

84 84

ਕਿਉਂਕਿ ਇਸ ਦੀ ਟੈਗਲਾਈਨ ਤੋਂ ਸਪੱਸ਼ਟ ਹੈ ਜਿਸ ‘ਚ ਲਿਖਿਆ ਗਿਆ ਹੈ । ’84 ਜਿਸ ਨੇ ਸਾਡੇ ਸੁਹਾਗ ‘ਤੇ ਖੁਆਬ ਦੋਵੇਂ ਖੋਹ ਲਏ’। ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਕਈ ਹਿੱਟ ਫ਼ਿਲਮਾਂ ਦੇ ਚੁੱਕੇ ਹਨ । ਪਰ ਇਸ ਫ਼ਿਲਮ ਨੂੰ ਉਹ ਪ੍ਰੋਡਿਊਸ ਕਰਨਗੇ ।

 

0 Comments
0

You may also like