ਅਨੁਪਮ ਖੇਰ ਨੇ ਆਪਣੇ ਪਿਤਾ ਦੀ ਮੌਤ ’ਤੇ ਮਨਾਇਆ ਸੀ ਜਸ਼ਨ, ਬੁਲਾਇਆ ਸੀ ਰੌਕ ਬੈਂਡ

written by Rupinder Kaler | January 14, 2021

ਅਨੁਪਮ ਖੇਰ ਸੋਸ਼ਲ ਮੀਡੀਆ ਤੇ ਏਨੀਂ ਦਿਨੀਂ ਕਾਫੀ ਐਕਟਿਵ ਹਨ । ਉਹ ਅਕਸਰ ਆਪਣੀ ਜ਼ਿੰਦਗੀ ਨੂੰ ਲੈ ਕੇ ਲੋਕਾਂ ਨਾਲ ਗੱਲਾਂ ਸਾਂਝੀਆਂ ਕਰਦੇ ਹਨ । ਹਾਲ ਹੀ ਵਿੱਚ ਉਹਨਾਂ ਨੇ ਇੱਕ ਪੋਸਟ ਪਾਈ ਹੈ ਜਿਸ ਵਿੱਚ ਉਹਨਾਂ ਨੇ ਅਪਣੇ ਕਰੀਅਰ ਤੇ ਮਾਤਾ ਪਿਤਾ ਬਾਰੇ ਕਈ ਗੱਲਾਂ ਕੀਤੀਆਾਂ ਹਨ । ਅਨੁਪਮ ਨੇ ਹਿਊਨਜ਼ ਆਫ ਬਾਂਬੇ ਦੇ ਪੇਜ਼ ਨਾਲ ਪੋਸਟ ਸਾਂਝਾ ਕਰਦੇ ਹੋਏ ਆਪਣੇ ਪੋਸਟ 'ਚ ਲਿਖਿਆ, ਪਿਤਾ ਦੀ ਮੌਤ ਤੋਂ ਬਾਅਦ ਮੈਂ ਤੇ ਮਾਂ ਕਰੀਬ ਹੋ ਗਏ ਉਨ੍ਹਾਂ ਨੇ ਆਪਣਾ ਪਾਰਟਨਰ ਖੋ ਦਿੱਤਾ ਸੀ ਤੇ ਮੈਂ ਸਭ ਤੋਂ ਚੰਗਾ ਦੋਸਤ।

anupam-kher

ਹੋਰ ਪੜ੍ਹੋ :

ਧਨੀਆ ਸਿਰਫ ਖਾਣੇ ਦਾ ਸਵਾਦ ਹੀ ਨਹੀਂ ਵਧਾਉਂਦਾ ਬਲਕਿ ਕਈ ਬਿਮਾਰੀਆਂ ਨੂੰ ਵੀ ਰੱਖਦਾ ਹੈ ਦੂਰ

ਦੇਖੋ ਵੀਡੀਓ : ਕਰਨ ਸੈਂਬੀ ਦੇ ਨਵੇਂ ਗੀਤ ‘Jack N Jill’ ਨੇ ਜਿੱਤਿਆ ਦਰਸ਼ਕਾਂ ਦਾ ਦਿਲ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਵੀਡੀਓ

 

ਚੌਥੇ 'ਤੇ ਮੈਂ ਕਿਹਾ ਕਿ ਰੋਣ ਤੋਂ ਚੰਗਾ ਹੈ ਅਸੀਂ ਆਪਣੀ ਜ਼ਿੰਦਗੀ ਦਾ ਤਾਂ ਜਸ਼ਨ ਮਨਾਈਏ। ਅਸੀਂ ਰੰਗੀਨ ਕੱਪੜੇ ਪਾਏ ਤੇ ਇਕ ਰਾਕ ਬੈਂਡ ਬੁਲਾਇਆ। ਅਸੀਂ ਪਾਪਾ ਨਾਲ ਆਪਣੀਆਂ ਚੰਗੀਆਂ ਯਾਦਾਂ ਦਾ ਜ਼ਿਕਰ ਕੀਤਾ। ਮਾਂ ਬੋਲੀ ਮੈਨੂੰ ਪਤਾ ਨਹੀਂ ਸੀ ਕਿ ਮੈਂ ਇਨ੍ਹੇਂ ਬਿਹਤਰੀਨ ਇਨਸਾਨ ਨਾਲ ਵਿਆਹ ਕੀਤਾ ਸੀ। ਇਸ ਤੋਂ ਬਾਅਦ ਉਹ ਮੇਰੀ ਚੰਗੀ ਦੋਸਤ ਬਣ ਗਈ ਹੈ।

Happy Birthday Anupam Kher: Bollywood's Most Versatile Actor Turns 64

ਇਸ ਤੋਂ ਇਲਾਵਾ ਅਨੁਪਮ ਖੇਰ ਨੇ ਪੋਸਟ 'ਚ ਦੱਸਿਆ ਹੈ ਕਿ ਉਨ੍ਹਾਂ ਦੀ ਮਾਂ ਨੇ ਉਨ੍ਹਾਂ ਨੂੰ ਚੰਗੇ ਸਕੂਲ 'ਚ ਪੜਾਉਣ ਲਈ ਆਪਣੇ ਗਹਿਣੇ ਤਕ ਵੇਚ ਦਿੱਤੇ ਸੀ। ਉਹ ਪੜ੍ਹਾਈ 'ਚ ਜ਼ਿਆਦਾ ਚੰਗੇ ਨਹੀਂ ਸੀ ਜਿਸ ਦੇ ਚੱਲਦਿਆਂ ਉਨ੍ਹਾਂ ਦੀ ਮਾਂ ਪਰੇਸ਼ਾਨ ਰਹਿੰਦੀ ਸੀ। ਦੂਜੇ ਪਾਸੇ ਅਨੁਪਮ ਖੇਰ ਦੇ ਪਿਤਾ ਉਨ੍ਹਾਂ ਨੂੰ ਕਾਫੀ ਪਿਆਰ ਕਰਦੇ ਸੀ।

Anupam Kher Provides The Next Update On His Mother’s Health. Read On

ਅਜਿਹੇ 'ਚ ਅਦਾਕਾਰ ਦੀ ਮਾਂ ਉਨ੍ਹਾਂ ਦੇ ਪਿਤਾ ਨੂੰ ਜ਼ਿਆਦਾ ਪਿਆਰ ਕਰਨ ਤੋਂ ਮਨ੍ਹਾ ਕਰਦੀ ਸੀ ਤਾਂ ਜੋ ਉਹ ਧਿਆਨ ਲਾ ਕੇ ਪੜਾਈ ਕਰੇ। ਇਸ ਪੋਸਟ ਵਿੱਚ ਉਹਨਾਂ ਨੇ ਹੋਰ ਵੀ ਕਈ ਖੁਲਾਸੇ ਕੀਤੇ ਹਨ ।

 

View this post on Instagram

 

A post shared by Anupam Kher (@anupampkher)

0 Comments
0

You may also like