Advertisment

ਅੱਜ ਹੈ ਅਨੁਪਮ ਖੇਰ ਦਾ ਜਨਮ ਦਿਨ, ਇਸ ਤਰ੍ਹਾਂ ਸ਼ੁਰੂ ਹੋਈ ਸੀ ਅਨੁਪਮ ਤੇ ਕਿਰਨ ਖੇਰ ਦੀ ਪ੍ਰੇਮ ਕਹਾਣੀ ….!

author-image
By Rupinder Kaler
New Update
ਅੱਜ ਹੈ ਅਨੁਪਮ ਖੇਰ ਦਾ ਜਨਮ ਦਿਨ, ਇਸ ਤਰ੍ਹਾਂ ਸ਼ੁਰੂ ਹੋਈ ਸੀ ਅਨੁਪਮ ਤੇ ਕਿਰਨ ਖੇਰ ਦੀ ਪ੍ਰੇਮ ਕਹਾਣੀ ….!
Advertisment
ਹਿੰਦੀ ਸਿਨੇਮਾ ਦੇ ਬਿਹਤਰੀਨ ਅਦਾਕਾਰ ਅਨੁਪਮ ਖੇਰ ਅੱਜ ਆਪਣਾ 65ਵਾਂ ਜਨਮ ਦਿਨ ਮਨਾ ਰਹੇ ਹਨ । 28 ਸਾਲ ਦੀ ਉਮਰ ਵਿੱਚ ਅਨੁਪਮ ਨੇ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਕੀਤੀ ਸੀ । 36 ਸਾਲ ਦੇ ਇਸ ਕਰੀਅਰ ਦੌਰਾਨ ਅਨੁਪਮ ਨੇ 500 ਤੋਂ ਵੱਧ ਫ਼ਿਲਮਾਂ ਵਿੱਚ ਕੰਮ ਕੀਤਾ ਹੈ । ਪਰ ਫ਼ਿਲਮਾਂ ਤੋਂ ਇਲਾਵਾ ਅਨੁਪਮ ਖੇਰ ਆਪਣੀ ਨਿੱਜੀ ਜ਼ਿੰਦਗੀ ਕਰਕੇ ਚਰਚਾ ਵਿੱਚ ਰਹੇ ਹਨ । ਸ਼ਾਇਦ ਹੀ ਕੋਈ ਜਾਣਦਾ ਹੋਵੇਗਾ ਕਿ ਅਨੁਪਮ ਖੇਰ ਦੀ ਲਵ ਸਟੋਰੀ ਕਿਸੇ ਫ਼ਿਲਮੀ ਕਹਾਣੀ ਤੋਂ ਘੱਟ ਨਹੀਂ । https://www.instagram.com/p/B9a0D1SgAlf/ ਅਨੁਪਮ ਖੇਰ ਦੀ ਪਤਨੀ ਕਿਰਨ ਖੇਰ ਨੇ ਦੋ ਵਿਆਹ ਕੀਤੇ ਸਨ ਇਹ ਹਰ ਕੋਈ ਜਾਣਦਾ ਹੈ ਪਰ ਅਨੁਪਮ ਨੇ ਵੀ ਦੋ ਵਿਆਹ ਕਰਵਾਏ ਸਨ ਇਹ ਸ਼ਾਇਦ ਹੀ ਕੋਈ ਜਾਣਦਾ ਹੋਵੇ । ਇੱਕ ਇੰਟਰਵਿਊ ਵਿੱਚ ਅਨੁਪਮ ਨੇ ਦੱਸਿਆ ਸੀ ਕਿ ਉਹਨਾਂ ਦੀ ਪਹਿਲੀ ਪਤਨੀ ਦਾ ਨਾਂਅ ਮਧੁਮਾਲਤੀ ਸੀ, ਵਿਆਹ ਤੋਂ ਬਾਅਦ ਦੋਹਾਂ ਦੇ ਰਿਸ਼ਤੇ ਵਿੱਚ ਦਰਾੜ ਆ ਗਈ ਸੀ ਜਿਸ ਕਰਕੇ ਦੋਵੇਂ ਵੱਖ ਹੋ ਗਏ ।
Advertisment
https://www.instagram.com/p/B9CFY2ti74n/ 1985 ਵਿੱਚ ਅਨੁਪਮ ਨੇ ਕਿਰਨ ਨਾਲ ਵਿਆਹ ਕਰਵਾ ਲਿਆ । ਆਪਣੀ ਪ੍ਰੇਮ ਕਹਾਣੀ ਬਾਰੇ ਗੱਲ ਕਰਦੇ ਹੋਏ ਕਿਰਨ ਨੇ ਕਿਹਾ ਸੀ ‘ਮੈਂ ਬੰਬਈ ਆਈ, ਮੈਂ ਗੋਤਮ ਨਾਲ ਵਿਆਹ ਕਰਵਾਇਆ, ਕੁਝ ਚਿਰ ਬਾਅਦ ਸਾਨੂੰ ਲੱਗਿਆ ਕਿ ਸਾਡਾ ਵਿਆਹ ਨਹੀਂ ਬਚੇਗਾ , ਮੈਂ ਤੇ ਅਨੁਪਮ ਉਦੋਂ ਚੰਗੇ ਦੋਸਤ ਸੀ, ਇੱਕ ਨਾਟਕ ਕਰ ਰਹੇ ਸੀ, ਮੈਨੂੰ ਯਾਦ ਹੈ ਕਿ ਅਸੀਂ ਨਾਦਿਰਾ ਬੱਬਰ ਦੇ ਨਾਟਕ ਲਈ ਕਲਕੱਤਾ ਜਾ ਰਹੇ ਸੀ । publive-imageਉਦੋਂ ਮੈਨੂੰ ਪਤਾ ਲੱਗਿਆ ਕਿ ਸਾਡੇ ਵਿੱਚ ਬਾਂਡਿੰਗ ਕੁਝ ਵੱਖਰੀ ਹੈ’ । ਤੁਹਾਨੂੰ ਦੱਸ ਦਿੰਦੇ ਹਾਂ ਕਿ ਕਿਰਨ ਖੇਰ ਨੇ ਪਹਿਲਾ ਵਿਆਹ ਗੋਤਮ ਬੇਰੀ ਨਾਲ ਕਰਵਾਇਆ ਸੀ, ਇਸ ਵਿਆਹ ਵਿੱਚੋਂ ਉਹਨਾਂ ਨੂੰ ਇੱਕ ਬੇਟਾ ਸਿਕੰਦਰ ਖੇਰ ਹੈ । 7 ਮਾਰਚ 1955 ਵਿੱਚ ਜਨਮੇ ਅਨੁਪਮ ਖੇਰ ਦਾ ਜਨਮ ਸ਼ਿਮਲਾ ਦੇ ਇੱਕ ਪੰਡਿਤ ਪਰਿਵਾਰ ਵਿੱਚ ਹੋਇਆ ਸੀ । publive-image ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਮੁੰਬਈ ਐਕਟਰ ਬਣਨ ਲਈ ਆ ਗਏ । ਉਹਨਾਂ ਦੀ ਪਹਿਲੀ ਹਿੱਟ ਫ਼ਿਲਮ ‘ਸਾਰਾਂਸ਼’ ਦੀ ਜਿਸ ਵਿੱਚ ਉਹਨਾਂ ਨੇ 65 ਸਾਲ ਦੇ ਬਜ਼ੁਰਗ ਦਾ ਕਿਰਦਾਰ ਨਿਭਾਇਆ ਸੀ । ਇਸ ਤੋਂ ਬਾਅਦ ਉਹਨਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment