ਪੁਲਵਾਮਾ ਅੱਤਵਾਦੀ ਹਮਲੇ 'ਤੇ ਅਨੁਪਮ ਖੇਰ ਨੇ ਕੱਢਿਆ ਦਿਲ ਦਾ ਗੁਬਾਰ, ਆਰਮੀ 'ਤੇ ਗਲਤ ਟਿੱਪਣੀ ਕਰਨ ਵਾਲਿਆਂ ਨੂੰ ਦਿੱਤੀ ਚੇਤਾਵਨੀ, ਦੇਖੋ ਵੀਡੀਓ

Written by  Aaseen Khan   |  February 15th 2019 02:38 PM  |  Updated: February 15th 2019 02:38 PM

ਪੁਲਵਾਮਾ ਅੱਤਵਾਦੀ ਹਮਲੇ 'ਤੇ ਅਨੁਪਮ ਖੇਰ ਨੇ ਕੱਢਿਆ ਦਿਲ ਦਾ ਗੁਬਾਰ, ਆਰਮੀ 'ਤੇ ਗਲਤ ਟਿੱਪਣੀ ਕਰਨ ਵਾਲਿਆਂ ਨੂੰ ਦਿੱਤੀ ਚੇਤਾਵਨੀ, ਦੇਖੋ ਵੀਡੀਓ

ਪੁਲਵਾਮਾ ਅੱਤਵਾਦੀ ਹਮਲੇ 'ਤੇ ਅਨੁਪਮ ਖੇਰ ਨੇ ਕੱਢਿਆ ਦਿਲ ਦਾ ਗੁਬਾਰ, ਆਰਮੀ 'ਤੇ ਗਲਤ ਟਿੱਪਣੀ ਕਰਨ ਵਾਲਿਆਂ ਨੂੰ ਦਿੱਤੀ ਚੇਤਾਵਨੀ, ਦੇਖੋ ਵੀਡੀਓ : ਬਾਲੀਵੁੱਡ ਐਕਟਰ ਅਨੁਪਮ ਖੇਰ ਨੇ ਪੁਲਵਾਮਾ ਅੱਤਵਾਦੀ ਹਮਲੇ 'ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਆਪਣਾ ਦਿਲ ਦਾ ਗੁਬਾਰ ਵੀ ਵਿਅਕਤ ਕੀਤਾ ਹੈ। ਉਹਨਾਂ ਨੇ ਆਪਣੇ ਸ਼ੋਸ਼ਲ ਮੀਡੀਆ ਹੈਂਡਲ 'ਤੇ ਇੱਕ ਭਾਵੁਕ ਵੀਡੀਓ ਪੋਸਟ ਕੀਤਾ ਹੈ। ਅਨੁਪਮ ਖੇਰ ਇਸ ਘਟਨਾ ਤੋਂ ਬੇਹੱਦ ਦੁਖੀ ਅਤੇ ਗੁੱਸੇ 'ਚ ਹਨ। ਉਹਨਾਂ ਦਾ ਕਹਿਣਾ ਹੈ ਕਿ 40 ਤੋਂ ਵੱਧ ਸੀ.ਆਰ.ਪੀ.ਐਫ. ਦੇ ਜਵਾਨ ਸ਼ਹੀਦ ਹੋਏ ਹਨ। ਬਹੁਤ ਸਾਰੇ ਵਿਚਾਰ ਮਨ 'ਚ ਆ ਰਹੇ ਹਨ। ਉਮੀਦ ਹੈ ਸਰਕਾਰ ਅੱਤਵਾਦੀਆਂ ਖਿਲਾਫ ਸਖਤ ਕਦਮ ਚੁੱਕੇਗੀ।

ਉਹਨਾਂ ਵੀਡੀਓ ਪੋਸਟ ਕਰਕੇ ਕਿਹਾ ਹੈ ਕਿ 'ਅੱਜ ਪੁਲਵਾਮਾ 'ਚ 40 ਤੋਂ ਜ਼ਿਆਦਾ ਸਾਡੇ ਸੀਆਰਪੀਐਫ ਦੇ ਜਵਾਨ ਸ਼ਹੀਦ ਹੋਏ। ਕਰੋੜਾਂ ਭਾਰਤੀਆਂ ਦੀ ਤਰ੍ਹਾਂ ਮੇਰੇ ਦਿਲ 'ਚ ਵੀ ਬੇਹੱਦ ਦੁੱਖ ਹੈ, ਤਕਲੀਫ ਹੈ ਅਤੇ ਮੇਰਾ ਮਨ ਬਹੁਤ ਉਦਾਸ ਹੈ। ਇਹਨਾਂ ਜਵਾਨਾਂ ਦੀਆਂ ਪਤਨੀਆਂ ਨੇ ਇੱਕ ਪਤੀ, ਇੱਕ ਪੁੱਤਰ, ਇੱਕ ਭਰਾ, ਇੱਕ ਬਾਪ ਖੋਇਆ ਹੈ। ਕਿਸ ਲਈ ? ਸਾਡੇ ਲਈ, ਤੁਹਾਡੇ ਲਈ ...ਸਾਡੀ ਰੱਖਿਆ ਦੇ ਲਈ ... ਜੋ ਇਸ ਮਨੁੱਖਤਾ ਦੇ ਘਾਣ ਦੇ ਜਿੰਮੇਵਾਰ ਹਨ, ਉਨ੍ਹਾਂ ਨਾਲ ਤਾਂ ਸਰਕਾਰ ਨੂੰ ਨਿੱਬੜਨਾ ਹੀ ਪਵੇਗਾ। ਹਰ ਹਾਲਤ 'ਚ ... ਪਰ ਮੇਰੇ ਅੰਦਰ ਇੱਕ ਅਜੀਬ ਜਿਹਾ ਗੁੱਸਾ ਹੈ। ਉਨ੍ਹਾਂ ਲੋਕਾਂ ਦੇ ਪ੍ਰਤੀ ਜੋ ਸਾਡੇ ਆਪਣੇ ਦੇਸ਼ ਦੇ ਹਨ, ਪਰ ਫੌਜ ਦਾ ਜਾਂ ਸਾਡੀ ਸੁਰੱਖਿਆਬਲਾਂ ਦਾ ਅਪਮਾਨ ਕਰਨ ਤੋਂ ਬਾਜ਼ ਨਹੀਂ ਆਉਂਦੇ, ਆਪਣੇ ਬੇਵਕੂਫ਼ੀ ਭਰੇ ਏਜੰਡੇ ਜਾਂ ਸਵਾਰਥ ਲਈ ਘੱਟੀਆ ਤੋਂ ਘੱਟੀਆ ਟਿੱਪਣੀਆਂ ਕਰਦੇ ਰਹਿੰਦੇ ਹਨ। ਅਜਿਹੇ ਲੋਕਾਂ ਨੂੰ ਕਹਿਣਾ ਚਾਹਾਂਗਾ ਕਿ ਬਸ ਬਹੁਤ ਹੋ ਗਿਆ, ਰੁਕ ਜਾਓ ਵਰਨਾ ਜਨਤਾ ਸੜਕ ਉੱਤੇ ਉੱਤਰ ਕੇ... ਜੈ ਹਿੰਦ"

ਹੋਰ ਵੇਖੋ : ਅਨੁਪਮ ਖੇਰ ਦੀ ਮਾਂ ਨੇ ਸਭ ਨੂੰ ਦਿੱਤੀ ਨਵੇਂ ਸਾਲ ਦੀ ਵਧਾਈ ਤੇ ਖੇਰ ਨੂੰ ਕਿਹਾ ਮਾਰ ਪਵੇਗੀ

ਅਨੁਪਮ ਖੇਰ ਨੇ ਆਪਣੇ ਵਿਚਾਰ ਰੱਖਣ 'ਚ ਕੋਈ ਵੀ ਸੰਕੋਚ ਨਹੀਂ ਕੀਤਾ ਹੈ। ਉਹਨਾਂ ਜੋ ਵੀ ਮਹਿਸੂਸ ਕੀਤਾ ਉਸ ਨੂੰ ਸਾਰਿਆਂ ਅੱਗੇ ਰੱਖਿਆ ਹੈ। ਦੱਸ ਦਈਏ ਜੰਮੂ ਅਤੇ ਕਸ਼ਮੀਰ ਦੇ ਪੁਲਵਾਮਾ 'ਚ ਅਵੰਤੀਪੁਰਾ ਦੇ ਗੋਰੀਪੁਰਾ ਇਲਾਕੇ 'ਚ ਉਸ ਸਮੇਂ ਵੀਰਵਾਰ ਨੂੰ ਹਮਲਾ ਹੋਇਆ ਜਦੋਂ ਸੀਆਰਪੀਐਫ ਦਾ ਕਾਫਲਾ ਲੰਗ ਰਿਹਾ ਸੀ। ਸੀਆਰਪੀਐਫ ਕਾਫਲੇ 'ਤੇ 'ਚ ਕਰੀਬ 350 ਕਿੱਲੋ IED ਦਾ ਇਸਤੇਮਾਲ ਹੋਇਆ। ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਇਸ ਆਤਮਘਾਤੀ ਹਮਲੇ ਦੀ ਜਿੰਮੇਵਾਰੀ ਲਈ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network