ਅਨੁਪਮ ਖੇਰ ਨੇ 36ਵੀਂ ਵਿਆਹ ਦੀ ਵਰ੍ਹੇਗੰਢ ‘ਤੇ ਕਿਰਨ ਖੇਰ ਲਈ ਪਾਈ ਇਮੋਸ਼ਨਲ ਪੋਸਟ, ਇਸ ਤਰ੍ਹਾਂ ਸ਼ੁਰੂ ਹੋਈ ਸੀ ਦੋਵਾਂ ਦੀ ਪ੍ਰੇਮ ਕਹਾਣੀ

written by Lajwinder kaur | August 26, 2021

ਹਿੰਦੀ ਸਿਨੇਮਾ ਜਗਤ ਦੇ ਬਿਹਤਰੀਨ ਅਦਾਕਾਰ ਅਨੁਪਮ ਖੇਰ (Anupam Kher)ਅੱਜ ਆਪਣੀ 36ਵੀਂ ਵਿਆਹ ਦੀ ਵਰ੍ਹੇਗੰਢ ਮਨਾ ਰਹੇ ਨੇ। ਇਸ ਖ਼ਾਸ ਮੌਕੇ ਉੱਤੇ ਉਨ੍ਹਾਂ ਨੇ ਆਪਣੀ ਪਤਨੀ ਕਿਰਨ ਖੇਰ (Kirron Kher)ਬਹੁਤ ਹੀ ਪਿਆਰੀ ਤੇ ਇਮੋਸ਼ਨਲ ਪੋਸਟ ਪਾ ਕੇ ਵਿਸ਼ ਕੀਤਾ ਹੈ।

ਹੋਰ ਪੜ੍ਹੋ : ਅਦਾਕਾਰਾ ਸਨਾ ਖ਼ਾਨ ਆਪਣੇ ਪਤੀ ਨਾਲ ਮਾਲਦੀਵ ‘ਚ ਲੈ ਰਹੀ ਹੈ ਛੁੱਟੀਆਂ ਦਾ ਅਨੰਦ, ਵੀਡੀਓ ਬਨਾਉਣ ਦੇ ਚੱਕਰ ‘ਚ ਸਨਾ ਡਿੱਗੀ ਸਵਿਮਿੰਗ ਪੂਲ ‘ਚ

anupam-kher Image Source: Instagram

ਉਨ੍ਹਾਂ ਨੇ ਆਪਣੇ ਵਿਆਹ ਤੇ ਕੁਝ ਹੋਰ ਪੁਰਾਣੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਪਿਆਰੀ #ਕਿਰਨ ਨੂੰ 36 ਵੀਂ ਵਿਆਹ ਦੀ wedding anniversary....ਇਹ ਇੱਕ ਲੰਬੀ ਯਾਤਰਾ ਜਿਸ ‘ਚ ਹਾਸੇ, ਹੰਝੂ, ਦਲੀਲਾਂ, ਸਾਂਝ, ਦੋਸਤੀ, ਪਿਆਰ ਅਤੇ ਏਕਤਾ ਦੇ ਨਾਲ ਭਰੀ ਰਹੀ ਹੈ! But a journey worth it.. ਇਨ੍ਹਾਂ ਕਾਲੇ ਅਤੇ ਚਿੱਟੇ ਤਸਵੀਰਾਂ ਵਿੱਚ ਜ਼ਿੰਦਗੀ ਦੇ ਸਾਰੇ ਰੰਗ ਮੌਜੂਦ ਨੇ....ਸੁਰੱਖਿਅਤ ਅਤੇ ਸਿਹਤਮੰਦ ਰਹੋ...ਪਿਆਰ ਅਤੇ ਪ੍ਰਾਰਥਨਾਵਾਂ ਹਮੇਸ਼ਾਂ! 😍🌺😍 @kirronkhermp #Anniversary #Life #Love’ । ਪ੍ਰਸ਼ੰਸਕ ਤੇ ਕਲਾਕਾਰ ਵੀ ਕਮੈਂਟ ਕਰਕੇ ਦੋਵਾਂ ਨੂੰ ਵਿਆਹ ਦੀ ਵਰ੍ਹੇਗੰਢ ਦੀਆਂ ਵਧਾਈਆਂ ਦੇ ਰਹੇ ਨੇ।

ਹੋਰ ਪੜ੍ਹੋ : ਆਪਣੇ ਚਾਚੇ ਗੁਰਸੇਵਕ ਮਾਨ ਦੇ ਨਾਲ ‘ਗੱਲਾਂ ਗੋਰੀਆਂ ਦੇ ਵਿੱਚ ਟੋਏ’ ਗਾਉਂਦੇ ਨਜ਼ਰ ਆਏ ਅਵਕਾਸ਼ ਮਾਨ, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਚਾਚੇ-ਭਤੀਜੇ ਦੀ ਇਹ ਜੁਗਲਬੰਦੀ, ਦੇਖੋ ਵੀਡੀਓ

kirron kher image Image Source: Instagram

ਜੇ ਗੱਲ ਕਰੀਏ ਦੋਵਾਂ ਦੀ ਪ੍ਰੇਮ ਕਹਾਣੀ ਬਾਰੇ ਤਾਂ ਕਿਰਨ ਖੇਰ ਬੰਬਈ ਆਈ ਹੋਈ ਸੀ ਤੇ ਉਹ ਗੌਤਮ ਬੇਰੀ ਦੀ ਪਤਨੀ ਸੀ। ਕੁਝ ਚਿਰ ਬਾਅਦ ਕਿਰਨ ਨੂੰ ਲੱਗਿਆ ਕਿ ਉਨ੍ਹਾਂ ਦਾ ਵਿਆਹ ਨਹੀਂ ਬਚੇਗਾ। ਕਿਰਨ ਖੇਰ ਤੇ ਅਨੁਪਮ ਉਦੋਂ ਚੰਗੇ ਦੋਸਤ ਸੀ,ਅਤੇ ਦੋਵੇਂ ਇਕੱਠੇ ਇੱਕ ਨਾਟਕ ਕਰ ਰਹੇ ਸੀ । ਇੱਕ ਵਾਰ ਦੋਵਾਂ ਨਾਦਿਰਾ ਬੱਬਰ ਦੇ ਨਾਟਕ ਲਈ ਕਲਕੱਤਾ ਜਾ ਰਹੇ ਸੀ । ਉਦੋਂ ਦੋਵਾਂ ਨੂੰ ਲੱਗਿਆ ਕਿ ਦੋਵਾਂ ਵਿਚਕਾਰ ਖ਼ਾਸ ਬਾਂਡਿੰਗ ਹੈ ਜੋ ਕਿ ਦੋਵਾਂ ਨੂੰ ਇੱਕ ਦੂਜੇ ਦੇ ਨਾਲ ਜੋੜਦੀ ਹੈ। ਸੋ ਸਾਲ 1985 ਵਿੱਚ ਅਨੁਪਮ ਨੇ ਕਿਰਨ ਨਾਲ ਵਿਆਹ ਕਰਵਾ ਲਿਆ ਸੀ । ਦੱਸ ਦਈਏ ਦੋਵਾਂ ਦਾ ਇਹ ਦੂਜਾ ਵਿਆਹ ਹੈ। ਦੱਸ ਦਈਏ ਕਿਰਨ ਖੇਰ ਦਾ ਪਹਿਲੇ ਵਿਆਹ ਤੋਂ ਇੱਕ ਪੁੱਤਰ ਹੈ ਜਿਸ ਦਾ ਨਾਂਅ ਸਿਕੰਦਰ ਖੇਰ ਹੈ। ਉਹ ਵੀ ਕਈ ਬਾਲੀਵੁੱਡ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦਿਖਾ ਚੁੱਕਿਆ ਹੈ।

 

 

View this post on Instagram

 

A post shared by Anupam Kher (@anupampkher)

You may also like