ਅਨੂੰ ਮਲਿਕ ’ਤੇ ਲੱਗਿਆ ਧੁੰਨ ਚੋਰੀ ਕਰਨ ਦਾ ਇਲਜ਼ਾਮ, ਸੋਸ਼ਲ ਮੀਡੀਆ ਤੇ ਹੋ ਰਹੇ ਹਨ ਟਰੋਲ

written by Rupinder Kaler | August 02, 2021

ਮਿਊਜ਼ਿਕ ਕੰਪੋਜ਼ਰ ਅਨੂੰ ਮਲਿਕ ‘ਤੇ ਇਕ ਵਾਰ ਫਿਰ ਕਿਸੇ ਗੀਤ ਦੀ ਧੁੰਨ ਚੋਰੀ ਕਰਨ ਦਾ ਇਲਜ਼ਾਮ ਲੱਗਾ ਹੈ । ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਅਨੂੰ ਮਲਿਕ ਟਰੋਲ ਵੀ ਹੋ ਗਏ ਹਨ । ਅਨੂੰ ਮਲਿਕ ਤੇ ਇਹ ਇਲਜ਼ਾਮ ਕਿਸੇ ਸੋਸ਼ਲ ਮੀਡੀਆ ਯੂਜ਼ਰਜ਼ ਨੇ ਲਗਾਏ ਹਨ । ਐਤਵਾਰ ਨੂੰ ਜਿਵੇਂ ਹੀ ਇਜ਼ਰਾਇਲ ਦੇ ਜਿਮਨਾਸਟ ਡੋਲਗੋਪਿਆਤ ਨੇ ਸੋਨ ਤਗਮਾ ਜਿੱਤਿਆ ਤਾਂ ਉਸ ਤੋਂ ਥੋੜ੍ਹੀ ਦੇਰ ਬਾਅਦ ਹੀ ਅਨੂੰ ਮਲਿਕ ਟ੍ਰੋਲ ਹੋਣੇ ਸ਼ੁਰੂ ਹੋ ਗਏ।

ਹੋਰ ਪੜ੍ਹੋ :

ਨਦੀ ਵਿੱਚ ਫਸੇ ਨੌਜਵਾਨ ਦੀ ਇਸ ਮੁੰਡੇ ਨੇ ਬਚਾਈ ਜਾਨ, ਵੀਡੀਓ ਹੋ ਰਿਹਾ ਹੈ ਵਾਇਰਲ

ਦਰਅਸਲ ਜਿਉਂ ਹੀ ਜਿਮਨਾਸਟ ਡੋਲਗੋਪਿਆਤ ਦੇ ਗਲੇ ਵਿਚ ਸੋਨੇ ਦਾ ਤਮਗਾ ਪਾਇਆ ਗਿਆ, ਇਜ਼ਰਾਈਲ ਦਾ ਰਾਸ਼ਟਰੀ ਗੀਤ ਵੱਜਣਾ ਸ਼ੁਰੂ ਹੋ ਗਿਆ। ਯੂਜ਼ਰਜ਼ ਨੂੰ ਇਸਦੀ ਧੁਨ 1996 ਦੀ ਫਿਲਮ ਦਿਲਜਲੇ ਦੇ ਗੀਤ 'ਮੇਰਾ ਮੁਲਕ ਮੇਰਾ ਦੇਸ਼ ਹੈ' ਨਾਲ ਬਹੁਤ ਮਿਲਦੀ -ਜੁਲਦੀ ਲੱਗੀ।

ਫਿਰ ਕੀ ਸੀ ਅਨੂੰ ਮਲਿਕ ਸੋਸ਼ਲ ਮੀਡੀਆ ਟ੍ਰੋਲਸ ਦੇ ਨਿਸ਼ਾਨੇ 'ਤੇ ਆ ਗਏ ਅਤੇ ਬਹੁਤ ਟ੍ਰੋਲ ਹੋਣ ਲੱਗੇ। ਲੋਕ ਉਨ੍ਹਾਂ 'ਤੇ ਧੁਨ ਚੋਰੀ ਕਰਨ ਦੇ ਦੋਸ਼ ਲਾਉਣ ਲੱਗੇ। ਹੁਣ ਅਨੂੰ ਮਲਿਕ ਬਾਰੇ ਕਈ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਹਨ। ਬਹੁਤ ਸਾਰੇ ਲੋਕ ਅਨੂੰ ਮਲਿਕ ਨੂੰ ਉਨ੍ਹਾਂ ਦੀ ਨਕਲ ਕਰਨ ਦੇ ਲਈ ਨਿਸ਼ਾਨਾ ਬਣਾ ਰਹੇ ਹਨ।

0 Comments
0

You may also like