ਅਨੂਪ ਜਲੋਟਾ ਦੀ ਮਾਂ ਦੀ ਪ੍ਰਾਰਥਨਾ ਸਭਾ ,ਪਿਛਲੇ ਦਿਨੀਂ ਹੋਇਆ ਸੀ ਦਿਹਾਂਤ,ਜਸਲੀਨ ਮਠਾਰੂ ਵੀ ਆਈ ਨਜ਼ਰ  

written by Shaminder | July 26, 2019 05:01pm

ਪ੍ਰਸਿੱਧ ਭਜਨ ਗਾਇਕ ਅਨੂਪ ਜਲੋਟਾ ਜਿਨ੍ਹਾਂ ਦੀ ਮਾਂ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਸੀ , ਉਹ 85 ਸਾਲਾਂ ਦੇ ਸਨ । ਉਨ੍ਹਾਂ ਦੀ ਮਾਤਾ ਦੀ ਪ੍ਰਾਰਥਨਾ ਸਭਾ ਦਾ ਪ੍ਰਬੰਧ ਕੀਤਾ ਗਿਆ । ਇਸ ਪ੍ਰਾਰਥਨਾ ਸਭਾ 'ਚ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ ਅਤੇ ਵਿੱਛੜੀ ਰੂਹ ਨੂੰ ਸ਼ਰਧਾਂਜਲੀ ਭੇਂਟ ਕੀਤੀ ।

ਹੋਰ ਵੇਖੋ :ਅਨੂਪ ਜਲੋਟਾ ਦੀ ਮਾਂ ਦਾ ਦਿਹਾਂਤ, ਜਲੋਟਾ ਤੋਂ ਮਾਂ ਨੇ ਵੀ ਪੁੱਛਿਆ ਸੀ ਜਸਲੀਨ ਕੌਣ ਹੈ ਤਾਂ ਦਿੱਤਾ ਸੀ ਇਹ ਜਵਾਬ

https://www.instagram.com/p/B0XaX7XnxwB/

ਪੂਨਮ ਢਿੱਲੋਂ ਸਣੇ ਕਈ ਬਾਲੀਵੁੱਡ ਹਸਤੀਆਂ ਇਸ ਮੌਕੇ ਮੌਜੂਦ ਰਹੀਆਂ । ਇਸ ਮੌਕੇ ਬਿੱਗ ਬੌਸ ਸ਼ੋਅ 'ਚ ਉਨ੍ਹਾਂ ਦੀ ਜੋੜੀਦਾਰ ਰਹੀ ਜਸਲੀਨ ਮਠਾਰੂ ਵੀ ਨਜ਼ਰ ਆਈ । ਅਨੂਪ ਜਲੋਟਾ ਪ੍ਰਸਿੱਧ ਭਜਨ ਗਾਇਕ ਹਨ ਅਤੇ ਉਨ੍ਹਾਂ ਦੇ ਭਜਨਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ ।

Image result for anoop jalota mother prayer meet

ਜਸਲੀਨ ਮਠਾਰੂ ਨਾਲ ਅਨੂਪ ਜਲੋਟਾ ਦੇ ਸਬੰਧਾਂ ਦੀਆਂ ਖ਼ਬਰਾਂ ਨੇ ਕਾਫੀ ਸੁਰਖ਼ੀਆਂ ਵਟੋਰੀਆਂ ਸਨ ਅਤੇ ਮੁੜ ਤੋਂ ਅਨੂਪ ਜਲੋਟਾ ਦੀ ਮਾਂ ਦੀ ਪ੍ਰਾਰਥਨਾ ਸਭਾ 'ਚ ਜਸਲੀਨ ਦੀ ਮੌਜੂਦਗੀ ਨੇ ਮੁੜ ਤੋਂ ਨਵੀਂ ਚਰਚਾ ਛੇੜ ਦਿੱਤੀ ਹੈ ।

You may also like