ਅਨੁਪਮ ਖੇਰ ਦੇ ਪਰਿਵਾਰ ਵਿਚ ਕੋਰੋਨਾ ਨੇ ਦਿੱਤੀ ਦਸਤਕ, ਅਦਾਕਾਰ ਨੇ ਸ਼ੇਅਰ ਕੀਤਾ ਭਾਵੁਕ ਵੀਡੀਓ

Written by  Lajwinder kaur   |  July 12th 2020 01:40 PM  |  Updated: July 12th 2020 01:40 PM

ਅਨੁਪਮ ਖੇਰ ਦੇ ਪਰਿਵਾਰ ਵਿਚ ਕੋਰੋਨਾ ਨੇ ਦਿੱਤੀ ਦਸਤਕ, ਅਦਾਕਾਰ ਨੇ ਸ਼ੇਅਰ ਕੀਤਾ ਭਾਵੁਕ ਵੀਡੀਓ

ਬੱਚਨ ਪਰਿਵਾਰ ਤੋਂ ਬਾਅਦ ਅਨੁਪਮ ਖੇਰ ਦੇ ਪਰਿਵਾਰ ‘ਚ ਵੀ ਕੋਰੋਨਾ ਨੇ ਦਸਤਕ ਦੇ ਦਿੱਤੀ ਹੈ । ਅਨੁਪਮ ਖੇਰ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਵੀਡੀਓ ਸਾਂਝੀ ਕੀਤੀ ਹੈ । ਜਿਸ ‘ਚ ਉਨ੍ਹਾਂ ਨੇ ਆਪਣੇ ਪਰਿਵਾਰ ‘ਚ ਕੋਰੋਨਾ ਵਾਇਰਸ ਦੇ ਹੋਣ ਦੀ ਪੁਸ਼ਟੀ ਕੀਤੀ ਹੈ ।

 

 ਇਸ ਵੀਡੀਓ ‘ਚ ਅਨੁਪਮ ਖੇਰ ਨੇ ਦੱਸਿਆ ਹੈ ਕਿ-‘ਉਨ੍ਹਾਂ ਦੀ ਮਾਤਾ ਜਿਨ੍ਹਾਂ ਨੂੰ ਦਰਸ਼ਕ ਦੁਲਾਰੀ ਦੇ ਨਾਂਅ ਨਾਲ ਜਾਣਦੇ ਨੇ ਤੇ ਕਈ ਦਿਨਾਂ ਤੋਂ ਉਨ੍ਹਾਂ ਦੀ ਸਿਹਤ ਖਰਾਬ ਚੱਲ ਰਹੀ ਸੀ । ਉਨ੍ਹਾਂ ਨੂੰ ਭੁੱਖ ਨਹੀਂ ਲੱਗ ਰਹੀ ਸੀ ਅਤੇ ਉਹ ਸੁੱਤੀ ਰਹਿੰਦੀ ਸੀ ਜਿਸ ਤੋਂ ਬਾਅਦ ਡਾਕਟਰਾਂ ਦੀ ਸਲਾਹ ਉੱਤੇ ਉਨ੍ਹਾਂ ਨੇ ਆਪਣੀ ਮਾਂ ਦਾ ਬਲੱਡ ਟੈਸਟ ਕਰਵਾਇਆ ਤੇ ਟੈਸਟ ‘ਚ ਸਭ ਠੀਕ ਆਇਆ ਪਰ ਬਾਅਦ ਵਿਚ ਜਦੋਂ ਸੀਟੀ ਸਕੈਨ ਕਰਵਾਇਆ ਤਾਂ ਮਾਇਲਡ(ਹਲਕੇ) ਕੋਵਿਡ-19 ਦੀ ਪਸ਼ੁਟੀ ਹੋਈ ਹੈ । ਇਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਅਤੇ ਆਪਣੇ ਭਰਾ ਰਾਜੂ ਦਾ ਵੀ ਕੋਰੋਨਾ ਟੈਸਟ ਕਰਵਾਇਆ’ ।

ਅਨੁਪਮ ਖੇਰ ਨੇ ਅੱਗੇ ਦੱਸਿਆ ਹੈ ਕਿ ‘ਰਿਪੋਰਟ ਵਿਚ ਉਹ ਨੈਗੇਟਿਵ ਪਾਏ ਗਏ ਜਦਕਿ ਉਨ੍ਹਾਂ ਦੀ ਭਰਾ ਦਾ ਟੈਸਟ ਮਾਇਲਡ(ਹਲਕੇ) ਕੋਵਿਡ-19 ਪਾਇਆ ਗਿਆ ਹੈ । ਜਿਸ ਤੋਂ ਬਾਅਦ ਰਾਜੂ ਦੀ ਫੈਮਿਲੀ ਦਾ ਵੀ ਕੋਰੋਨਾ ਟੈਸਟ ਕਰਵਾਇਆ ਗਿਆ, ਇਸ ਵਿਚ ਉਨ੍ਹਾਂ ਦੀ ਭਾਬੀ ਭਾਵ ਰਾਜੂ ਦੀ ਪਤਨੀ ਅਤੇ ਭਤੀਜੀ ਮਾਇਲਡ ਕੋਰੋਨਾ ਪੌਜ਼ਿਟਿਵ ਪਾਈ ਗਈ ਜਦਕਿ ਭਤੀਜਾ ਨੈਗੇਟਿਵ ਨਿਕਲਿਆ ਹੈ । ਵੀਡੀਓ ਦੇ ਅਖੀਰ ਵਿਚ ਅਨੁਪਮ ਨੇ ਦੱਸਿਆ ਕਿ ਉਨ੍ਹਾਂ ਦੀ ਮਾਂ ਨੂੰ ਕੋਕਿਲਾਬੇਨ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ ਅਤੇ ਇਸ ਸੰਬੰਧ ਵਿਚ ਬੀ.ਐਮ.ਸੀ ਨੂੰ ਵੀ ਸੂਚਨਾ ਦੇ ਦਿੱਤੀ ਗਈ ਹੈ । ਹੁਣ ਉਨ੍ਹਾਂ ਘਰ ਨੂੰ ਸੈਨੇਟਾਇਜ਼ ਕੀਤਾ ਜਾਵੇਗਾ ।

ਵੀਡੀਓ ਵਿਚ ਅਨੁਪਮ ਖੇਰ ਨੇ ਆਪਣੇ ਪ੍ਰਸ਼ੰਸਕਾਂ ਨੂੰ ਆਪਣੇ ਪਰਿਵਾਰ ਦਾ ਖਿਆਲ ਰੱਖਣ ਦੀ ਅਪੀਲ ਕੀਤੀ ਅਤੇ ਡਾਕਟਰਾਂ ਦੀ ਤਰੀਫ਼ ਵੀ ਕੀਤੀ । ਅਨੁਪਮ ਖੇਰ ਅਕਸਰ ਹੀ ਆਪਣੀ ਮਾਂ ਦੇ ਹਾਸੇ ਮਾਜ਼ਕ ਵਾਲੇ ਵੀਡੀਓ  ਫੈਨਜ਼ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਸਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network