ਦੁਲਹਨ ਬਣਨ ਤੋਂ ਪਹਿਲਾਂ ਸਾਹਮਣੇ ਆਈ ਸੋਨਮ ਕਪੂਰ ਦੀ ਕਿਊਟ ਵੀਡੀਓ

Written by  Gourav Kochhar   |  May 04th 2018 10:07 AM  |  Updated: May 04th 2018 10:07 AM

ਦੁਲਹਨ ਬਣਨ ਤੋਂ ਪਹਿਲਾਂ ਸਾਹਮਣੇ ਆਈ ਸੋਨਮ ਕਪੂਰ ਦੀ ਕਿਊਟ ਵੀਡੀਓ

ਕੁਝ ਦਿਨ ਬਾਅਦ ਬਾਲੀਵੁੱਡ ਦੀ ਮਸਕਲੀ ਸੋਨਮ ਕਪੂਰ ਦਾ ਵਿਆਹ ਹੈ ਜਿਸ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਹੋ ਰਹੀਆਂ ਹਨ। 8 ਮਈ ਨੂੰ ਸੋਨਮ ਆਪਣੇ ਬੁਆਏਫ੍ਰੈਂਡ ਆਨੰਦ ਆਹੂਜਾ ਨਾਲ ਵਿਆਹ ਦੇ ਬੰਧਨ ‘ਚ ਬੰਨ੍ਹੀ ਜਾਵੇਗੀ। ਸੋਨਮ Sonam Kapoor ਦੀ ਖੁਸ਼ੀ ਦੇਖਦੇ ਹੀ ਬਣ ਰਹੀ ਹੈ। ਸੋਨਮ ਸੋਸ਼ਲ ਮੀਡੀਆ ਰਾਹੀਂ ਆਏ ਦਿਨ ਆਪਣੇ ਵਿਆਹ ਦੀਆਂ ਤਿਆਰੀਆਂ ਫੈਨਸ ਨਾਲ ਸ਼ੇਅਰ ਕਰਦੀ ਹੈ।

Sonam Kapoor

ਇਸ ਮਾਮਲੇ ‘ਚ ਸੋਨਮ Sonam Kapoor ਦੀ ਭੈਣ ਰਿਆ ਤੇ ਕਜ਼ਨ ਅਰਜੁਨ ਕਪੂਰ ਵੀ ਕਿਸੇ ਤੋਂ ਘੱਟ ਨਹੀਂ। ਸੋਨਮ ਲਈ ਉਸ ਦੀ ਵੈਡਿੰਗ ਲਈ ਆਏ ਦਿਨ ਗਿਫਟ ਆ ਰਹੇ ਹਨ। ਗਿਫਟਸ ਨਾਲ ਆ ਰਹੇ ਹਨ ਕਈ ਮਹਿਮਾਨ ਵੀ। ਹਾਲ ਹੀ ‘ਚ ਅਨਿਲ ਦੇ ਖਾਸ ਦੋਸਤ ਤੇ ਬਾਲੀਵੁੱਡ ਦੇ ਦਿਗੱਜ ਐਕਟਰ ਅਨੁਪਮ ਖੇਰ Anupam Kher ਵੀ ਸੋਨਮ ਦੇ ਘਰ ਪਹੁੰਚੇ ਜਿੱਥੇ ਉਨ੍ਹਾਂ ਨੇ ਬਣਾਈ ਇੱਕ ਵੀਡੀਓ।

ਅਨੁਪਮ ਨੇ ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਸ਼ੇਅਰ ਵੀ ਕੀਤਾ ਹੈ। ਇਸ ਦੇ ਨਾਲ ਹੀ ਇਸ ਨੂੰ ਕੈਪਸ਼ਨ ਦਿੱਤਾ, ‘ਬ੍ਰਾਈਡ ਟੂਬੀ… ਮਾਈ ਡੀਅਰੇਸਟ ਡਾਰਲਿੰਗ…ਛੋਟੀ ਜਿਹੀ ਬੱਚੀ ਦੇਖਦੇ ਦੇਖਦੇ ਵੱਡੀ ਹੋ ਗਈ’। ਇਸ ਵੀਡੀਓ ਨੂੰ ਤੁਸੀਂ ਵੀ ਦੇਖ ਸਕਦੇ ਹੋ।

ਵੀਡੀਓ ‘ਚ ਸੋਨਮ ਸੌਫੇ ‘ਤੇ ਬੈਠੀ ਹੈ ਤੇ ਕਾਫੀ ਖੂਬਸੁਰਤ ਵੀ ਨਜ਼ਰ ਆ ਰਹੀ ਹੈ। ਇਸ ਵੀਡੀਓ ‘ਚ ਉਸ ਦੀਆਂ ਕਿਊਟ ਅਦਾਵਾਂ ਸਾਫ ਨਜ਼ਰ ਆ ਰਹੀਆਂ ਹਨ। ਇਨ੍ਹਾਂ ਅਦਾਵਾਂ ਨਾਲ ਹੀ ਉਹ ਆਪਣੇ ਫੈਨਸ ਦਾ ਦਿਲ ਲੁੱਟ ਰਹੀ ਹੈ। ਵੀਡੀਓ ‘ਚ ਹੀ ਅਨੁਪਮ ਸੋਨਮ Sonam Kapoor ਨੂੰ ਵਿਆਹ ਦੀਆਂ ਵਧਾਈਆਂ ਵੀ ਦੇ ਰਹੇ ਹਨ।

Sonam Kapoor


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network