ਅਨੁਪਮ ਖੇਰ ਨੇ 35ਵੀਂ ਵਿਆਹ ਦੀ ਵਰ੍ਹੇਗੰਢ ‘ਤੇ ਕਿਰਨ ਖੇਰ ਲਈ ਪਾਈ ਇਮੋਸ਼ਨਲ ਪੋਸਟ, ਕਲਾਕਾਰ ਵੀ ਦੇ ਰਹੇ ਨੇ ਵਧਾਈਆਂ

written by Lajwinder kaur | August 26, 2020

ਬਾਲੀਵੁੱਡ ਦੇ ਮਸ਼ਹੂਰ ਐਕਟਰ ਅਨੁਪਮ ਖੇਰ ਅਤੇ ਅਦਾਕਾਰਾ ਕਿਰਨ ਖੇਰ ਦੇ ਵਿਆਹ ਦੀ ਅੱਜ 35ਵੀਂ ਵਰ੍ਹੇਗੰਢ ਹੈ । ਇਸ ਖਾਸ ਮੌਕੇ ਉੱਤੇ ਦੋਵੇਂ ਕਲਾਕਾਰਾਂ ਨੂੰ ਸੋਸ਼ਲ ਮੀਡਿਆ ਉੱਤੇ ਵਧਾਈਆਂ ਮਿਲ ਰਹੀਆਂ ਨੇ ।

ਇਸ ਖ਼ਾਸ ਦਿਨ ਉੱਤੇ ਬਾਲੀਵੁੱਡ ਐਕਟਰ ਅਨੁਪਮ ਖੇਰ ਨੇ ਆਪਣੀ ਪਤਨੀ ਤੇ ਐਕਟਰੈੱਸ ਕਿਰਨ ਖੇਰ ਦੇ ਲਈ ਬਹੁਤ ਇਮੋਸ਼ਨਲ ਪੋਸਟ ਪਾਈ ਹੈ । ਉਨ੍ਹਾਂ ਨੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ , ‘ ਪਿਆਰੀ ਕਿਰਨ !! ਹੈਪੀ 35ਵੀਂ ਹੈਪੀ ਮੈਰਿਜ ਐਨੀਵਰਸਰੀ । ਸਾਨੂੰ ਇਕੱਠੇ ਸਮਾਂ ਗੁਜ਼ਾਰਨੇ ਲਈ ਜ਼ਿਆਦਾ ਵਕਤ ਨਹੀਂ ਮਿਲਿਆ । ਤੁਸੀਂ ਪਾਰਲੀਮੈਂਟ ‘ਚ ਬਿਜ਼ੀ ਸੀ ਤੇ ਮੈਂ ਬਤੌਰ ਐਕਟਰ ਬਿਜ਼ੀ ਸੀ । ਪਰ ਮੈਂ ਹਮੇਸ਼ਾ ਤੁਹਾਡੇ ਨਾਲ ਹਾਂ ਤੇ ਰਹਾਂਗਾ । ਸੁਰੱਖਿਅਤ ਰਹੋ । ਪਿਆਰ ਤੇ ਦੁਆਵਾਂ ਹਮੇਸ਼ਾ ਤੁਹਾਡੇ ਨਾਲ ਨੇ’ । ਇਸ ਪੋਸਟ ਉੱਤੇ ਫੈਨਜ਼ ਤੇ ਬਾਲੀਵੁੱਡ ਕਲਾਕਾਰ ਵੀ ਕਮੈਂਟਸ ਕਰਕੇ ਦੋਵਾਂ ਨੂੰ ਮੈਰਿਜ ਐਨੀਵਰਸਰੀ ਦੀਆਂ ਵਧਾਈਆਂ ਦੇ ਰਹੇ ਨੇ । ਦੱਸ ਦਈਏ ਅਨੁਪਮ ਖੇਰ ਨੇ ਸਾਲ 1985 ਵਿੱਚ ਕਿਰਨ ਨਾਲ ਵਿਆਹ ਕਰਵਾ ਲਿਆ ਸੀ । ਦੋਵਾਂ ਨੇ ਬਾਲੀਵੁੱਡ ‘ਚ ਖੂਬ ਨਾਂਅ ਕਮਾਇਆ ਹੈ । ਕਿਰਨ ਖੇਰ ਫ਼ਿਲਮਾਂ ਦੇ ਨਾਲ ਰਾਜਨੀਤੀ ਖੇਤਰ ‘ਚ ਵੀ ਨਾਂ ਬਣਾਇਆ ਹੈ । ਅਨੁਪਮ ਖੇਰ ਨੇ ਬਾਲੀਵੁੱਡ ਦੇ ਨਾਲ ਹਾਲੀਵੁੱਡ ਤੱਕ ਨਾਂ ਚਮਕਾਇਆ ਹੈ ।

0 Comments
0

You may also like