ਅਨੁਪਮ ਖੇਰ ਨੇ 35ਵੀਂ ਵਿਆਹ ਦੀ ਵਰ੍ਹੇਗੰਢ ‘ਤੇ ਕਿਰਨ ਖੇਰ ਲਈ ਪਾਈ ਇਮੋਸ਼ਨਲ ਪੋਸਟ, ਕਲਾਕਾਰ ਵੀ ਦੇ ਰਹੇ ਨੇ ਵਧਾਈਆਂ

Written by  Lajwinder kaur   |  August 26th 2020 03:52 PM  |  Updated: August 26th 2020 03:52 PM

ਅਨੁਪਮ ਖੇਰ ਨੇ 35ਵੀਂ ਵਿਆਹ ਦੀ ਵਰ੍ਹੇਗੰਢ ‘ਤੇ ਕਿਰਨ ਖੇਰ ਲਈ ਪਾਈ ਇਮੋਸ਼ਨਲ ਪੋਸਟ, ਕਲਾਕਾਰ ਵੀ ਦੇ ਰਹੇ ਨੇ ਵਧਾਈਆਂ

ਬਾਲੀਵੁੱਡ ਦੇ ਮਸ਼ਹੂਰ ਐਕਟਰ ਅਨੁਪਮ ਖੇਰ ਅਤੇ ਅਦਾਕਾਰਾ ਕਿਰਨ ਖੇਰ ਦੇ ਵਿਆਹ ਦੀ ਅੱਜ 35ਵੀਂ ਵਰ੍ਹੇਗੰਢ ਹੈ । ਇਸ ਖਾਸ ਮੌਕੇ ਉੱਤੇ ਦੋਵੇਂ ਕਲਾਕਾਰਾਂ ਨੂੰ ਸੋਸ਼ਲ ਮੀਡਿਆ ਉੱਤੇ ਵਧਾਈਆਂ ਮਿਲ ਰਹੀਆਂ ਨੇ ।

ਇਸ ਖ਼ਾਸ ਦਿਨ ਉੱਤੇ ਬਾਲੀਵੁੱਡ ਐਕਟਰ ਅਨੁਪਮ ਖੇਰ ਨੇ ਆਪਣੀ ਪਤਨੀ ਤੇ ਐਕਟਰੈੱਸ ਕਿਰਨ ਖੇਰ ਦੇ ਲਈ ਬਹੁਤ ਇਮੋਸ਼ਨਲ ਪੋਸਟ ਪਾਈ ਹੈ । ਉਨ੍ਹਾਂ ਨੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ , ‘ ਪਿਆਰੀ ਕਿਰਨ !! ਹੈਪੀ 35ਵੀਂ ਹੈਪੀ ਮੈਰਿਜ ਐਨੀਵਰਸਰੀ । ਸਾਨੂੰ ਇਕੱਠੇ ਸਮਾਂ ਗੁਜ਼ਾਰਨੇ ਲਈ ਜ਼ਿਆਦਾ ਵਕਤ ਨਹੀਂ ਮਿਲਿਆ । ਤੁਸੀਂ ਪਾਰਲੀਮੈਂਟ ‘ਚ ਬਿਜ਼ੀ ਸੀ ਤੇ ਮੈਂ ਬਤੌਰ ਐਕਟਰ ਬਿਜ਼ੀ ਸੀ । ਪਰ ਮੈਂ ਹਮੇਸ਼ਾ ਤੁਹਾਡੇ ਨਾਲ ਹਾਂ ਤੇ ਰਹਾਂਗਾ । ਸੁਰੱਖਿਅਤ ਰਹੋ । ਪਿਆਰ ਤੇ ਦੁਆਵਾਂ ਹਮੇਸ਼ਾ ਤੁਹਾਡੇ ਨਾਲ ਨੇ’ । ਇਸ ਪੋਸਟ ਉੱਤੇ ਫੈਨਜ਼ ਤੇ ਬਾਲੀਵੁੱਡ ਕਲਾਕਾਰ ਵੀ ਕਮੈਂਟਸ ਕਰਕੇ ਦੋਵਾਂ ਨੂੰ ਮੈਰਿਜ ਐਨੀਵਰਸਰੀ ਦੀਆਂ ਵਧਾਈਆਂ ਦੇ ਰਹੇ ਨੇ ।

ਦੱਸ ਦਈਏ ਅਨੁਪਮ ਖੇਰ ਨੇ ਸਾਲ 1985 ਵਿੱਚ ਕਿਰਨ ਨਾਲ ਵਿਆਹ ਕਰਵਾ ਲਿਆ ਸੀ । ਦੋਵਾਂ ਨੇ ਬਾਲੀਵੁੱਡ ‘ਚ ਖੂਬ ਨਾਂਅ ਕਮਾਇਆ ਹੈ । ਕਿਰਨ ਖੇਰ ਫ਼ਿਲਮਾਂ ਦੇ ਨਾਲ ਰਾਜਨੀਤੀ ਖੇਤਰ ‘ਚ ਵੀ ਨਾਂ ਬਣਾਇਆ ਹੈ । ਅਨੁਪਮ ਖੇਰ ਨੇ ਬਾਲੀਵੁੱਡ ਦੇ ਨਾਲ ਹਾਲੀਵੁੱਡ ਤੱਕ ਨਾਂ ਚਮਕਾਇਆ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network