ਵਿਆਹ ਵਾਲੀ ਤਸਵੀਰ ਤੋਂ ਬਾਅਦ ਹੁਣ ਅਨੂਪ ਜਲੋਟਾ ਅਤੇ ਜਸਲੀਨ ਦੀ ਰੈਪਰ ਦੀ ਲੁੱਕ 'ਚ ਨਵੀਂ ਤਸਵੀਰ ਹੋਈ ਵਾਇਰਲ

Written by  Shaminder   |  October 14th 2020 05:51 PM  |  Updated: October 14th 2020 05:51 PM

ਵਿਆਹ ਵਾਲੀ ਤਸਵੀਰ ਤੋਂ ਬਾਅਦ ਹੁਣ ਅਨੂਪ ਜਲੋਟਾ ਅਤੇ ਜਸਲੀਨ ਦੀ ਰੈਪਰ ਦੀ ਲੁੱਕ 'ਚ ਨਵੀਂ ਤਸਵੀਰ ਹੋਈ ਵਾਇਰਲ

ਬਿੱਗ ਬੌਸ ‘ਚ ਜੋੜੀ ਬਣ ਕੇ ਸੁਰਖੀਆਂ ਵਟੋਰਨ ਵਾਲੇ ਅਨੂਪ ਜਲੋਟਾ ਤੇ ਜਸਲੀਨ ਮਠਾਰੂ ਆਪਣੇ ਰਿਸ਼ਤੇ ਨੂੰ ਲੈ ਕੇ ਕਾਫੀ ਚਰਚਾ ‘ਚ ਹਨ । ਇੱਕ ਵਾਰ ਇਹ ਜੋੜੀ ਫਿਰ ਚਰਚਾ ‘ਚ ਬੀਤੇ ਦਿਨ ਉਦੋਂ ਆਈ ਜਦੋਂ ਦੋਵਾਂ ਦੇ ਵਿਆਹ ਵਾਲੀ ਇੱਕ ਤਸਵੀਰ ਵਾਇਰਲ ਹੋਈ ਸੀ ਜਿਸ ‘ਚ ਅਨੂਪ ਜਲੋਟਾ ਅਤੇ ਜਸਲੀਨ ਲਾੜੀ ਲਾੜੀ ਦੇ ਲਿਬਾਸ ‘ਚ ਨਜ਼ਰ ਆਏ ਸਨ ।

Jasleen Matharu Jasleen Matharu

ਹੁਣ ਮੁੜ ਤੋਂ ਦੋਵਾਂ ਦੀ ਇੱਕ ਤਸਵੀਰ ਵਾਇਰਲ ਹੋਈ ਹੈ । ਜਿਸ ‘ਚ ਦੋਵੇਂ ਰੈਪ ਸਟਾਰ ਦੇ ਭੇਸ ‘ਚ ਵਿਖਾਈ ਦੇ ਰਹੇ ਹਨ । ਗੁਰੂ-ਸ਼ਿਸ਼ ਦੀ ਇਹ ਜੋੜੀ ਜਲਦ ਹੀ ਇਕ ਫਿਲਮ 'ਚ ਨਜ਼ਰ ਆਉਣ ਵਾਲੀ ਹੈ। ਅਨੂਪ ਜਲੋਟਾ ਤੇ ਜਸਲੀਨ ਆਪਣੀ ਅਪਕਮਿੰਗ ਫਿਲਮ 'ਵੋ ਮੇਰੀ ਸਟੂਡੈਂਟ' ਹੈ 'ਚ ਨਜ਼ਰ ਆਉਣ ਵਾਲੇ ਹਨ।

ਹੋਰ ਪੜ੍ਹੋ : ਜਦੋਂ ਆਪਣੀ ਹੀ ਸਟੂਡੈਂਟ ਦੇ ਨਾਲ ਅਫੇਅਰ ਦੀਆਂ ਖ਼ਬਰਾਂ ‘ਚ ਘਿਰ ਗਏ ਸਨ ਅਨੂਪ ਜਲੋਟਾ, ਜਨਮ ਦਿਨ ‘ਤੇ ਜਾਣੋ ਭਜਨ ਗਾਇਕ ਨਾਲ ਜੁੜੀਆਂ ਖ਼ਾਸ ਗੱਲਾਂ

anup-jalota-and-jasleen anup-jalota-and-jasleen

ਦੋਵੇਂ ਇਨੀਂ ਦਿਨੀਂ ਇਸ ਫਿਲਮ ਦੀ ਸ਼ੂਟਿੰਗ 'ਚ ਬਿਜ਼ੀ ਹਨ। ਇਸ ਦੌਰਾਨ ਇਕ ਵਾਰ ਫਿਰ ਜਸਲੀਨ ਤੇ ਅਨੂਪ ਦੀ ਇਕ ਨਵੀਂ ਤਸਵੀਰ ਸਾਹਮਣੇ ਆਈ ਹੈ। ਇਸ ਤਸਵੀਰ 'ਚ ਦੋਵੇਂ ਇਕ ਵਾਰ ਵੱਖਰੇ ਅੰਦਾਜ਼ 'ਚ ਨਜ਼ਰ ਆ ਰਹੇ ਹਨ।

 

jasleen_anup jasleen_anup

ਭਜਨ ਗਾਇਕ ਤੋਂ ਅਦਾਕਾਰ ਬਣੇ ਅਨੂਪ ਜਲੋਟਾ ਨੇ ਅਦਾਕਾਰਾ ਜਸਲੀਨ ਮਥਾਰੂ ਨਾਲ ਇਕ ਨਵੀਂ ਫੋਟੋ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਦੋਵੇਂ ਗਲੈਮਰਸ ਆਊਟਫਿਟ 'ਚ ਨਜ਼ਰ ਆ ਰਹੇ ਹਨ। ਫੋਟੋ 'ਚ ਭਜਨ ਸਮਰਾਟ, ਅਨੂਪ ਜਲੋਟਾ, ਸਿੰਗਰ ਬੱਪੀ ਲਹਿਰੀ ਤੇ ਰੈਪਰ ਹਨੀ ਸਿੰਘ ਨੂੰ ਟੱਕਰ ਦਿੰਦੇ ਦਿਖ ਰਹੇ ਹਨ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network