Advertisment

ਕੋਰੋਨਾ ਮਹਾਮਾਰੀ ਵਿੱਚ ਅਨੁਪਮ ਖੇਰ ਨੇ ਕੀਤਾ ਵੱਡਾ ਐਲਾਨ, ਕੋਰੋਨਾ ਮਰੀਜ਼ਾਂ ਨੂੰ ਮਿਲੇਗੀ ਰਾਹਤ

author-image
By Rupinder Kaler
New Update
ਕੋਰੋਨਾ ਮਹਾਮਾਰੀ ਵਿੱਚ ਅਨੁਪਮ ਖੇਰ ਨੇ ਕੀਤਾ ਵੱਡਾ ਐਲਾਨ, ਕੋਰੋਨਾ ਮਰੀਜ਼ਾਂ ਨੂੰ ਮਿਲੇਗੀ ਰਾਹਤ
Advertisment
ਫਿਲਮੀ ਸਿਤਾਰੇ ਕੋਰੋਨਾ ਵਾਇਰਸ ਤੋਂ ਪੀੜਤ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਹਨ । ਅਦਾਕਾਰ ਅਨੁਪਮ ਖੇਰ ਨੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ ‘ਪ੍ਰੋਜੈਕਟ ਹੀਲ ਇੰਡੀਆ’ ਪ੍ਰੋਗਰਾਮ ਸ਼ੁਰੂ ਕੀਤਾ ਹੈ। ਜਿਸ ਰਾਹੀਂ ਲੋਕਾਂ ਨੂੰ ਪੂਰੇ ਦੇਸ਼ ਵਿੱਚ ਮੁਫਤ ਡਾਕਟਰੀ ਸਹਾਇਤਾ ਅਤੇ ਹੋਰ ਰਾਹਤ ਸੇਵਾਵਾਂ ਦਿੱਤੀਆਂ ਜਾਣਗੀਆਂ ।
Advertisment
ਅਨੁਪਮ ਖੇਰ ਨੇ ਸੋਸ਼ਲ ਮੀਡੀਆ ਰਾਹੀਂ ਇਸ ਪ੍ਰੋਗਰਾਮ ਦੀ ਜਾਣਕਾਰੀ ਦਿੱਤੀ ਹੈ । Anupam Kher Announces His Book On Covid-19 Pic Courtesy: Instagram ਹੋਰ ਪੜ੍ਹੋ :
Advertisment
ਸ਼ੂਗਰ ਨੂੰ ਕੰਟਰੋਲ ਕਰਨ ਲਈ ਆਪਣੀ ਡਾਈਟ ਵਿੱਚ ਸ਼ਾਮਿਲ ਕਰੋ ਇਹ ਚੀਜ਼ਾਂ Anupam Kher Pic Courtesy: Instagram ਉਹਨਾਂ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ‘ਤੇ ਆਪਣੀ ਇਕ ਵੀਡੀਓ ਸ਼ੇਅਰ ਕੀਤੀ ਹੈ । ਇਸ ਵੀਡੀਓ ਵਿਚ ਉਹ ਭਾਰਤ ਵਿਚ ਡਾਕਟਰੀ ਸਹਾਇਤਾ ਮੁਹੱਈਆ ਕਰਾਉਣ ਦੀ ਗੱਲ ਕਰਦੇ ਹੋਏ ਦਿਖਾਈ ਦੇ ਰਹੇ ਹਨ। ਇਸ ਵੀਡੀਓ ਦੇ ਨਾਲ ਅਨੁਪਮ ਖੇਰ ਨੇ ਟਵੀਟ ਵਿਚ ਲਿਖਿਆ ਹੈ, ‘ਅਮਰੀਕਾ ਦੇ‘ ਗਲੋਬਲ ਕੈਂਸਰ ਫਾਉਂਡੇਸ਼ਨ ’ਅਤੇ‘ ਭਾਰਤ ਫੋਰਸ ’ਦੇ ਨਾਲ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ।
Advertisment
anupam kher ਇਸ ਦੇ ਜ਼ਰੀਏ, ਆਕਸੀਜਨ , ਵੈਂਟੀਲੇਟਰ, ਬੈਗਪੈਕ ਆਕਸੀਜਨ ਮਸ਼ੀਨ, ਟ੍ਰਾਂਸਪੋਰਟ ਵੈਂਟੀਲੇਟਰ ਅਤੇ ਜੀਵਨ ਬਚਾਉਣ ਦੀਆਂ ਸਾਰੀਆਂ ਸਮੱਗਰੀਆਂ ਹਸਪਤਾਲਾਂ ਅਤੇ ਐਂਬੂਲੈਂਸਾਂ ਨੂੰ ਮੁਫਤ ਮੁਹੱਈਆ ਕਰਵਾਈਆਂ ਜਾਣਗੀਆਂ । ਅਨੁਪਮ ਖੇਰ ਦੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment